Electric Plane: ਈ-ਕਾਰ, ਈ-ਸਕੂਟਰ ਤੋਂ ਬਾਅਦ ਹੁਣ ਈ-ਏਰੋਪਲੇਨ, ਦੁਨੀਆ ਦੇ ਪਹਿਲਾ ਇਲੈਕਟ੍ਰਿਕ ਜਹਾਜ਼ ਐਲਿਸ ਨੇ ਭਰੀ ਉਡਾਣ
ਈਵੀ ਦੇ ਇਸ ਦੌਰ ਵਿੱਚ, ਹੁਣ ਤੱਕ ਅਸੀਂ ਈ-ਸਕੂਟਰ, ਈ-ਕਾਰ, ਈ-ਸਾਈਕਲ ਬਾਰੇ ਸੁਣਦੇ ਆਏ ਹਾਂ। ਪਰ ਹੁਣ ਇਲੈਕਟ੍ਰਿਕ ਜਹਾਜ਼ ਵੀ ਆ ਗਿਆ ਹੈ ਅਤੇ ਦੁਨੀਆ ਦੇ ਪਹਿਲੇ ਇਲੈਕਟ੍ਰਿਕ ਜਹਾਜ਼ ਨੇ ਆਪਣੀ ਪਹਿਲੀ ਉਡਾਣ ਸਫਲਤਾਪੂਰਵਕ ਪੂਰੀ ਕਰ ਲਈ ਹੈ।
Download ABP Live App and Watch All Latest Videos
View In Appਇਜ਼ਰਾਈਲ ਦੇ ਏਵੀਏਸ਼ਨ ਏਅਰਕ੍ਰਾਫਟ ਦੁਆਰਾ ਬਣਾਏ ਗਏ ਇਸ ਆਲ-ਇਲੈਕਟ੍ਰਿਕ ਜਹਾਜ਼ ਨੂੰ ਐਲਿਸ ਵਜੋਂ ਜਾਣਿਆ ਜਾਂਦਾ ਹੈ। ਇਸ ਜ਼ੀਰੋ ਐਮੀਸ਼ਨ ਏਅਰਪਲੇਨ ਨੇ ਵਾਸ਼ਿੰਗਟਨ ਦੇ ਗ੍ਰਾਂਟ ਕਾਉਂਟੀ ਇੰਟਰਨੈਸ਼ਨਲ ਏਅਰਪੋਰਟ ਤੋਂ ਆਪਣੀ ਪਹਿਲੀ ਉਡਾਣ ਭਰੀ। ਇਸ ਦੌਰਾਨ ਇਹ 8 ਮਿੰਟ ਤੱਕ ਸੁਰੱਖਿਅਤ ਹਵਾ 'ਚ ਰਿਹਾ ਅਤੇ ਇਸ ਤੋਂ ਬਾਅਦ ਸਾਧਾਰਨ ਲੈਂਡਿੰਗ ਕੀਤੀ।
ਜਹਾਜ਼ ਦੀ ਖਾਸ ਗੱਲ ਇਹ ਹੈ ਕਿ ਇਸ ਦੀ ਰਫਤਾਰ 480 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਵਿੱਚ ਨੌਂ ਲੋਕ ਸਫ਼ਰ ਕਰ ਸਕਦੇ ਹਨ ਅਤੇ ਇਹ 250 ਨੌਟੀਕਲ ਮੀਲ ਯਾਨੀ ਕਰੀਬ 400 ਕਿਲੋਮੀਟਰ ਦੀ ਦੂਰੀ ਨੂੰ ਤੈਅ ਸਕਦਾ ਹੈ। ਇਸ ਨੂੰ ਦੋ ਘੰਟੇ ਤੱਕ ਆਸਾਨੀ ਨਾਲ ਉਡਾਇਆ ਜਾ ਸਕਦਾ ਹੈ। ਜਹਾਜ਼ ਨੂੰ 2500 ਪੌਂਡ ਯਾਨੀ ਲਗਭਗ 1100 ਕਿਲੋਗ੍ਰਾਮ ਭਾਰ ਨਾਲ ਉਡਾਇਆ ਜਾ ਸਕਦਾ ਹੈ।
ਆਪਣੀ ਪਹਿਲੀ ਹੀ ਉਡਾਣ ਵਿੱਚ ਐਲਿਸ ਨੇ 3500 ਫੁੱਟ ਦੀ ਉਚਾਈ ਨੂੰ ਛੂਹਿਆ ਅਤੇ ਇਸ ਦੌਰਾਨ ਕਈ ਮਹੱਤਵਪੂਰਨ ਡੇਟਾ ਵੀ ਇਕੱਤਰ ਕੀਤਾ ਗਿਆ। ਇਹ ਡੇਟਾ ਏਅਰਕ੍ਰਾਫਟ ਦੀ ਵਪਾਰਕ ਵਰਤੋਂ ਬਾਰੇ ਸੀ, ਤਾਂ ਜੋ ਇਹ ਜਾਣਿਆ ਜਾ ਸਕੇ ਕਿ ਇਸ ਨੂੰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ।
