Best Mileage Bikes: ਇਹ ਹਨ ਮਾਈਲੇਜ ਪ੍ਰੇਮੀਆਂ ਦੀਆਂ ਪਸੰਦੀਦਾ ਬਾਈਕ, ਤਸਵੀਰ ਦੇਖ ਕੇ ਤੁਸੀਂ ਵੀ ਸੋਚੋਗੇ 'ਇੱਕ ਲੈ ਹੀ ਲਿਆ ਜਾਵੇ'
TVS ਆਪਣੇ Starcity Plus ਲਈ 83 km/l ਦੀ ਮਾਈਲੇਜ ਦਾ ਦਾਅਵਾ ਕਰਦਾ ਹੈ। ਇਹ 109.7cc ਬਾਈਕ ਤਿੰਨ ਵੇਰੀਐਂਟਸ 'ਚ ਉਪਲਬਧ ਹੈ, ਇਸ ਨੂੰ ਐਕਸ-ਸ਼ੋਰੂਮ 74,990 ਰੁਪਏ ਤੋਂ 79,970 ਰੁਪਏ ਦੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
Download ABP Live App and Watch All Latest Videos
View In Appਦੂਜੀ ਬਾਈਕ Hero Splendor Plus Xtech ਹੈ। ਕੰਪਨੀ ਮੁਤਾਬਕ ਇਸ ਤੋਂ 81 ਕਿਲੋਮੀਟਰ ਪ੍ਰਤੀ ਲੀਟਰ ਤੱਕ ਦਾ ਮਾਈਲੇਜ ਲਿਆ ਜਾ ਸਕਦਾ ਹੈ। ਇਸ ਵਿੱਚ 97.2cc ਇੰਜਣ ਹੈ ਅਤੇ ਇਸਦੀ ਕੀਮਤ 76,346 ਰੁਪਏ ਐਕਸ-ਸ਼ੋਰੂਮ ਹੈ।
ਤੀਜੀ ਬਾਈਕ Honda Livo ਹੈ। ਕੰਪਨੀ ਮੁਤਾਬਕ ਇਸ ਦੀ ਮਾਈਲੇਜ 74 km/l ਤੱਕ ਹੈ। ਇਸ ਵਿੱਚ 109.51cc ਇੰਜਣ ਹੈ, ਇਸਨੂੰ ਦੋ ਵੇਰੀਐਂਟ ਵਿੱਚ ਖਰੀਦਿਆ ਜਾ ਸਕਦਾ ਹੈ ਅਤੇ ਇਸਦੀ ਕੀਮਤ 75,820 ਰੁਪਏ ਤੋਂ 79,820 ਰੁਪਏ ਐਕਸ-ਸ਼ੋਰੂਮ ਤੱਕ ਹੈ।
ਚੌਥੀ ਬਾਈਕ ਬਜਾਜ ਪਲੈਟੀਨਾ 100 ਹੈ। ਇਸ ਬਾਈਕ ਤੋਂ 72 km/l ਤੱਕ ਦਾ ਮਾਈਲੇਜ ਲਿਆ ਜਾ ਸਕਦਾ ਹੈ। 102cc ਇੰਜਣ ਨਾਲ ਆਉਣ ਵਾਲੀ ਇਹ ਬਾਈਕ 4 ਵੇਰੀਐਂਟ 'ਚ ਉਪਲੱਬਧ ਹੈ, ਇਸ ਨੂੰ 52,733 ਰੁਪਏ ਤੋਂ ਲੈ ਕੇ 65,856 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਅਗਲੀ ਬਾਈਕ ਹੀਰੋ ਗਲੈਮਰ ਹੈ ਜਿਸ ਦੀ ਮਾਈਲੇਜ 70 kmpl ਤੱਕ ਹੈ। ਇਸ 'ਚ 124.7cc ਦਾ ਇੰਜਣ ਹੈ, ਜਿਸ ਨੂੰ 2 ਵੇਰੀਐਂਟ 'ਚ ਖਰੀਦਿਆ ਜਾ ਸਕਦਾ ਹੈ। ਇਸ ਬਾਈਕ ਦੀ ਕੀਮਤ 78,768 ਰੁਪਏ ਤੋਂ ਲੈ ਕੇ 82,768 ਰੁਪਏ ਐਕਸ-ਸ਼ੋਰੂਮ 'ਚ ਖਰੀਦੀ ਜਾ ਸਕਦੀ ਹੈ।