Tata Motor ਦੀ ਇਸ ਕਾਰ ਨੇ ਬਣਾਇਆ ਰਿਕਾਰਡ, ਬੇਸਟ ਸੇਲਿੰਗ SUV
Tata Nexon ਨੇ ਪਿਛਲੇ ਮਹੀਨੇ ਯਾਨੀ ਸਤੰਬਰ 2021 ਵਿੱਚ ਬੰਪਰ ਵਿਕਰੀ ਕੀਤੀ ਸੀ। ਇਸ ਮਹੀਨੇ ਇਹ ਸਭ ਤੋਂ ਵੱਧ ਵਿਕਣ ਵਾਲੀ ਕੰਪੈਕਟ SUV ਕਾਰ ਬਣ ਗਈ ਹੈ। ਕੰਪਨੀ ਨੇ ਇਸ ਮਹੀਨੇ ਕੁੱਲ 9211 ਯੂਨਿਟ ਭੇਜੇ ਹਨ।
Download ABP Live App and Watch All Latest Videos
View In Appਦੱਸ ਦਈਏ ਕਿ ਨੈਕਸਨ ਨੇ ਸਾਲ-ਦਰ-ਸਾਲ 53.34 ਫੀਸਦੀ ਦਾ ਵਾਧਾ ਦਰ ਦਰਜ ਕੀਤਾ ਹੈ। ਇਸ ਨਾਲ ਇਸ ਦੀ ਮਾਰਕੀਟ ਹਿੱਸੇਦਾਰੀ ਵਧ ਕੇ 27.66 ਫੀਸਦੀ ਹੋ ਗਈ ਹੈ। ਦੂਜੇ ਪਾਸੇ Nexon ਨੇ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਨੂੰ ਪਿੱਛੇ ਛੱਡ ਦਿੱਤਾ ਹੈ। ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ਦੀ ਸੂਚੀ ਵਿੱਚ ਬ੍ਰੇਜ਼ਾ 7ਵੇਂ ਨੰਬਰ 'ਤੇ ਆ ਗਈ ਹੈ।
ਉਤਪਾਦਨ ਵਿੱਚ ਕਮੀ: ਮਾਰੂਤੀ ਵਿਟਾਰਾ ਬ੍ਰੇਜ਼ਾ ਦੇ 1847 ਯੂਨਿਟ ਪਿਛਲੇ ਮਹੀਨੇ ਭੇਜੇ ਗਏ ਸੀ, ਜੋ ਵਿਕਰੀ ਦੇ ਮਾਮਲੇ ਵਿੱਚ ਬਹੁਤ ਘੱਟ ਹਨ। ਕੰਪਨੀ ਨੇ ਇਸਦਾ ਕਾਰਨ ਸੈਮੀਕੰਡਕਟਰਾਂ ਦੀ ਘਾਟ ਕਾਰਨ ਉਤਪਾਦ ਵਿੱਚ ਕਮੀ ਨੂੰ ਦੱਸਿਆ ਹੈ। ਉਤਪਾਦਨ 'ਚ ਕਮੀ ਦੇ ਕਾਰਨ ਮਾਰੂਤੀ ਦਾ ਉਤਪਾਦਨ 60 ਫੀਸਦੀ ਘੱਟ ਗਿਆ ਹੈ।
ਟਾਟਾ ਨੇਕਸਨ ਈਵੀ ਦੀ ਜ਼ਬਰਦਸਤ ਵਿਕਰੀ: ਨੇਕਸਨ ਈਵੀ ਦੇਸ਼ ਦੀ ਸਭ ਤੋਂ ਵੱਧ ਵਿਕਣ ਵਾਲੀ ਇਲੈਕਟ੍ਰਿਕ ਕਾਰ ਬਣ ਗਈ ਹੈ। ਕੰਪਨੀ ਨੇ ਅਗਸਤ ਵਿੱਚ ਇਸ ਈਵੀ ਦੇ 1022 ਯੂਨਿਟ ਵੇਚੇ ਸੀ। ਇਹ ਪਹਿਲੀ ਵਾਰ ਸੀ ਜਦੋਂ ਇੱਕ ਈਵੀ ਨੇ ਇੱਕ ਮਹੀਨੇ ਵਿੱਚ ਇੱਕ ਹਜ਼ਾਰ ਤੋਂ ਵੱਧ ਯੂਨਿਟ ਵੇਚੇ ਹਨ।
ਜੇਕਰ ਕੀਮਤ ਦੀ ਗੱਲ ਕਰੀਏ ਤਾਂ Tata Nexon EV ਦੀ ਕੀਮਤ 13.99 ਲੱਖ ਰੁਪਏ ਹੈ। ਇਸ ਦੇ ਨਾਲ ਹੀ ਇਸ ਦੇ ਟੌਪ ਐਂਡ ਵੇਰੀਐਂਟ ਦੀ ਕੀਮਤ 16.85 ਲੱਖ ਰੁਪਏ ਹੈ।
ਐਮਜੀ ਦੀ ਵਿਕਰੀ ਵਧੀ: ਐਮਜੀ ਮੋਟਰ ਇੰਡੀਆ ਨੇ ਕਿਹਾ ਕਿ ਸੈਮੀਕੰਡਕਟਰਾਂ ਦੀ ਘਾਟ ਕਾਰਨ ਨਿਰਮਾਣ ਦੀਆਂ ਰੁਕਾਵਟਾਂ ਦੇ ਬਾਵਜੂਦ ਸਤੰਬਰ 2021 ਵਿੱਚ ਇਸਦੀ ਪ੍ਰਚੂਨ ਵਿਕਰੀ 28 ਫੀਸਦੀ ਵਧ ਕੇ 3,241 ਯੂਨਿਟ ਹੋ ਗਈ।
ਐਮਜੀ ਮੋਟਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ਵਿੱਚ 2,537 ਯੂਨਿਟਸ ਵੇਚੇ ਸੀ।