Toyota ਲਿਆ ਰਹੀ ਗਜ਼ਬ ਦੀ ਇਲੈਕਟ੍ਰਿਕ ਐਸਯੂਵੀ, ਸੂਰਜ ਦੀਆਂ ਕਿਰਨਾਂ ਨਾਲ ਹੋਵੇਗੀ ਚਾਰਜ
ਨਵੀਂ ਦਿੱਲੀ: ਜਾਪਾਨੀ ਆਟੋ ਕੰਪਨੀ ਟੋਯੋਟਾ ਨੇ ਐਲਾਨ ਕੀਤਾ ਹੈ ਕਿ ਕੰਪਨੀ ਆਉਣ ਵਾਲੇ ਪੰਜ ਸਾਲਾਂ ਵਿੱਚ 15 ਇਲੈਕਟ੍ਰਿਕ ਕਾਰਾਂ ਲਾਂਚ ਕਰੇਗੀ। ਇਸ ਯੋਜ਼ਨਾ ਤਹਿਤ ਕੰਪਨੀ ਨੇ ਆਪਣੀ ਪਹਿਲੀ ਇਲੈਕਟ੍ਰਿਕ ਐਸਯੂਵੀ ਤੋਂ ਪਰਦਾ ਉਠਾ ਦਿੱਤਾ ਹੈ।
Download ABP Live App and Watch All Latest Videos
View In AppbZ4X ਨਾਮ ਦੀ ਇਸ ਕਾਰ ਨੂੰ e-TNGA ਪਲੇਟਫਾਰਮ ਉੱਤੇ ਤਿਆਰ ਕੀਤਾ ਗਿਆ ਹੈ।
ਸੋਮਵਾਰ ਨੂੰ ਹੋਏ 2021 ਸੰਘਾਈ ਆਟੋ ਸ਼ੋਅ ਵਿੱਚ ਵੀ ਇਸ ਐਸਯੂਵੀ ਨੂੰ ਪੇਸ਼ ਕੀਤਾ ਗਿਆ ਹੈ। ਟੋਯੋਟਾ ਨੇ e-TNGA ਪਲੇਟਫਾਰਮ ਸਪੈਸ਼ਲੀ ਇਲੈਕਟ੍ਰਿਕ ਵਹੀਕਲ ਲਈ ਹੀ ਬਣਾਇਆ ਹੈ।
ਆਟੋ ਸ਼ੋਅ ਵਿੱਚ ਪੇਸ਼ ਹੋਈ ਕਾਮਪੈਕਟ ਐਸਯੂਵੀ bZ4X 'ਚ ਖਾਸ ਫੀਚਰ ਦਿੱਤੇ ਗਏ ਹਨ। ਇਸ ਵਿੱਚ ਆਮ ਸਟੇਅਰਿੰਗ ਵਹੀਲ ਦੀ ਬਜਾਏ ਇਕ ਡਿਸਟੰਕਿਟਵ ਯੋਕ ਦਿੱਤਾ ਗਿਆ ਹੈ।
ਇਸ ਦੀ ਸੱਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਕਾਰ ਦੀ ਬੈਟਰੀ ਨੂੰ ਸੋਲਰ ਪਾਵਰ ਨਾਲ ਚਾਰਜ ਕੀਤਾ ਜਾ ਸਕਦਾ ਹੈ, ਯਾਨੀ ਕਿ ਸੂਰਜ ਦੀਆਂ ਕਿਰਨਾਂ ਨਾਲ ਚਾਰਜ ਹੋ ਜਾਵੇਗੀ। ਸਾਲ 2022 ਦੇ ਮੱਧ ਤੱਕ ਇਸ ਕਾਰ ਨੂੰ ਦੁਨੀਆ ਭਰ ਵਿੱਚ ਸੇਲ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਟੋਯੋਟਾ ਨੇ 2025 ਤੱਕ 15 ਇਲੈਕਟ੍ਰਿਕ ਕਾਰਾਂ ਲਾਂਚ ਕਰਨ ਦਾ ਪਲਾਨ ਬਣਾਇਆ ਹੈ। ਜਿਸ ਤਹਿਤ 7 ''bZ'' ਸੀਰੀਜ਼ ਦੇ ਮਾਡਲ ਵੀ ਲਾਂਚ ਕੀਤੇ ਜਾਣਗੇ। ਇਸ ਵਿਚ ''bZ'' ਸੀਰੀਜ਼ ਦਾ ਮਤਲਬ ਹੈ ਬਿਆਂਡ ਜ਼ੀਰੋ ਯਾਨੀ ਅਜਿਹੀ ਗੱਡੀਆਂ ਜਿਸ ਵਿੱਚ ਜ਼ੀਰੋ ਏਮਿਸ਼ਨ ਹੋਵੇ। ਟੋਯੋਟਾ ਦੀ bZ4X ਇਲੈਕਟ੍ਰਿਕ ਐਸਯੂਵੀ ''bz'' ਸੀਰੀਜ਼ ਦੀ ਲਾਂਚ ਹੋਣ ਵਾਲੀ ਪਹਿਲੀ ਕਾਰ ਹੋਵੇਗੀ।
ਟੋਯੋਟਾ ਇਲੈਕਟ੍ਰਿਕ ਵਹੀਕਲ ਦਾ ਭਾਰਤ ਵਿੱਚ ਟੇਸਲਾ ਦੀ ਗੱਡੀਆਂ ਨਾਲ ਮੁਕਾਬਲਾ ਹੋਵੇਗਾ।
ਇਲੈਕਟ੍ਰਿਕ ਵਹੀਕਲਜ਼ ਦੀ ਜਦੋਂ ਗੱਲ ਹੁੰਦੀ ਹੈ ਤਾਂ ਟੇਸਲਾ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਹੁਣ ਕੰਪਨੀ ਭਾਰਤ ਵਿੱਚ ਆਪਣੀ ਕਾਰਾਂ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਤਰ੍ਹਾਂ ਟੋਯੋਟਾ ਦੀ ਇਸ ਨਵੀਂ ਸੀਰੀਜ਼ ਦਾ ਮੁਕਾਬਲਾ ਟੇਸਲਾ ਨਾਲ ਵੇਖਣ ਨੂੰ ਮਿਲੇਗਾ।