ਏਵੀਏਸ਼ਨ ਏਅਰਕ੍ਰਾਫਟ ਕੰਪਨੀ ਦੇ ਪ੍ਰਧਾਨ ਅਤੇ ਸੀਈਓ ਗ੍ਰੇਗਰੀ ਡੇਵਿਸ ਨੇ ਕਿਹਾ ਕਿ ਇਹ ਇਤਿਹਾਸ ਰਚਿਆ ਗਿਆ ਹੈ। ਜਦੋਂ ਤੋਂ ਅਸੀਂ ਪਿਸਟਨ ਇੰਜਣ ਤੋਂ ਟਰਬਾਈਨ ਇੰਜਣ ਵਿੱਚ ਸ਼ਿਫਟ ਹੋਏ ਹਾਂ ਉਦੋਂ ਤੋਂ ਹੀ ਹਵਾਬਾਜ਼ੀ ਤਕਨਾਲੋਜੀ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ। ਇਹ 1950 ਵਿੱਚ ਹੋਇਆ ਸੀ ਜਦੋਂ ਇਹ ਨਵੀਂ ਤਕਨੀਕ ਆਈ ਸੀ ਅਤੇ ਉਦੋਂ ਤੋਂ ਹੁਣ ਤੱਕ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ।
ਕੰਪਨੀ ਏਅਰਕ੍ਰਾਫਟ ਦੇ ਤਿੰਨ ਵੇਰੀਐਂਟਸ 'ਤੇ ਕੰਮ ਕਰ ਰਹੀ ਹੈ। ਜੋ ਕਿ ਇਸ ਸਮੇਂ ਪ੍ਰੋਟੋਟਾਈਪ ਪੜਾਅ ਵਿੱਚ ਹੈ। ਇਸ ਵਿੱਚ ਇੱਕ ਕਾਰਗੋ ਵੇਰੀਐਂਟ ਹੈ, ਦੂਜਾ 9 ਸੀਟਰ ਅਤੇ ਤੀਜਾ ਕਾਰਗੋ ਵਾਲਾ 6 ਸੀਟਰ ਵੇਰੀਐਂਟ ਹੈ। ਇਨ੍ਹਾਂ ਸਾਰੇ ਵੇਰੀਐਂਟਸ ਵਿੱਚ ਦੋ ਕਰੂ ਮੈਂਬਰਾਂ ਲਈ ਵੀ ਥਾਂ ਹੋਵੇਗੀ। ਐਲਿਸ 'ਚ 640 kW ਦੀ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ।
DHL ਐਕਸਪ੍ਰੈਸ ਨੇ ਏਅਰਕ੍ਰਾਫਟ ਬਣਾਉਣ ਤੋਂ ਪਹਿਲਾਂ ਕੰਪਨੀ ਨਾਲ ਇਸ ਦੇ ਲਈ ਸੌਦਾ ਕੀਤਾ ਹੈ ਅਤੇ ਹੁਣ ਕੰਪਨੀ DHL ਨੂੰ 12 ਐਲਿਸ ਸਪਲਾਈ ਕਰੇਗੀ। ਮਹੱਤਵਪੂਰਨ ਗੱਲ ਇਹ ਹੈ ਕਿ DHL ਦੁਨੀਆ ਦੀ ਸਭ ਤੋਂ ਵੱਡੀ ਕਾਰਗੋ ਮੂਵਿੰਗ ਕੰਪਨੀ ਹੈ।
ਐਲਿਸ ਵਿੱਚ 9 ਲੋਕ ਯਾਤਰਾ ਕਰ ਸਕਦੇ ਹਨ। ਜਹਾਜ਼ ਨੂੰ 2500 ਪੌਂਡ ਯਾਨੀ ਲਗਭਗ 1100 ਕਿਲੋਗ੍ਰਾਮ ਭਾਰ ਨਾਲ ਉਡਾਇਆ ਜਾ ਸਕਦਾ ਹੈ। ਇਸ ਦੇ ਤਿੰਨ ਵੇਰੀਐਂਟਸ ਦੇ ਪ੍ਰੋਟੋਟਾਈਪ 'ਤੇ ਕੰਮ ਚੱਲ ਰਿਹਾ ਹੈ।