Upcoming Cars in July 2023: ਜੁਲਾਈ 'ਚ ਲਾਂਚ ਹੋ ਸਕਦੀਆਂ ਨੇ ਇਹ ਸ਼ਾਨਦਾਰ ਕਾਰਾਂ, ਦੇਖੋ ਤਸਵੀਰਾਂ

ਜੇ ਤੁਸੀਂ ਜਲਦ ਹੀ ਗੱਡੀ ਖਰੀਦਣ ਦਾ ਮਨ ਬਣਾ ਲਿਆ ਹੈ ਤਾਂ ਅਗਲੇ ਮਹੀਨੇ ਮਾਰੂਤੀ ਸੁਜ਼ੂਕੀ, ਹੁੰਡਈ, ਹੌਂਡਾ, ਕੀਆ ਅਤੇ ਐਮਜੀ ਵਰਗੀਆਂ ਕੰਪਨੀਆਂ ਆਪਣੇ ਵਾਹਨ ਲਾਂਚ ਕਰਨ ਜਾ ਰਹੀਆਂ ਹਨ। ਜਿਸ ਤੇ ਤੁਸੀਂ ਵਿਚਾਰ ਕਰ ਸਕਦੇ ਹੋ।

ਜੁਲਾਈ 'ਚ ਲਾਂਚ ਹੋ ਸਕਦੀਆਂ ਨੇ ਇਹ ਸ਼ਾਨਦਾਰ ਕਾਰਾਂ, ਦੇਖੋ ਤਸਵੀਰਾਂ

1/5
ਜੁਲਾਈ 'ਚ Kia ਆਪਣੇ ਸੋਨੈੱਟ ਦਾ CNG ਵਰਜ਼ਨ ਪੇਸ਼ ਕਰ ਸਕਦੀ ਹੈ ਅਤੇ ਕੀਮਤ 11 ਲੱਖ ਤੋਂ 14 ਲੱਖ ਰੁਪਏ ਦੇ ਕਰੀਬ ਦੇਖੀ ਜਾ ਸਕਦੀ ਹੈ।
2/5
ਜੁਲਾਈ 'ਚ ਹੋਣ ਵਾਲੀ ਦੂਜੀ ਲਾਂਚਿੰਗ ਹੁੰਡਈ ਤੋਂ ਹੋਵੇਗੀ, ਜੋ ਕੰਪਨੀ ਦੀ ਪਹਿਲੀ ਮਾਈਕ੍ਰੋ ਐੱਸ.ਯੂ.ਵੀ. ਜਿਸ ਦਾ ਨਾਂ Hyundai eXter ਰੱਖਿਆ ਗਿਆ ਹੈ। ਇਸ ਦਾ ਸਿੱਧਾ ਮੁਕਾਬਲਾ ਟਾਟਾ ਪੰਚ ਨਾਲ ਹੋਵੇਗਾ। ਇਸ SUV ਦੀ ਕੀਮਤ 6 ਲੱਖ ਤੋਂ 9.85 ਲੱਖ ਰੁਪਏ ਦੇ ਵਿਚਕਾਰ ਦੇਖੀ ਜਾ ਸਕਦੀ ਹੈ।
3/5
ਤੀਜੇ ਨੰਬਰ 'ਤੇ ਇਕ ਹੋਰ Kia ਕਾਰ, ਜਿਸ ਨੂੰ ਜੁਲਾਈ ਵਿੱਚ ਲਾਂਚ ਕੀਤਾ ਜਾ ਸਕਦਾ ਹੈ, Kia Seltos ਫੇਸਲਿਫਟ ਹੈ। ਇਹ ਕਾਰ ਪਹਿਲਾਂ ਹੀ ਗਲੋਬਲ ਮਾਰਕੀਟ ਵਿੱਚ ਮੌਜੂਦ ਹੈ। ਹੁਣ ਭਾਰਤ ਵਿੱਚ ਦਾਖਲ ਹੋਣ ਜਾ ਰਿਹਾ ਹੈ। ਇਸ ਦੀ ਕੀਮਤ 11.50 ਲੱਖ ਰੁਪਏ ਤੋਂ ਲੈ ਕੇ 19.50 ਲੱਖ ਰੁਪਏ ਤੱਕ ਹੋ ਸਕਦੀ ਹੈ।
4/5
ਅਗਲੀ ਕਾਰ ਇਨਵਿਕਟੋ ਹੈ, ਮਾਰੂਤੀ ਸੁਜ਼ੂਕੀ ਦੀ ਇੱਕ ਪ੍ਰੀਮੀਅਮ MPV, ਜੋ ਜੁਲਾਈ ਵਿੱਚ ਲਾਂਚ ਕੀਤੀ ਜਾਣੀ ਹੈ। ਇਹ MPV ਇਨੋਵਾ ਹਾਈਕ੍ਰਾਸ 'ਤੇ ਆਧਾਰਿਤ ਹੈ। ਇਸ ਦੀ ਕੀਮਤ 19 ਲੱਖ ਤੋਂ 31 ਲੱਖ ਰੁਪਏ ਦੇ ਵਿਚਕਾਰ ਦੇਖੀ ਜਾ ਸਕਦੀ ਹੈ।
5/5
ਪੰਜਵੇਂ ਨੰਬਰ 'ਤੇ Hyundai Creta ਹੈ। ਕੰਪਨੀ ਆਪਣੀ ਮਸ਼ਹੂਰ SUV ਨੂੰ CNG ਵਰਜ਼ਨ 'ਚ ਪੇਸ਼ ਕਰਨ ਵਾਲੀ ਹੈ, ਜਿਸ ਨੂੰ ਜੁਲਾਈ 'ਚ ਦੇਖਿਆ ਜਾ ਸਕਦਾ ਹੈ। ਜਿਸ ਦੀ ਕੀਮਤ 10.50 ਲੱਖ ਰੁਪਏ ਤੋਂ 18.74 ਲੱਖ ਰੁਪਏ ਤੱਕ ਹੋ ਸਕਦੀ ਹੈ।
Sponsored Links by Taboola