Toyota Fortuner 'ਚ ਅਜਿਹਾ ਕੀ ਹੈ ਖ਼ਾਸ ਜੋ ਲੀਡਰ ਤੋਂ ਲੈ ਕੇ ਬਿਜਨਮੈਨ ਤੱਕ ਬਣੇ ਦੀਵਾਨੇ !
ਇਹ ਕਾਰ ਨਵੇਂ ਬਲੈਕ ਇੰਟੀਰੀਅਰ ਦੇ ਨਾਲ ਮੌਜੂਦ ਹੈ। ਇਸ ਕਾਰ ਵਿੱਚ ਚਮੋਇਸ ਰੰਗ ਦੀਆਂ ਸੀਟਾਂ ਦਾ ਵਿਕਲਪ ਵੀ ਹੈ।
Download ABP Live App and Watch All Latest Videos
View In Appਨਵੀਂ ਫਾਰਚੂਨਰ 'ਚ ਐਡਵਾਂਸ ਕਨੈਕਟਡ ਫੀਚਰਸ ਦਿੱਤੇ ਗਏ ਹਨ, ਜਿਸ ਨਾਲ ਤੁਸੀਂ ਡਰਾਈਵਿੰਗ ਕਰਦੇ ਸਮੇਂ ਆਪਣੀ ਕਾਰ ਨੂੰ ਸਹੀ ਤਰ੍ਹਾਂ ਕੰਟਰੋਲ ਕਰ ਸਕਦੇ ਹੋ। ਸੁਰੱਖਿਆ ਲਈ ਕਾਰ 'ਚ 7 ਏਅਰਬੈਗਸ ਦੀ ਵਿਸ਼ੇਸ਼ਤਾ ਵੀ ਹੈ।
ਫਾਰਚੂਨਰ ਦੋ ਪਾਵਰਟ੍ਰੇਨ ਵਿਕਲਪਾਂ, ਡੀਜ਼ਲ ਅਤੇ ਪੈਟਰੋਲ ਦੇ ਨਾਲ ਆਉਂਦੀ ਹੈ। ਡੀਜ਼ਲ ਇੰਜਣ ਵਿੱਚ 2755 cc, DOHC, 16-ਵਾਲਵ, 4-ਸਿਲੰਡਰ ਇਨ-ਲਾਈਨ ਇੰਜਣ ਹੈ। ਇਹ ਇੰਜਣ 204 PS ਦੀ ਪਾਵਰ ਅਤੇ 420 Nm ਦਾ ਟਾਰਕ ਪ੍ਰਦਾਨ ਕਰਦਾ ਹੈ।
ਇਸ ਕਾਰ ਦੇ ਪੈਟਰੋਲ ਵੇਰੀਐਂਟ ਦੀ ਗੱਲ ਕਰੀਏ ਤਾਂ ਇਸ 'ਚ 2694 cc, DOHC, ਡਿਊਲ VVT-i, 16-ਵਾਲਵ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 166 PS ਦੀ ਪਾਵਰ ਅਤੇ 245 Nm ਦਾ ਟਾਰਕ ਜਨਰੇਟ ਕਰਦਾ ਹੈ।
ਡੀਜ਼ਲ ਇੰਜਣ ਵਿੱਚ ਦੋ-ਪਹੀਆ ਡਰਾਈਵ ਅਤੇ 4-ਪਹੀਆ ਡਰਾਈਵ ਦੋਵਾਂ ਦਾ ਵਿਕਲਪ ਹੈ। ਜਦਕਿ ਪੈਟਰੋਲ ਵੇਰੀਐਂਟ 'ਚ ਸਿਰਫ ਟੂ-ਵ੍ਹੀਲ ਡਰਾਈਵ ਦਾ ਆਪਸ਼ਨ ਹੈ।
ਟੋਇਟਾ ਫਾਰਚੂਨਰ 'ਚ ਵਾਇਰਲੈੱਸ ਚਾਰਜਿੰਗ ਦਾ ਫੀਚਰ ਵੀ ਦਿੱਤਾ ਗਿਆ ਹੈ। ਇਹ ਕਾਰ ਭਾਰਤੀ ਬਾਜ਼ਾਰ 'ਚ ਸੱਤ ਕਲਰ ਵੇਰੀਐਂਟ 'ਚ ਉਪਲੱਬਧ ਹੈ।
Toyota Fortuner ਇੱਕ 7-ਸੀਟਰ SUV ਹੈ। ਇਸ ਟੋਇਟਾ ਕਾਰ ਦੀ ਐਕਸ-ਸ਼ੋਰੂਮ ਕੀਮਤ 33.43 ਲੱਖ ਰੁਪਏ ਤੋਂ ਸ਼ੁਰੂ ਹੋ ਕੇ 51.44 ਲੱਖ ਰੁਪਏ ਤੱਕ ਜਾਂਦੀ ਹੈ।