Two-Wheeler Launched in May 2023: ਇਸ ਮਹੀਨੇ ਭਾਰਤ 'ਚ ਇਨ੍ਹਾਂ ਮੋਟਰਸਾਇਕਲਾਂ ਨੇ ਲਾਂਚ ਹੁੰਦਿਆ ਹੀ ਮਾਰੀ ਬਾਜ਼ੀ, ਦੇਖੋ ਤਸਵੀਰਾਂ
ਇਸ ਲਿਸਟ 'ਚ ਪਹਿਲਾ ਨਾਂ ਅਪਡੇਟ ਕੀਤਾ ਹੀਰੋ XPulse 2004V ਹੈ। ਜਿਸ ਦੀ ਕੀਮਤ 1.43 ਲੱਖ ਰੁਪਏ ਐਕਸ-ਸ਼ੋਰੂਮ ਹੈ। ਕੰਪਨੀ ਨੇ ਪਿਛਲੇ ਮਹੀਨੇ ਇਸ ਬਾਈਕ ਨੂੰ OBD2 E-20 ਨਾਲ ਅਪਡੇਟ ਕਰਕੇ ਪੇਸ਼ ਕੀਤਾ ਸੀ।
Download ABP Live App and Watch All Latest Videos
View In Appਦੂਜੇ ਨੰਬਰ 'ਤੇ ਸਿੰਪਲ ਵਨ ਐਨਰਜੀ ਦਾ ਸਿੰਪਲ ਵਨ ਇਲੈਕਟ੍ਰਿਕ ਸਕੂਟਰ ਹੈ। ਜਿਸ ਨੂੰ ਪਿਛਲੇ ਮਹੀਨੇ 1.45 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਇਸ ਇਲੈਕਟ੍ਰਿਕ ਸਕੂਟਰ ਦੀ IDC 225 ਕਿਲੋਮੀਟਰ ਤੱਕ ਹੈ।
ਤੀਜੇ ਨੰਬਰ 'ਤੇ KTM 390 ਐਡਵੈਂਚਰ ਹੈ, ਜਿਸ ਨੂੰ ਪਿਛਲੇ ਮਹੀਨੇ 3.6 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਇਸ ਬਾਈਕ 'ਚ ਪੂਰੀ ਤਰ੍ਹਾਂ ਨਾਲ ਐਡਜਸਟੇਬਲ ਸਸਪੈਂਸ਼ਨ ਸੈੱਟਅਪ ਦਿੱਤਾ ਗਿਆ ਹੈ।
ਚੌਥੀ ਬਾਈਕ Ducati Monster SP ਹੈ। ਇਸ ਨੂੰ ਪਿਛਲੇ ਮਹੀਨੇ 15.95 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਇਸ ਦੇ ਸੈਗਮੈਂਟ ਦੀਆਂ ਹੋਰ ਬਾਈਕਾਂ ਦੇ ਮੁਕਾਬਲੇ ਇਹ ਇੱਕ ਹਲਕਾ ਅਤੇ ਟ੍ਰੈਕ ਓਰੀਐਂਟਿਡ ਬਾਈਕ ਹੈ।
ਪੰਜਵੀਂ ਬਾਈਕ Yamaha R15 V4 ਡਾਰਕ ਨਾਈਟ ਐਡੀਸ਼ਨ ਹੈ। ਇਹ ਬਾਈਕ ਕੰਪਨੀ ਦੀ ਸਪੈਸ਼ਲ ਐਡੀਸ਼ਨ ਬਾਈਕ ਹੈ। ਜਿਸ ਨੂੰ ਪਿਛਲੇ ਮਹੀਨੇ 1.82 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਸੀ।