ਭਾਰਤੀ ਧੜਾਧੜ ਖਰੀਦ ਰਹੇ ਇਹ ਬੈਸਟ SUVs, ਅਗਸਤ ’ਚ ਬਣਿਆ ਰਿਕਾਰਡ
ਕੁਝ ਸਮੇਂ ਤੋਂ ਭਾਰਤ ਵਿੱਚ ਐਸਯੂਵੀ (SUVs) ਕਾਰਾਂ ਦੀ ਮੰਗ ਬਹੁਤ ਤੇਜ਼ੀ ਨਾਲ ਵਧੀ ਹੈ, ਜਿਸ ਕਾਰਨ ਕਾਰ ਕੰਪਨੀਆਂ ਹੁਣ ਇੱਕ ਤੋਂ ਵਧ ਕੇ ਇੱਕ ਕਾਰਾਂ ਦੀ ਪੇਸ਼ਕਸ਼ ਕਰ ਰਹੀਆਂ ਹਨ। ਇਸ ਦੇ ਨਾਲ ਹੀ, ਭਾਰਤੀ ਆਟੋ ਉਦਯੋਗ ਲਈ ਇੱਕ ਰਾਹਤ ਭਰੀ ਖ਼ਬਰ ਹੈ ਕਿ ਕੋਰੋਨਾ ਦੇ ਦੌਰ ਵਿੱਚ ਇੱਕ ਵਾਰ ਫਿਰ ਕਾਰਾਂ ਦੀ ਵਿਕਰੀ ਵਧੀ ਹੈ।
Download ABP Live App and Watch All Latest Videos
View In Appਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕਈ ਐਸਯੂਵੀ ਨੇ ਬਾਜ਼ਾਰ ਵਿੱਚ ਬੰਪਰ ਵਿਕਰੀ ਕੀਤੀ ਹੈ। ਉਨ੍ਹਾਂ ਨੂੰ ਗਾਹਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ। ਆਓ ਜਾਣਦੇ ਹਾਂ ਕਿ ਅਗਸਤ ਵਿੱਚ ਐਸਯੂਵੀ ਨੇ ਕਿੰਨੀ ਵਿਕਰੀ ਕੀਤੀ।
ਵਿਟਾਰਾ ਬ੍ਰੇਜ਼ਾ (Vitara Brezza): ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ (Maruti Suzuki) ਦੀ ਸਭ ਤੋਂ ਵੱਧ ਵਿਕਣ ਵਾਲੀ ਕੰਪੈਕਟ ਐਸਯੂਵੀ ਵਿਟਾਰਾ ਬ੍ਰੇਜ਼ਾ (Vitara Brezza) ਨੇ ਕਮਾਈ ਦੇ ਮਾਮਲੇ ਵਿੱਚ ਸਾਰੀਆਂ ਐਸਯੂਵੀ ਨੂੰ ਪਿੱਛੇ ਛੱਡ ਦਿੱਤਾ ਹੈ। ਪਿਛਲੇ ਮਹੀਨੇ ਭਾਵ ਅਗਸਤ ਵਿੱਚ, ਕੰਪਨੀ ਨੇ ਇਸ ਕਾਰ ਦੀਆਂ ਕੁੱਲ 12,906 ਯੂਨਿਟ ਵੇਚੀਆਂ ਸਨ। ਪਿਛਲੇ ਸਾਲ ਇਸੇ ਸਮੇਂ, ਇਸੇ ਮਹੀਨੇ ਵਿਟਾਰਾ ਬ੍ਰੇਜ਼ਾ ਦੀਆਂ ਸਿਰਫ 6,903 ਯੂਨਿਟਾਂ ਹੀ ਵੇਚੀਆਂ ਗਈਆਂ ਸਨ। ਇਸ ਕੰਪੈਕਟ SUV ਦੀ ਵਿਕਰੀ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।
ਹੁੰਡਈ ਕ੍ਰੇਟਾ (Hyundai Creta): ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰਾਂ ਵਿੱਚੋਂ ਇੱਕ ਹੁੰਡਈ ਕ੍ਰੇਟਾ (Hyundai Creta) ਨੇ ਹਰ ਵਾਰ ਵਾਂਗ ਇਸ ਵਾਰ ਵੀ ਸੂਚੀ ਵਿੱਚ ਆਪਣਾ ਨਾਮ ਬਣਾਇਆ ਹੈ। ਇਸ ਦਰਮਿਆਨੇ ਆਕਾਰ ਦੀ ਐਸਯੂਵੀ ਦੀਆਂ ਲਗਭਗ 12,597 ਯੂਨਿਟਾਂ ਪਿਛਲੇ ਮਹੀਨੇ ਭਾਵ ਅਗਸਤ 2021 ਵਿੱਚ ਵੇਚੀਆਂ ਗਈਆਂ ਸਨ। ਦੂਜੇ ਪਾਸੇ, ਸਾਲ 2020 ਦੇ ਅਗਸਤ ਮਹੀਨੇ ਦੌਰਾਨ 11,758 ਯੂਨਿਟ ਵੇਚੀਆਂ ਗਈਆਂ ਸਨ। ਪਿਛਲੇ ਇੱਕ ਸਾਲ ਦੌਰਾਨ ਇਸ ਦੀ ਵਿਕਰੀ ਸੱਤ ਪ੍ਰਤੀਸ਼ਤ ਵਧੀ ਹੈ।
ਟਾਟਾ ਨੈਕਸਨ (Tata Nexon): ਇਸ ਸੂਚੀ ਵਿੱਚ ਅਗਲਾ ਨਾਂਅ ਟਾਟਾ ਮੋਟਰਜ਼ ਦੀ ਟਾਟਾ ਨੈਕਸਨ ਦਾ ਹੈ। ਅਗਸਤ 2021 ਵਿੱਚ, ਇਸ ਮਸ਼ਹੂਰ ਐਸਯੂਵੀ ਨੇ 10,006 ਯੂਨਿਟਸ ਵੇਚੀਆਂ ਹਨ। ਇਸ ਦੇ ਨਾਲ ਹੀ ਸਾਲ 2020 ਵਿੱਚ ਨੈਕਸਨ ਦੇ ਕੁੱਲ 5,179 ਯੂਨਿਟਾਂ ਵੇਚੀਆਂ ਗਏ ਸਨ। ਪਿਛਲੇ ਇੱਕ ਸਾਲ ਵਿੱਚ ਟਾਟਾ ਦੀ ਇਸ ਆਲੀਸ਼ਾਨ ਕਾਰ ਦੀ ਵਿਕਰੀ ਵਿੱਚ 93 ਫੀਸਦੀ ਦਾ ਵਾਧਾ ਹੋਇਆ ਹੈ। ਇਸ ਸਾਲ ਕੰਪਨੀ ਨੇ ਆਪਣਾ ਡਾਰਕ ਐਡੀਸ਼ਨ ਵੀ ਬਾਜ਼ਾਰ ਵਿੱਚ ਲਾਂਚ ਕੀਤਾ ਹੈ।