The Safest SUVs: ਭਾਰਤ ਦੀਆਂ ਸਭ ਤੋਂ ਸੁਰੱਖਿਅਤ SUVs, ਭਿਆਨਕ ਹਾਦਸਿਆਂ 'ਚ ਬਚ ਜਾਂਦੀ ਜਾਨ
ਨਿਸਾਨ ਮੈਗਨਾਈਟ: ਇਸ SUV ਨੂੰ ਕੁਝ ਸਮਾਂ ਪਹਿਲਾਂ ਭਾਰਤ ਵਿੱਚ ਲਾਂਚ ਕੀਤਾ ਗਿਆ ਸੀ। ਇਹ ਭਾਰਤ ਵਿੱਚ ਉਪਲਬਧ ਸਭ ਤੋਂ ਸਸਤੀ ਐਸਯੂਵੀ (SUV) ਵਿੱਚੋਂ ਇੱਕ ਹੈ, ਜਿਸ ਵਿੱਚ 5 ਵਿਅਕਤੀਆਂ ਦੇ ਬੈਠਣ ਦੀ ਜਗ੍ਹਾ ਹੈ। ਇਸ ਐਸਯੂਵੀ ਨੂੰ ਆਸੀਆਨ ਐਨਸੀਏਪੀ 2021 (ASEAN NCAP 2021) ਕ੍ਰੈਸ਼ ਟੈਸਟ ਵਿੱਚ ਸੁਰੱਖਿਆ ਲਈ 4 ਸਟਾਰ ਰੇਟਿੰਗ ਮਿਲੀ ਹੈ।
Download ABP Live App and Watch All Latest Videos
View In Appਟਾਟਾ ਨੈਕਸਨ: ਟਾਟਾ ਨੇਕਸਨ ਨੇ ਸੁਰੱਖਿਆ ਵਿਸ਼ੇਸ਼ਤਾਵਾਂ (Safety Features) 'ਤੇ ਬਹੁਤ ਜ਼ੋਰ ਦਿੱਤਾ ਹੈ। ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ ਵਿੱਚ ਨੈਕਸਨ ਨੂੰ ਵੀ 5-ਸਟਾਰ ਰੇਟਿੰਗ ਪ੍ਰਾਪਤ ਹੋਈ ਹੈ। ਇਸ SUV ਵਿੱਚ 1.2 ਲੀਟਰ ਪੈਟਰੋਲ ਇੰਜਣ ਤੇ 1.5 ਲੀਟਰ ਡੀਜ਼ਲ ਇੰਜਨ ਹੈ।
ਮਹਿੰਦਰਾ XUV 300: ਇਸ ਐਸਯੂਵੀ ਨੂੰ ਗਲੋਬਲ ਐਨਸੀਏਪੀ (ਨਿਊ ਕਾਰ ਅਸੈਸਮੈਂਟ ਪ੍ਰੋਗਰਾਮ) ਕ੍ਰੈਸ਼ ਟੈਸਟ ਵਿੱਚ 5 ਸਟਾਰ ਰੇਟਿੰਗ ਮਿਲੀ ਹੈ। ਇਸ SUV ਵਿੱਚ 1.5 ਲੀਟਰ ਟਰਬੋ ਡੀਜ਼ਲ ਇੰਜਣ ਹੈ, ਜੋ 115 Bhp ਦੀ ਵੱਧ ਤੋਂ ਵੱਧ ਪਾਵਰ ਤੇ 300 Nm ਦਾ ਟੌਰਕ ਜਨਰੇਟ ਕਰਦਾ ਹੈ। ਪੈਟਰੋਲ ਵੇਰੀਐਂਟ 'ਚ 1.2 ਲੀਟਰ ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 110 ਬੀਐਚਪੀ ਦੀ ਵੱਧ ਤੋਂ ਵੱਧ ਪਾਵਰ ਤੇ 200 ਐਨਐਮ ਦਾ ਟੌਰਕ ਜਨਰੇਟ ਕਰਦਾ ਹੈ।
ਮਹਿੰਦਰਾ ਥਾਰ: ਸੁਰੱਖਿਆ ਦੇ ਲਿਹਾਜ਼ ਨਾਲ, ਇਹ ਐਸਯੂਵੀ (SUV) ਬਹੁਤ ਮਜ਼ਬੂਤ ਹੈ। ਆਫ-ਰੋਡਿੰਗ ਦੇ ਸ਼ੌਕੀਨ ਇਸ ਨੂੰ ਬਹੁਤ ਪਸੰਦ ਕਰਦੇ ਹਨ। ਇਸ ਨੂੰ ਗਲੋਬਲ ਐਨਸੀਏਪੀ ਕ੍ਰੈਸ਼ ਟੈਸਟ ਵਿੱਚ 5 ਸਟਾਰ ਰੇਟਿੰਗ ਪ੍ਰਾਪਤ ਹੋਈ ਹੈ। ਇਸ ਮਜ਼ਬੂਤ ਐਸਯੂਵੀ (SUV) ਲਈ ਸ਼ਕਤੀਸ਼ਾਲੀ ਇੰਜਣ ਦੀ ਵਰਤੋਂ ਕੀਤੀ ਗਈ ਹੈ। ਇਹ ਕਿਸੇ ਵੀ ਤਰ੍ਹਾਂ ਦੀ ਸੜਕ ਉੱਤੇ ਰਫ਼ਤਾਰ ਫੜਨ ਦੇ ਸਮਰੱਥ ਹੈ।