ਬਾਜ਼ਾਰ ’ਚ ਸਭ ਤੋਂ ਸਸਤੀਆਂ SUV ਕਾਰਾਂ, ਜਾਣੋ ਖ਼ਾਸੀਅਤਾਂ ਤੇ ਕੀਮਤਾਂ
SUV_cars
1/5
ਹੋਲੀ ਦੇ ਤਿਉਹਾਰ ਤੋਂ ਪਹਿਲਾਂ ਕਾਰ ਕੰਪਨੀਆਂ ਖ਼ਾਸ ਆਫ਼ਰਜ਼ ਦੇਣ ਜਾ ਰਹੀਆਂ ਹਨ। ਜੇ ਤੁਸੀਂ ਕੋਈ ਕਿਫ਼ਾਹਿਤੀ SUV ਕਾਰ ਖ਼ਰੀਦਣ ਦੀ ਯੋਜਨਾ ਉਲੀਕ ਰਹੇ ਹੋ, ਤਾਂ ਇਸ ਵੇਲੇ ਇਹ ਚਾਰ ਕਾਰਾਂ ਬਾਜ਼ਾਰ ’ਚ ਮੌਜੂਦ ਹਨ, ਜੋ ਤੁਹਾਡੇ ਬਜਟ ’ਚ ਆ ਜਾਣਗੀਆਂ।
2/5
TATA NEXON: ਇਸ ਕਾਰ ਦੀ ਕੀਮਤ 6.99 ਲੱਖ ਰੁਪਏ ਤੋਂ ਲੈ ਕੇ 12.70 ਲੱਖ ਰੁਪਏ ਦੇ ਵਿਚਕਾਰ ਹੈ। ਇਸ ਵਿੱਚ ਤੁਹਾਨੂੰ 1.2 ਲਿਟਰ ਟਰਬੋਚਾਰਜਡ ਪੈਟਰੋਲ ਇੰਜਣ ਤੇ 1.5 ਲਿਟਰ ਟਰਬੋਚਾਰਜਡ ਡੀਜ਼ਲ ਦਿੱਤਾ ਜਾ ਰਿਹਾ ਹੈ। ਤੁਹਾਨੂੰ 350 ਲਿਟਰ ਦੀ ਬੂਟ ਸਪੇਸ ਮਿਲੇਗੀ। ਨੈਕਸਨ ਕਾਰ ਦੀ ਲੰਬਾਈ 3994 ਮਿਲੀਮੀਟਰ, ਚੌੜਾਈ 1811 ਮਿਲੀਮੀਟਰ ਤੇ ਉਚਾਈ 1607 ਮਿਲੀਮੀਟਰ ਹੈ। ਤੇਲ ਦੀ ਟੈਂਕੀ 44 ਲਿਟਰ ਦੀ ਹੈ ਤੇ ਸੁਰੱਖਿਆ ਪੱਖੋਂ ਇਹ ਕਾਰ ਬਹੁਤ ਵਧੀਆ ਹੈ।
3/5
MARUTI VITARA BREZZA: ਤੁਹਾਨੂੰ ਇਸ ਕਾਰ ਵਿੱਚ ਚਾਰ ਵੇਰੀਐਂਟ LXi, VXi, ZXi ਅਤੇ ZXi+ ਮਿਲ ਜਾਣਗੇ। ਮਾਰੂਤੀ ਬ੍ਰੈਜ਼ਾ ਵਿੱਚ ਤੁਹਾਨੂੰ 1.5 ਲਿਟਰ K15B ਪੈਟਰੋਡ ਸਮਾਰਟ ਹਾਈਬ੍ਰਿੱਡ ਦਾ ਸਿੰਗਲ ਇੰਜਣ ਮਿਲੇਗਾ, ਜੋ 103 ਬੀਐਚਪੀ ਦੀ ਪਾਵਰ ਅਤੇ 138 ਐਨਐਮ ਦਾ ਟੌਰਕ ਜੈਨਰੇਟ ਕਰੇਗਾ। ਇਸ ਦੀ ਕੀਮਤ 7.34 ਲੱਖ ਰੁਪਏ ਤੋਂ ਲੈ ਕੇ 11.4 ਲੱਖ ਰੁਪਏ ਰੱਖੀ ਗਈ ਹੈ।
4/5
