Upcoming Bikes: ਜੁਲਾਈ 'ਚ ਦਸਤਕ ਦੇਣ ਜਾ ਰਹੀਆਂ ਹਨ ਇਹ ਜ਼ਬਰਦਸਤ ਬਾਈਕਸ, ਵੇਖੋ ਤਸਵੀਰਾਂ
ਜੁਲਾਈ 'ਚ ਲਾਂਚ ਹੋਣ ਵਾਲੀਆਂ ਬਾਈਕਸ 'ਚ ਪਹਿਲਾ ਨਾਂ ਹਾਰਲੇ ਡੇਵਿਡਸਨ X440 ਬਾਈਕ ਦਾ ਹੈ। ਕੰਪਨੀ ਇਸ ਬਾਈਕ ਨੂੰ 3 ਜੁਲਾਈ ਨੂੰ ਲਾਂਚ ਕਰ ਸਕਦੀ ਹੈ ਅਤੇ ਇਸ ਦੀ ਕੀਮਤ 2.5 ਤੋਂ 3 ਲੱਖ ਰੁਪਏ ਦੇ ਵਿਚਕਾਰ ਦੇਖੀ ਜਾ ਸਕਦੀ ਹੈ।
Download ABP Live App and Watch All Latest Videos
View In Appਦੂਜੀ ਬਾਈਕ ਟ੍ਰਾਇੰਫ ਸਕ੍ਰੈਂਬਲਰ ਹੈ, ਜਿਸ ਨੂੰ ਜੁਲਾਈ 'ਚ ਲਾਂਚ ਕੀਤਾ ਜਾਣਾ ਹੈ। ਇਸ ਸਪੋਰਟ ਬਾਈਕ ਨੂੰ 5 ਜੁਲਾਈ ਨੂੰ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਕੀਮਤ 3 ਲੱਖ ਤੋਂ 3.5 ਲੱਖ ਰੁਪਏ ਤੱਕ ਦੇਖੀ ਜਾ ਸਕਦੀ ਹੈ।
ਤੀਜੇ ਨੰਬਰ 'ਤੇ ਸੁਜ਼ੂਕੀ ਬਰਗਮੈਨ ਇਲੈਕਟ੍ਰਿਕ ਸਕੂਟਰ ਹੈ। ਜਿਸ ਦੀ ਲਾਂਚਿੰਗ 19 ਜੁਲਾਈ ਨੂੰ ਵੀ ਵੇਖੀ ਜਾ ਸਕਦੀ ਹੈ ਅਤੇ ਇਸ ਦੀ ਕੀਮਤ 1.09 ਲੱਖ ਰੁਪਏ ਤੋਂ 1.2 ਲੱਖ ਰੁਪਏ ਤੱਕ ਹੋ ਸਕਦੀ ਹੈ।
ਜੁਲਾਈ 2023 ਵਿੱਚ ਹੋਣ ਵਾਲੀ ਅਗਲੀ ਲਾਂਚਿੰਗ Apache RTR 310 ਦੀ ਹੋ ਸਕਦੀ ਹੈ, ਜੋ 26 ਜੁਲਾਈ ਨੂੰ ਲਾਂਚ ਕੀਤੀ ਜਾ ਸਕਦੀ ਹੈ। ਇਸ ਦੀ ਕੀਮਤ 2.2 ਲੱਖ ਰੁਪਏ ਤੋਂ 2.4 ਲੱਖ ਰੁਪਏ ਤੱਕ ਹੋ ਸਕਦੀ ਹੈ।
ਪੰਜਵੀਂ ਬਾਈਕ ਜਿਸ ਨੂੰ ਜੁਲਾਈ 2023 'ਚ ਲਾਂਚ ਕੀਤਾ ਜਾ ਸਕਦਾ ਹੈ, ਉਹ ਹੈ Ducati Davel V4 ਸਪੋਰਟਸ ਬਾਈਕ। ਜਿਸ ਨੂੰ 31 ਜੁਲਾਈ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 25.91 ਲੱਖ ਰੁਪਏ ਤੋਂ 26.91 ਲੱਖ ਰੁਪਏ ਤੱਕ ਹੋ ਸਕਦੀ ਹੈ।