Most Powerful Bikes in India: ਇਹ ਨੇ ਭਾਰਤ ਵਿੱਚ ਵਿਕਣ ਵਾਲੇ ਸਭ ਤੋਂ ਤੇਜ਼ ਮੋਟਰਸਾਈਕਲ, ਸਕਿੰਟਾਂ 'ਚ ਹੋ ਜਾਂਦੇ ਨੇ ਗ਼ਾਇਬ !
ਜਦੋਂ ਸਪੀਡ ਦੀ ਗੱਲ ਆਉਂਦੀ ਹੈ, ਤਾਂ ਕਾਵਾਸਾਕੀ ਨਿੰਜਾ ਐਚ2 ਐਸਐਕਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇਹ ਬਾਈਕ ਭਾਰਤ 'ਚ ਵਿਕਣ ਵਾਲੀ ਸਭ ਤੋਂ ਤੇਜ਼ ਬਾਈਕਸ 'ਚੋਂ ਇਕ ਹੈ। ਇਹ 998cc ਬਾਈਕ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦੀ ਹੈ।
Download ABP Live App and Watch All Latest Videos
View In Appਹਾਈ ਸਪੀਡ ਬਾਈਕ ਦੇ ਤੌਰ 'ਤੇ ਦੂਜੇ ਸਥਾਨ 'ਤੇ ਸੁਜ਼ੂਕੀ ਦੀ ਹਾਯਾਬੂਸਾ ਮੌਜੂਦ ਹੈ। ਇਸ ਵਿੱਚ 1340cc ਇਨਲਾਈਨ-4 ਇੰਜਣ ਹੈ, ਜੋ ਇਸਨੂੰ 299 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦੇਣ ਦੇ ਸਮਰੱਥ ਹੈ। ਇਸ ਦੀ ਸ਼ੁਰੂਆਤੀ ਕੀਮਤ 16.9 ਲੱਖ ਰੁਪਏ ਐਕਸ-ਸ਼ੋਰੂਮ ਹੈ।
ਤੀਜੀ ਸੁਪਰ ਬਾਈਕ BMW Motorrad ਦੀ S 1000 RR ਹੈ। ਭਾਰਤ 'ਚ ਇਸ ਦੀ ਕੀਮਤ 20.5 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਹ ਬਾਈਕ 999cc ਇਨਲਾਈਨ ਇੰਜਣ ਦੇ ਨਾਲ ਵੀ ਆਉਂਦੀ ਹੈ, ਜੋ ਸਿਰਫ 3.1 ਸੈਕਿੰਡ ਵਿੱਚ 100 km/h ਦੀ ਸਪੀਡ ਤੱਕ ਪਹੁੰਚਣ ਦੇ ਸਮਰੱਥ ਹੈ ਅਤੇ ਇਸਦੀ ਟਾਪ ਸਪੀਡ 303 km/h ਹੈ।
ਚੌਥੇ ਨੰਬਰ 'ਤੇ Ducati Paningal V4 S ਹੈ, ਜਿਸ 'ਚ 1103cc V4 ਇੰਜਣ ਹੈ। ਜੋ ਬਾਈਕ ਨੂੰ 299 km/h ਦੀ ਟਾਪ ਸਪੀਡ ਦੇਣ ਦੇ ਸਮਰੱਥ ਹੈ। ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 33.06 ਲੱਖ ਰੁਪਏ ਹੈ।
ਇਸ ਸੂਚੀ ਵਿੱਚ ਪੰਜਵਾਂ ਨਾਮ ਕਾਵਾਸਾਕੀ ZX 10R ਸੁਪਰ ਬਾਈਕ ਦਾ ਹੈ। ਇਸ ਬਾਈਕ ਦੀ ਸਪੀਡ 300 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਸਦੀ ਕੀਮਤ 16.31 ਲੱਖ ਰੁਪਏ ਐਕਸ-ਸ਼ੋਰੂਮ ਹੈ।