Cars with Large Alloy Wheel: ਜੇ ਘਰ ਲਿਆਉਣਾ ਚਾਹੁੰਦੇ ਹੋ ਵੱਡੇ ਟਾਇਰਾਂ ਵਾਲੀ ਗੱਡੀ ਤਾਂ ਇਹ ਰਹੀਆਂ ਸਭ ਤੋਂ ਵਧੀਆ
ਹਾਲ ਹੀ ਵਿੱਚ, ਟਾਟਾ ਮੋਟਰਸ ਨੇ ਆਪਣੀ ਟਾਟਾ ਸਫਾਰੀ ਅਤੇ ਹੈਰੀਅਰ ਦੇ ਫੇਸਲਿਫਟ ਵੇਰੀਐਂਟ ਲਾਂਚ ਕੀਤੇ ਹਨ, ਜਿਨ੍ਹਾਂ ਦੀ ਕੀਮਤ ਕ੍ਰਮਵਾਰ 19.99 ਲੱਖ ਰੁਪਏ ਅਤੇ 23.99 ਲੱਖ ਰੁਪਏ, ਐਕਸ-ਸ਼ੋਰੂਮ ਹੈ। ਇਨ੍ਹਾਂ ਦੋਵੇਂ ਵਾਹਨਾਂ 'ਚ 19 ਇੰਚ ਦੇ ਅਲਾਏ ਵ੍ਹੀਲ ਹਨ।
Download ABP Live App and Watch All Latest Videos
View In AppHyundai Alcazar 18-ਇੰਚ ਅਲੌਏ ਵ੍ਹੀਲਜ਼ ਨਾਲ ਲੈਸ ਹੈ, ਜੋ ਇਸਦੇ ਪਲੈਟੀਨਮ ਵੇਰੀਐਂਟ ਵਿੱਚ ਮੌਜੂਦ ਹਨ। ਇਸ ਦੀ ਕੀਮਤ 18.68 ਲੱਖ ਰੁਪਏ ਐਕਸ-ਸ਼ੋਰੂਮ ਤੋਂ ਸ਼ੁਰੂ ਹੁੰਦੀ ਹੈ।
ਜੇਕਰ ਤੁਹਾਨੂੰ ਕਿਆ ਕਾਰਾਂ ਪਸੰਦ ਹਨ, ਪਰ ਤੁਸੀਂ ਵੱਡੇ ਅਲਾਏ ਵ੍ਹੀਲ ਵਾਲੀ ਕਾਰ ਚਾਹੁੰਦੇ ਹੋ, ਤਾਂ ਤੁਸੀਂ Kia ਸੇਲਟੋਸ ਨੂੰ ਚੁਣ ਸਕਦੇ ਹੋ। ਕੰਪਨੀ ਆਪਣੇ ਜੀਟੀ ਲਾਈਨ ਅਤੇ ਐਕਸ-ਲਾਈਨ ਵੇਰੀਐਂਟ ਵਿੱਚ 18-ਇੰਚ ਦੇ ਅਲਾਏ ਵ੍ਹੀਲ ਪੇਸ਼ ਕਰਦੀ ਹੈ। ਜਿਸ ਦੀ ਸ਼ੁਰੂਆਤੀ ਕੀਮਤ 19.40 ਲੱਖ ਰੁਪਏ ਐਕਸ-ਸ਼ੋਰੂਮ ਹੈ।
ਵੱਡੇ ਅਲੌਏ ਵ੍ਹੀਲਾਂ ਨਾਲ ਆਉਣ ਵਾਲੇ ਵਾਹਨਾਂ ਵਿੱਚ ਮਹਿੰਦਰਾ ਸਕਾਰਪੀਓ-ਐਨ, XUV700 ਅਤੇ ਪ੍ਰਸਿੱਧ ਆਫ-ਰੋਡਰ ਥਾਰ ਸ਼ਾਮਲ ਹਨ। ਇਹ ਗੱਡੀਆਂ 18 ਇੰਚ ਦੇ ਅਲਾਏ ਵ੍ਹੀਲ ਨਾਲ ਵੀ ਲੈਸ ਹਨ। ਇਨ੍ਹਾਂ ਦੀ ਸ਼ੁਰੂਆਤੀ ਕੀਮਤ ਕ੍ਰਮਵਾਰ 19.98 ਲੱਖ ਰੁਪਏ, 20.88 ਲੱਖ ਰੁਪਏ ਅਤੇ 12.48 ਲੱਖ ਰੁਪਏ ਐਕਸ-ਸ਼ੋਰੂਮ ਹੈ।
ਅਗਲੀ ਕਾਰ MG ਹੈਕਟਰ ਹੈ। ਜਿਸ ਨੂੰ ਤੁਸੀਂ 18 ਇੰਚ ਦੇ ਅਲਾਏ ਵ੍ਹੀਲਸ ਨਾਲ ਖਰੀਦ ਸਕਦੇ ਹੋ। ਜੋ ਕਿ ਇਸ ਦੇ ਸਮਾਰਟ ਵੇਰੀਐਂਟ 'ਚ ਉਪਲੱਬਧ ਹੈ। ਇਸ ਦੇ ਲਈ ਤੁਹਾਨੂੰ ਐਕਸ-ਸ਼ੋਰੂਮ 16.80 ਲੱਖ ਰੁਪਏ ਖਰਚ ਕਰਨੇ ਪੈਣਗੇ।