EVs in Budget: ਬਜਟ SUV ਦੀ ਕੀਮਤ 'ਚ ਆਉਣਗੀਆਂ ਇਹ ਇਲੈਕਟ੍ਰਿਕ ਗੱਡੀਆਂ, ਪੈਟਰੋਲ-ਡੀਜ਼ਲ ਦਾ ਝੰਜਟ ਖਤਮ
ਘਰੇਲੂ ਬਾਜ਼ਾਰ 'ਚ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਦੀ ਗੱਲ ਕਰੀਏ ਤਾਂ ਇਹ ਹੈ MG Comet ਹੈ ਇਸ ਨੂੰ ਐਕਸ-ਸ਼ੋਰੂਮ 7.98 ਲੱਖ ਰੁਪਏ ਦੀ ਕੀਮਤ 'ਤੇ ਘਰ ਲਿਆਂਦਾ ਜਾ ਸਕਦਾ ਹੈ। ਇਹ ਤਿੰਨ ਵੇਰੀਐਂਟ 'ਚ ਉਪਲੱਬਧ ਹੈ।
Download ABP Live App and Watch All Latest Videos
View In Appਦੂਜੇ ਨੰਬਰ 'ਤੇ Tata Tiago ਇਲੈਕਟ੍ਰਿਕ ਹੈਚਬੈਕ ਹੈ, ਜਿਸ ਦੀ ਸ਼ੁਰੂਆਤੀ ਕੀਮਤ 8.69 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਸ ਵਿੱਚ 24 kWh ਦਾ ਬੈਟਰੀ ਪੈਕ ਹੈ, ਜੋ 315 ਕਿਲੋਮੀਟਰ ਤੱਕ ਦੀ ਰੇਂਜ ਦੇਣ ਦੇ ਸਮਰੱਥ ਹੈ।
ਟਾਟਾ ਦੀ ਇਲੈਕਟ੍ਰਿਕ ਸੇਡਾਨ ਕਾਰ Tata Tigor ਤੀਜੇ ਨੰਬਰ 'ਤੇ ਮੌਜੂਦ ਹੈ। ਇਸ ਦੀ ਸ਼ੁਰੂਆਤੀ ਕੀਮਤ 12.49 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਸ ਵਿੱਚ 26kWh ਦਾ ਬੈਟਰੀ ਪੈਕ ਹੈ, ਜੋ 315 ਕਿਲੋਮੀਟਰ ਤੱਕ ਦੀ ਦੂਰੀ ਨੂੰ ਪੂਰਾ ਕਰਨ ਵਿੱਚ ਸਮਰੱਥ ਹੈ।
ਅਗਲੀ ਕਾਰ ਮਹਿੰਦਰਾ XUV400 ਇਲੈਕਟ੍ਰਿਕ ਹੈ, ਜਿਸ ਵਿੱਚ 39.4kWh ਬੈਟਰੀ ਪੈਕ ਹੈ। ਜਿਸ ਦੀ ਰੇਂਜ 456 ਕਿਲੋਮੀਟਰ ਤੱਕ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 15.98 ਲੱਖ ਰੁਪਏ ਹੈ।
ਪੰਜਵੇਂ ਨੰਬਰ 'ਤੇ Citroën EC3 ਇਲੈਕਟ੍ਰਿਕ ਕਾਰ ਹੈ, ਜਿਸ ਨੂੰ ਐਕਸ-ਸ਼ੋਰੂਮ 11.50 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 29.2kWh ਦਾ ਬੈਟਰੀ ਪੈਕ ਹੈ। ਜਿਸ ਦੀ ਰੇਂਜ 320 ਕਿਲੋਮੀਟਰ ਤੱਕ ਹੈ।