SUVs with Large Boot Space: ਜੇ ਤੁਸੀਂ SUV ਖਰੀਦਣ ਜਾ ਰਹੇ ਹੋ ਅਤੇ ਘੁੰਮਣ-ਫਿਰਨ ਦਾ ਸ਼ੌਂਕ ਹੈ, ਤਾਂ ਤੁਹਾਡੇ ਲਈ ਹੀ ਬਣੀਆਂ ਨੇ ਇਹ ਕਾਰਾਂ
ਇਸ ਸੂਚੀ 'ਚ ਪਹਿਲੀ SUV Honda Elevate ਹੈ, ਜਿਸ ਦੀ ਬੂਟ ਸਪੇਸ 458 ਲੀਟਰ ਹੈ। ਤੁਸੀਂ ਇਸ ਨੂੰ 10.9 ਲੱਖ ਰੁਪਏ ਐਕਸ-ਸ਼ੋਰੂਮ ਦੀ ਕੀਮਤ 'ਤੇ ਘਰ ਲਿਆ ਸਕਦੇ ਹੋ।
Download ABP Live App and Watch All Latest Videos
View In Appਦੂਜਾ ਨਾਂ Citroen C3 Aircross SUV ਦਾ ਹੈ, ਜਿਸ ਦੀ ਬੂਟ ਸਪੇਸ 444 ਲੀਟਰ ਹੈ। ਇਸ SUV ਦੀ ਸ਼ੁਰੂਆਤੀ ਕੀਮਤ 10 ਲੱਖ ਰੁਪਏ ਐਕਸ-ਸ਼ੋਰੂਮ ਹੈ।
ਤੀਜੀ SUV Hyundai Creta ਹੈ, ਜਿਸ ਦੀ ਬੂਟ ਸਪੇਸ 433 ਲੀਟਰ ਹੈ ਅਤੇ ਤੁਸੀਂ ਇਸ ਨੂੰ 10.8 ਲੱਖ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ 'ਤੇ ਘਰ ਲਿਆ ਸਕਦੇ ਹੋ।
ਚੌਥੇ ਨੰਬਰ 'ਤੇ Kia Seltos ਹੈ, ਇਸ ਵਿੱਚ ਵੀ Creta ਵਾਂਗ 433 ਲੀਟਰ ਬੂਟ ਸਪੇਸ ਹੈ ਅਤੇ ਇਸਨੂੰ ਖਰੀਦਣ ਲਈ ਤੁਹਾਨੂੰ 10.9 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਅਦਾ ਕਰਨੀ ਪਵੇਗੀ। ਇਹ SUV ਤਿੰਨ ਇੰਜਣ ਵਿਕਲਪਾਂ ਦੇ ਨਾਲ ਉਪਲਬਧ ਹੈ।
ਇਸ ਸੂਚੀ 'ਚ ਰੇਨੋ ਕਿਗਰ ਵੀ ਸ਼ਾਮਲ ਹੈ, ਜਿਸ ਦੀ ਬੂਟ ਸਪੇਸ 405 ਲੀਟਰ ਹੈ। ਇਸ ਨੂੰ ਖਰੀਦਣ ਲਈ ਤੁਹਾਨੂੰ ਸਿਰਫ 6.5 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਅਦਾ ਕਰਨੀ ਪਵੇਗੀ।
ਅੱਗੇ ਹੈ Kia Sonet SUV, ਜਿਸ ਨੂੰ ਤੁਸੀਂ ਇਸ ਦੀਵਾਲੀ 'ਤੇ ਘਰ ਲਿਆ ਸਕਦੇ ਹੋ। ਇਸ ਦੀ ਸ਼ੁਰੂਆਤੀ ਕੀਮਤ 7.8 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਸ ਦੀ ਬੂਟ ਸਪੇਸ 392 ਲੀਟਰ ਹੈ।
ਇਸ ਸੂਚੀ ਵਿੱਚ ਵੱਡੀ ਬੂਟ ਸਪੇਸ ਵਾਲੀ ਸੱਤਵੀਂ SUV Hyundai Venue ਹੈ, ਜਿਸ ਵਿੱਚ 350 ਲੀਟਰ ਦੀ ਚੰਗੀ ਬੂਟ ਸਪੇਸ ਹੈ। ਇਸ ਨੂੰ ਖਰੀਦਣ ਲਈ ਤੁਹਾਨੂੰ ਐਕਸ-ਸ਼ੋਰੂਮ 7.9 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਖਰਚ ਕਰਨੀ ਪਵੇਗੀ।