HYUNDAI VENUE: ਇਸ ਕਾਰ ਦੀ ਕੀਮਤ 6.7 ਲੱਖ ਰੁਪਏ ਤੋਂ ਲੈ ਕੇ 11.4 ਲੱਖ ਰੁਪਏ ਦੇ ਵਿਚਕਾਰ ਹੈ। ਹਿਯੂਨਡਾਇ ਨੇ ਵੇਨਯੂ ਦੇ ਛੇ ਵੇਰੀਐਂਟਸ E, S, S+, SX, SX+ ਤੇ SX (O) ਲਾਂਚ ਕੀਤੇ ਹਨ। ਇਹ ਕਾਰ ਤੁਹਾਨੂੰ 10 ਵੱਖੋ-ਵੱਖਰੇ ਰੰਗਾਂ ਵਿੱਚ ਮਿਲ ਜਾਵੇਗੀ। ਇਸ ਸਬ 4 ਮੀਟਰ SUV ਨੂੰ ਕੰਪਨੀ ਨੇ ਤਿੰਨ BS6 ਇੰਜਣ ਨਾਲਾ ਪੇਸ਼ ਕੀਤਾ ਹੈ। ਪਹਿਲਾ ਇੰਜਣ 1.2 ਲਿਟਰ ਪੈਟਰੋਲ, ਦੂਜਾ 1.5 ਲਿਟਰ ਡੀਜ਼ਲ ਅਤੇ ਤੀਜਾ ਇੰਜਣ 1.0 ਲਿਟਰ 3 ਸਿਲੰਡਰ ਵਾਲਾ ਟਰਬੋਚਾਰਜਡ ਪੈਟਰੋਲ ਇੰਜਣ ਹੈ। ਇਸ ਵਿੱਚ ਲੈਦਰ ਦੀਆਂ ਸੀਟਾਂ, ਆਟੋਮੈਟਿਕ ਕਲਾਈਮੇਟ ਕੰਟਰੋਲ, ਵਾਇਰਲੈੱਸ ਚਾਰਜਿੰਗ, ਐੱਲਈਡੀ ਡੀਆਰਐੱਲ, 6 ਏਅਰ ਬੈਗਜ਼, 8 ਇੰਚ ਟੱਚ ਸਕ੍ਰੀਨ ਇਨਫ਼ੋਟੇਨਮੈਂਟ ਸਿਸਟਮ, ਸਨਰੂਫ਼, ਡਾਇਮੰਡ ਕੱਟ ਅਲਾਇ ਵ੍ਹੀਲਜ਼ ਜਿਹੀਆਂ ਖ਼ਾਸੀਅਤਾਂ ਮਿਲਣਗੀਆਂ।
5/5
MAHINDRA XUV399: ਮਹਿੰਦਰਾ ਦੀ ਇਸ ਕਾਰ ਦੀ ਕੀਮਤ 7.95 ਲੱਖ ਤੋਂ ਸ਼ੁਰੂ ਹੋ ਕੇ 12.30 ਲੱਖ ਰੁਪਏ ਤੱਕ ਹੈ। ਇਸ ਦੇ ਚਾਰ ਵੇਰੀਐਂਟਸ W4, W6, W8, ਤੇ W8 (O) ਹਨ। ਇਨ੍ਹਾਂ ਵਿੱਚ 1.2 ਲਿਟਰ ਦਾ ਟਰਬੋ ਪੈਟਰੋਲ ਇੰਜਣ ਤੇ 1.5 ਲਿਟਰ ਦਾ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਸ ਦੀ ਲੰਬਾਈ ਕੁਝ ਘੱਟ ਜ਼ਰੂਰ ਹੈ ਪਰ ਚੌੜਾਈ ਅਤੇ ਵ੍ਹੀਲ ਬੇਸ ਬਹੁਤ ਜ਼ਿਆਦਾ ਹੈ।
Published at : 04 Mar 2021 12:17 PM (IST)