ਸਕੂਟੀ ਤੋਂ ਸਸਤੀ ਇਲੈਕਟ੍ਰਿਕ Sports Bike ਲਾਂਚ! ਫੁੱਲ ਚਾਰਜ ਵਿੱਚ 129 KM ਦੀ ਰੇਂਜ, ਖਰਚ 25 ਪੈਸੇ/ KM
ਇਲੈਕਟ੍ਰਿਕ ਵਾਹਨ ਬ੍ਰਾਂਡ ਓਕਾਯਾ ਨੇ ਭਾਰਤ 'ਚ ਆਪਣੀ ਹਾਈ-ਸਪੀਡ ਇਲੈਕਟ੍ਰਿਕ ਸਪੋਰਟਸ ਬਾਈਕ Ferrato Disruptor ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਦਿੱਲੀ 'ਚ ਇਸ ਬਾਈਕ ਦੀ ਕੀਮਤ 1.40 ਲੱਖ ਰੁਪਏ ਰੱਖੀ ਹੈ। ਇਹ ਕੀਮਤ ਇਲੈਕਟ੍ਰਿਕ ਵਾਹਨ ਸਬਸਿਡੀ ਮਿਲਣ ਤੋਂ ਬਾਅਦ ਹੈ। ਇਹ ਪੂਰੀ ਫੇਅਰਿੰਗ ਦੇ ਨਾਲ ਇੱਕ ਸਪੋਰਟਸ ਬਾਈਕ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਫੁੱਲ ਚਾਰਜ ਹੋਣ 'ਤੇ ਇਸ ਨੂੰ 129 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਕੰਪਨੀ ਨੇ ਇਸ 'ਚ 4 Kwh ਦੀ ਬੈਟਰੀ ਵਰਤੀ ਹੈ, ਜਿਸ ਨੂੰ ਪੂਰੀ ਤਰ੍ਹਾਂ ਚਾਰਜ ਹੋਣ 'ਚ ਬਹੁਤ ਘੱਟ ਸਮਾਂ ਲੱਗਦਾ ਹੈ। ਇਸ ਈ-ਬਾਈਕ ਦੀ ਟਾਪ ਸਪੀਡ 95 ਕਿਲੋਮੀਟਰ ਪ੍ਰਤੀ ਘੰਟਾ ਹੈ।
Download ABP Live App and Watch All Latest Videos
View In Appਬੱਸ 25 ਪੈਸੇ ਵਿੱਚ ਇੱਕ ਚੱਲੇਗੀ ਕਿਲੋਮੀਟਰ: Ferrato Disruptor ਨੂੰ ਚਲਾਉਣ ਦੀ ਲਾਗਤ ਕਾਫ਼ੀ ਘੱਟ ਹੈ। ਇਸ ਬਾਈਕ ਨੂੰ ਇਕ ਵਾਰ ਫੁੱਲ ਚਾਰਜ ਕਰਨ ਦੀ ਕੀਮਤ ਸਿਰਫ 32 ਰੁਪਏ ਹੈ। ਮਤਲਬ ਸਿਰਫ 32 ਰੁਪਏ 'ਚ ਇਸ ਨੂੰ 129 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਸ ਮੁਤਾਬਕ ਇਹ ਈ-ਬਾਈਕ ਸਿਰਫ 25 ਪੈਸੇ ਦੀ ਕੀਮਤ 'ਤੇ ਇਕ ਕਿਲੋਮੀਟਰ ਤੱਕ ਚੱਲ ਸਕਦੀ ਹੈ, ਜੋ ਕਿ ਪੈਟਰੋਲ 'ਤੇ ਚੱਲਣ ਵਾਲੀ ਕਿਸੇ ਵੀ` ਬਾਈਕ ਜਾਂ ਸਕੂਟਰ ਤੋਂ ਸਸਤੀ ਹੈ।
ਬਾਈਕ 90 ਦਿਨਾਂ ਬਾਅਦ ਉਪਲਬਧ ਹੋਵੇਗੀ: ਇਸ ਨਵੀਂ ਈ-ਬਾਈਕ ਦੇ ਲਾਂਚ ਦੇ ਨਾਲ ਹੀ ਓਕਾਯਾ ਨੇ ਵੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਦੀ ਡਿਲੀਵਰੀ 90 ਦਿਨਾਂ ਬਾਅਦ ਸ਼ੁਰੂ ਹੋਵੇਗੀ। ਇਸ ਈ-ਬਾਈਕ ਨੂੰ ਲਾਂਚ ਕਰਨ ਤੋਂ ਬਾਅਦ ਕੰਪਨੀ ਨੇ ਅਗਲੇ ਪ੍ਰੋਡਕਟ ਨੂੰ ਲਾਂਚ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਵਿਸ਼ੇਸ਼ਤਾਵਾਂ ਵੀ ਸ਼ਾਨਦਾਰ ਹਨ: ਇਸ ਈ-ਬਾਈਕ ਦੇ ਤਿੰਨ ਰਾਈਡਿੰਗ ਮੋਡ ਹਨ- ਈਕੋ, ਸਿਟੀ ਅਤੇ ਸਪੋਰਟਸ। ਇਸ ਬਾਈਕ 'ਚ ਲਗਾਈ ਗਈ ਬੈਟਰੀ 270 ਡਿਗਰੀ ਤਾਪਮਾਨ 'ਤੇ ਵੀ ਕੰਮ ਕਰ ਸਕਦੀ ਹੈ। ਇਹ ਬੈਟਰੀ IP-67 ਰੇਟਿੰਗ ਦੇ ਨਾਲ ਆਉਂਦੀ ਹੈ ਜਿਸ ਕਾਰਨ ਇਸ ਦੀ ਟਿਕਾਊਤਾ ਬਹੁਤ ਵਧੀਆ ਹੈ ਅਤੇ ਲੰਬੇ ਸਮੇਂ ਤੱਕ ਚੱਲ ਸਕਦੀ ਹੈ। ਕੰਪਨੀ ਇਸ ਈ-ਬਾਈਕ 'ਤੇ 3 ਸਾਲ/30,000 ਕਿਲੋਮੀਟਰ ਦੀ ਵਾਰੰਟੀ ਦੇ ਰਹੀ ਹੈ।
ਕੁਝ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਫੁੱਲ ਡਿਜੀਟਲ ਇੰਸਟਰੂਮੈਂਟ ਕਲੱਸਟਰ, LED ਹੈੱਡਲਾਈਟ, LED ਟੇਲਲਾਈਟ, ਅਲਾਏ ਵ੍ਹੀਲਜ਼ ਅਤੇ ਡਿਊਲ ਡਿਸਕ ਬ੍ਰੇਕ ਵਰਗੇ ਫੀਚਰਸ ਹਨ। ਇਸ ਤੋਂ ਇਲਾਵਾ ਬਾਈਕ 'ਚ ਬਲੂਟੁੱਥ ਅਤੇ ਸਮਾਰਟਫੋਨ ਕਨੈਕਟੀਵਿਟੀ ਵਰਗੇ ਫੀਚਰਸ ਵੀ ਹਨ। ਕੰਪਨੀ ਪਹਿਲੇ 1000 ਗਾਹਕਾਂ ਨੂੰ ਸਿਰਫ 500 ਰੁਪਏ ਵਿੱਚ ਬਾਈਕ ਬੁੱਕ ਕਰਵਾਉਣ ਦੀ ਪੇਸ਼ਕਸ਼ ਕਰ ਰਹੀ ਹੈ।