Maruti ਦੀ ਕਿਸੇ ਹੋਰ ਗੱਡੀ 'ਚ ਨਹੀਂ Baleno ਵਰਗੇ ਇਹ 5 ਫੀਚਰਜ਼, ਮਾਈਲੇਜ਼ ਤੇ ਸੈਫਟੀ ਸਭ ਜ਼ਬਰਦਸਤ

Maruti Suzuki

1/6
ਮਾਰੂਤੀ ਸਾਜ਼ੁਕੀ ਨੇ ਆਪਣੀ ਬਲੇਨੋ ਫੇਸਲਿਫਟ (Maruti Suzuki Baleno 2022) ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 6.35 ਲੱਖ ਰੁਪਏ ਰੱਖੀ ਹੈ। ਇਸ ਨੂੰ ਨੈਕਸਾ ਡੀਲਰਸ਼ਿਪ ਰਾਹੀਂ ਜਾਂ ਫਿਰ ਆਨਲਾਈਨ ₹11000 'ਚ ਬੁੱਕ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਬੇਲੋਨੋ ਫੇਸਲਿਫਟ 22.94 kmpl ਤਕ ਦਾ ਮਾਈਲੇਜ਼ ਆਫਰ ਕਰੇਗੀ।
2/6
ਨਵੀਂ ਬੇਲੋਨੋ ਦਾ ਸਿੱਧਾ ਮੁਕਾਬਲਾ Hyundai i20, Tata Altroz, Honda Jazz, ਤੇ Toyota Glanza ਨਾਲ ਰਹਿਣ ਵਾਲਾ ਹੈ। ਬਲੇਨੋ 'ਚ ਮਾਰੂਤੀ ਨੇ ਕਈ ਅਜਿਹੇ ਫੀਚਰਜ਼ ਦਿੱਤੇ ਹਨ ਜੋ ਕੰਪਨੀ ਦੀ ਕਿਸੇ ਦੂਜੇ ਗੱਡੀ 'ਚ ਨਹੀਂ ਮਿਲਦੇ ਹਨ।
3/6
ਅਲੇਕਸਾ ਵਾਈਸ ਅਸਿਸਟੈਂਟ ਮਾਰੂਤੀ ਸੁਜ਼ੂਕੀ ਬਲੇਨੋ 'ਚ ਐਮਾਜ਼ੋਨ ਅਲੇਕਸਾ ਦਾ ਸਪੋਰਟ ਵੀ ਮਿਲਦਾ ਹੈ। ਇਹ ਗਾਹਕਾਂ ਨੂੰ ਵਾਈਸ ਅਸਿਸਟੈਂਟ ਰਾਹੀਂ ਆਪਣੀ ਗੱਡੀ ਨੂੰ ਕਮਾਂਡ ਦੇਣ ਦੀ ਸਹੂਲਤ ਦਿੰਦਾ ਹੈ। ਜ਼ਿਕਰਯੋਗ ਹੈ ਕਿ ਮਾਸ-ਮਾਰਕੀਟ ਸੇਗਮੈਂਟ 'ਚ ਬਲੇਨੋ ਤੋਂ ਪਹਿਲਾਂ 5th ਜੇਨਰੇਸ਼ਨ ਹੋਂਡਾ ਸਿਟੀ 'ਚ ਵੀ ਇਹ ਫੀਚਰ ਮਿਲ ਚੁੱਕਾ ਹੈ।
4/6
360 ਕਿਊ ਕੈਮਰਾ ਇਸ ਫੀਚਰ ਰਾਹੀਂ ਮਾਰੂਤੀ ਨੇ ਆਪਣੀ ਬਲੇਨੋ ਦੀ ਸੈਫਟੀ ਤੇ ਬਿਹਤਰ ਬਣਾ ਦਿੱਤੀ ਹੈ। ਚਾਰੇ ਪਾਸਿਓਂ ਕੈਮਰਿਆਂ ਰਾਹੀਂ ਤੁਸੀਂ ਗੱਡੀ ਦਾ 360 ਕਿਊ ਦੇਖ ਸਕੋਗੇ।
5/6
ਸੁਜ਼ੂਕੀ ਕੁਨੈਕਟ- ਮਾਰੂਤੀ ਸੁਜ਼ੂਕੀ ਬਲੇਨੋ 2022 'ਚ 20 ਤੋਂ ਵੀ ਜ਼ਿਆਦਾ ਕੁਨੈਕੁਟਿਡ ਫੀਚਰਜ਼ ਦਿੱਤੇ ਗਏ ਹਨ। ਸੁਜ਼ੂਕੀ ਕੂਨੈਕਟ ਰਾਹੀਂ ਤੁਸੀਂ ਆਪਣੀ ਗੱਡੀ ਦੀ ਹੈਲਥ ਨੂੰ ਟ੍ਰੈਕ ਕਰ ਸਕਦੇ ਹੋ।
6/6
9 ਇੰਚ ਦਾ ਇਫੋਟੋਨਮੈਂਟ ਸਿਸਟਮ ਕੰਪਨੀ ਨੇ ਪਹਿਲੀ ਵਾਰ ਆਪਣੀ ਕਿਸੇ ਗੱਡੀ 'ਚ 9 ਇੰਚ ਦਾ ਫਲੋਟਿੰਗ ਇਨਫੋਟੇਨਮੈਂਟ ਸਿਸਟਮ ਦਿੱਤਾ ਹੈ। ਇਸ ਨੂੰ ਸਮਾਰਟ ਪਲੇ ਪ੍ਰੋ ਪਲੱਸ ਨਾਮ ਦਿੱਤਾ ਗਿਆ ਹੈ।
Sponsored Links by Taboola