Budget AMT Cars: ਜੇ ਤੁਸੀਂ ਘੱਟ ਬਜਟ 'ਚ ਖ਼ਰੀਦਣਾ ਚਾਹੁੰਦੇ ਹੋ ਆਟੋਮੈਟਿਕ ਕਾਰ, ਤਾਂ ਦੇਖੋ ਇਹ ਵਿਕਲਪ
ਇਸ ਸੂਚੀ ਵਿੱਚ ਪਹਿਲੀ ਬਜਟ ਆਟੋਮੈਟਿਕ ਕਾਰ ਮਾਰੂਤੀ ਸੁਜ਼ੂਕੀ ਆਲਟੋ K10 ਹੈ, ਜੋ ਕਿ ਘਰੇਲੂ ਬਾਜ਼ਾਰ ਵਿੱਚ ਉਪਲਬਧ ਸਭ ਤੋਂ ਸਸਤੀ ਆਟੋਮੈਟਿਕ ਕਾਰ ਹੈ। ਤੁਸੀਂ ਇਸ ਕਾਰ ਦੇ VXI AMT ਵੇਰੀਐਂਟ ਨੂੰ 5.61 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਘਰ ਲਿਆ ਸਕਦੇ ਹੋ।
Download ABP Live App and Watch All Latest Videos
View In Appਦੂਜਾ ਨਾਂ ਮਾਰੂਤੀ ਸੁਜ਼ੂਕੀ ਐੱਸ-ਪ੍ਰੇਸੋ ਕਾਰ ਦਾ ਹੈ। ਇਸ ਨੂੰ ਮਾਰੂਤੀ ਦੀ ਮਾਈਕ੍ਰੋ ਕਾਰ ਕਿਹਾ ਜਾਂਦਾ ਹੈ। ਇਸ ਨੂੰ ਐਕਸ-ਸ਼ੋਰੂਮ 5.76 ਲੱਖ ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
ਤੀਜੀ ਕਾਰ Renault Kwid ਹੈ। ਜਿਸ ਦਾ ਆਟੋਮੈਟਿਕ ਵੇਰੀਐਂਟ 7 ਲੱਖ ਰੁਪਏ ਤੱਕ ਦੇ ਬਜਟ 'ਚ ਘਰ ਲਿਆਂਦਾ ਜਾ ਸਕਦਾ ਹੈ। ਕੰਪਨੀ ਇਸ ਕਾਰ ਦੇ RXT ਵੇਰੀਐਂਟ 'ਚ ਆਟੋਮੈਟਿਕ ਟਰਾਂਸਮਿਸ਼ਨ ਦੀ ਪੇਸ਼ਕਸ਼ ਕਰਦੀ ਹੈ, ਜਿਸ ਦੀ ਕੀਮਤ 6.12 ਲੱਖ ਰੁਪਏ, ਐਕਸ-ਸ਼ੋਰੂਮ ਹੈ।
ਮਾਰੂਤੀ ਸੁਜ਼ੂਕੀ ਹੈਚਬੈਕ ਕਾਰ ਸੇਲੇਰੀਓ ਚੌਥੇ ਨੰਬਰ 'ਤੇ ਮੌਜੂਦ ਹੈ। ਇਸ ਕਾਰ ਨੂੰ ਆਟੋਮੈਟਿਕ ਅਤੇ ਮੈਨੂਅਲ ਟਰਾਂਸਮਿਸ਼ਨ ਨਾਲ ਖਰੀਦਿਆ ਜਾ ਸਕਦਾ ਹੈ। ਜਿਸ ਦੀ ਸ਼ੁਰੂਆਤੀ ਕੀਮਤ 6.38 ਲੱਖ ਰੁਪਏ ਐਕਸ-ਸ਼ੋਰੂਮ ਹੈ।
ਆਟੋਮੈਟਿਕ ਟਰਾਂਸਮਿਸ਼ਨ ਵਾਲੀ ਇਸ ਸੂਚੀ ਵਿੱਚ ਆਖਰੀ ਕਾਰ ਮਾਰੂਤੀ ਸੁਜ਼ੂਕੀ ਵੈਗਨ ਆਰ ਹੈ। ਇਹ ਕਾਰ ਕੰਪਨੀ ਸਭ ਤੋਂ ਵੱਧ ਵਿਕਣ ਵਾਲੇ ਵਾਹਨਾਂ ਵਿੱਚੋਂ ਇੱਕ ਹੈ। ਇਸ ਦੇ AMT ਵੇਰੀਐਂਟ ਨੂੰ ਐਕਸ-ਸ਼ੋਰੂਮ 6.54 ਲੱਖ ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।