ਇਹ ਹਨ ਦੁਨੀਆ ਦੀਆਂ ਸਭ ਤੋਂ ਤੇਜ਼ ਕਾਰਾਂ , ਜੋ ਚਲਦੀਆਂ ਨਹੀਂ ਹਵਾ ਨਾਲ ਗੱਲਾਂ ਕਰਦੀਆਂ ਨੇ
Saleen S7 Twin-Turbo: ਇਸ ਕਾਰ ਦੀ ਟੌਪ -ਸਪੀਡ 399 kmph ਹੈ ਅਤੇ ਇਸ ਕਾਰ ਦਾ ਇੰਜਣ 750 hp ਦੀ ਪਾਵਰ ਜਨਰੇਟ ਕਰਦਾ ਹੈ।
Download ABP Live App and Watch All Latest Videos
View In AppHennessey Venom GT: ਦੁਨੀਆ ਦੀ ਤੀਜੀ ਸਭ ਤੋਂ ਤੇਜ਼ ਕਾਰ ਦੀ ਟੌਪ ਸਪੀਡ 435 kmph ਹੈ। ਇਹ ਕਾਰ ਟਵਿਨ ਟਰਬੋ 7.0 L V8 ਇੰਜਣ ਦੁਆਰਾ ਸੰਚਾਲਿਤ ਹੈ ਜੋ 1244 hp ਦੀ ਪਾਵਰ ਜਨਰੇਟ ਕਰਦੀ ਹੈ। ਇਸ ਕਾਰ ਦੇ ਨਾਂ 5.6 ਸੈਕਿੰਡ 'ਚ 160.9 ਕਿਲੋਮੀਟਰ ਪ੍ਰਤੀ ਘੰਟਾ ਅਤੇ 14.51 ਸੈਕਿੰਡ 'ਚ 321.8 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ ਦਾ ਵਿਸ਼ਵ ਰਿਕਾਰਡ ਹੈ।
Bugatti Chiron: ਇਹ ਦੁਨੀਆ ਦੀ ਚੌਥੀ ਸਭ ਤੋਂ ਤੇਜ਼ ਕਾਰ ਹੈ। ਇਸ ਦੀ ਟੌਪ -ਸਪੀਡ 420 kmph ਹੈ। ਇਸ ਕਾਰ 'ਚ 8.0 L ਕਵਾਡ ਟਰਬੋ-ਚਾਰਜਡ W16 ਇੰਜਣ ਦੀ ਵਰਤੋਂ ਕੀਤੀ ਗਈ ਹੈ। ਜੋ 1479 hp ਦੀ ਪਾਵਰ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ।
Bugatti Veyron Super Sport: ਇਸ ਕਾਰ ਦੀ ਟੌਪ ਸਪੀਡ 415 kmph ਹੈ। ਹਾਲਾਂਕਿ ਇਹ ਕਾਰ 430 kmph ਦੀ ਟੌਪ -ਸਪੀਡ ਨਾਲ ਚੱਲ ਸਕਦੀ ਹੈ। ਪਰ ਇਲੈਕਟ੍ਰਾਨਿਕ ਕਾਰਨਾਂ ਕਰਕੇ ਇਸ ਨੂੰ ਘੱਟ ਰੱਖਿਆ ਗਿਆ ਹੈ। ਇਸ ਕਾਰ 'ਚ 8.0 L ਕਵਾਡ ਟਰਬੋ ਚਾਰਜਡ W16 ਇੰਜਣ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਜੋ 1200hp ਦੀ ਪਾਵਰ ਜਨਰੇਟ ਕਰਦਾ ਹੈ।
SSC Ultimate Aero TT: ਇਸ ਕਾਰ ਦੀ ਟੌਪ ਸਪੀਡ 412 kmph ਹੈ। ਇਸ ਕਾਰ 'ਚ ਟਵਿਨ-ਟਰਬੋ V8 ਇੰਜਣ ਲੱਗਾ ਹੈ ਜੋ 1287 hp ਦੀ ਕਾਰ ਨੂੰ ਪਾਵਰ ਦਿੰਦਾ ਹੈ। ਹਾਲਾਂਕਿ, ਜੇਕਰ ਇਸ ਨੂੰ ਕਾਫ਼ੀ ਟ੍ਰੈਕ ਮਿਲਦਾ ਹੈ ਤਾਂ ਇਸ ਕਾਰ ਵਿੱਚ ਹੋਰ ਵੀ ਵੱਧ ਸਪੀਡ ਦੀ ਸੰਭਾਵਨਾ ਹੈ।
McLaren F1: ਇਸ ਕਾਰ ਦੀ ਟੌਪ ਸਪੀਡ 386 kmph ਹੈ। ਇਸ ਕਾਰ ਦਾ ਇੰਜਣ 618 hp ਦੀ ਪਾਵਰ ਪੈਦਾ ਕਰਦਾ ਹੈ। ਇਸ ਕਾਰ ਨੂੰ 1993 'ਚ ਲਾਂਚ ਕੀਤਾ ਗਿਆ ਸੀ।
Pagani Huayra: ਇਸ ਕਾਰ ਦੀ ਟੌਪ ਸਪੀਡ 383 kmph ਹੈ। ਇਸ ਕਾਰ 'ਚ 6.0 L Twin Turbo V12 ਇੰਜਣ 720 hp ਦੀ ਪਾਵਰ ਦਿੰਦਾ ਹੈ। 7 ਗਿਅਰ ਵਾਲੀ ਇਹ ਕਾਰ 28 ਸੈਕਿੰਡ ਵਿੱਚ ਆਪਣੀ ਸਪੀਡ ਫੜਨ ਦੀ ਸਮਰੱਥਾ ਰੱਖਦੀ ਹੈ।