Affordable EVs in India: ਜੇ ਤੁਸੀਂ ਇੱਕ ਇਲੈਕਟ੍ਰਿਕ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਦੇਖੋ ਸਭ ਤੋਂ ਸਸਤੀਆਂ ਕਾਰਾਂ
ਜੇ ਤੁਸੀਂ ਇੱਕ ਬਜਟ ਇਲੈਕਟ੍ਰਿਕ ਕਾਰ ਦੀ ਭਾਲ ਕਰ ਰਹੇ ਹੋ, ਤਾਂ ਅਸੀਂ ਤੁਹਾਨੂੰ ਅੱਗੇ 5 ਸਭ ਤੋਂ ਵਧੀਆ ਵਿਕਲਪਾਂ ਬਾਰੇ ਦੱਸਣ ਜਾ ਰਹੇ ਹਾਂ। ਜਿਸ ਤੇ ਤੁਸੀਂ ਵਿਚਾਰ ਕਰ ਸਕਦੇ ਹੋ।
ਜੇ ਤੁਸੀਂ ਇੱਕ ਇਲੈਕਟ੍ਰਿਕ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਦੇਖੋ ਸਭ ਤੋਂ ਸਸਤੀਆਂ ਕਾਰਾਂ
1/5
ਇਸ ਸੂਚੀ 'ਚ ਪਹਿਲੀ ਇਲੈਕਟ੍ਰਿਕ ਕਾਰ MG Comet ਹੈ। ਇਸ ਨੂੰ ਦੇਸ਼ 'ਚ ਸਭ ਤੋਂ ਘੱਟ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 7.98 ਲੱਖ ਰੁਪਏ ਐਕਸ-ਸ਼ੋਰੂਮ ਹੈ ਅਤੇ ਇਸਦੀ ਰੇਂਜ ਦੀ ਗੱਲ ਕਰੀਏ ਤਾਂ ਇਹ ਸਿੰਗਲ ਚਾਰਜ 'ਤੇ 230 ਕਿਲੋਮੀਟਰ ਤੱਕ ਦੀ ਰੇਂਜ ਲੈ ਸਕਦੀ ਹੈ।
2/5
ਦੂਜੀ ਬਜਟ ਇਲੈਕਟ੍ਰਿਕ ਕਾਰ Tata Tiago ਹੈ। ਇਸ ਨੂੰ ਐਕਸ-ਸ਼ੋਰੂਮ 8.69 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਕਾਰ ਲਈ ਸਿੰਗਲ ਚਾਰਜ 'ਤੇ 250 ਤੋਂ 310 ਕਿਲੋਮੀਟਰ ਦੀ ਰੇਂਜ ਹੈ।
3/5
ਤੀਜੀ ਇਲੈਕਟ੍ਰਿਕ ਕਾਰ Citroën EC3 ਹੈ। ਇਸ ਦੀ ਸ਼ੁਰੂਆਤੀ ਕੀਮਤ 11.50 ਲੱਖ ਰੁਪਏ ਐਕਸ-ਸ਼ੋਰੂਮ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇਲੈਕਟ੍ਰਿਕ ਕਾਰ ਲਈ ਸਿੰਗਲ ਚਾਰਜ 'ਤੇ 320 ਕਿਲੋਮੀਟਰ ਤੱਕ ਦੀ ਰੇਂਜ ਹੈ।
4/5
ਅਗਲੀ ਕਾਰ ਟਾਟਾ ਦੀ ਇਲੈਕਟ੍ਰਿਕ ਸੇਡਾਨ ਕਾਰ ਟਿਗੋਰ ਹੈ। ਇਸ ਦੀ ਸ਼ੁਰੂਆਤੀ ਕੀਮਤ 12.49 ਲੱਖ ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਕਾਰ ਲਈ ਸਿੰਗਲ ਚਾਰਜ 'ਤੇ 315 ਕਿਲੋਮੀਟਰ ਤੱਕ ਦੀ ਰੇਂਜ ਹੈ।
5/5
ਇਸ ਸੂਚੀ ਵਿੱਚ ਪੰਜਵੀਂ ਕਿਫਾਇਤੀ ਇਲੈਕਟ੍ਰਿਕ ਕਾਰ ਹੈ Tata Nexon ਇਸ ਕਾਰ ਦੀ ਸ਼ੁਰੂਆਤੀ ਕੀਮਤ 14.49 ਲੱਖ ਰੁਪਏ ਐਕਸ-ਸ਼ੋਰੂਮ ਹੈ। ਕੰਪਨੀ ਦੀ ਤਰਫ ਤੋਂ ਇਸ ਕਾਰ ਲਈ ਸਿੰਗਲ ਚਾਰਜ 'ਤੇ 312 ਕਿਲੋਮੀਟਰ ਤੱਕ ਦੀ ਰੇਂਜ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
Published at : 22 Aug 2023 06:48 PM (IST)