Upcoming Cars: ਜੇ ਤੁਸੀਂ ਵੀ ਕਰ ਰਹੇ ਹੋ ਨਵੀਂ ਕਾਰ ਖਰੀਦਣ ਦੀ ਤਿਆਰੀ, ਤਾਂ ਜਲਦੀ ਹੀ ਆ ਰਹੇ ਨੇ ਇਹ ਮਾਡਲ, ਕਰੋ ਗ਼ੌਰ
ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਮਾਰੂਤੀ ਸੁਜ਼ੂਕੀ ਫੇਸਲਿਫਟ ਦਾ ਹੈ, ਜਿਸ ਨੂੰ ਲੇਟੈਸਟ ਫੀਚਰਸ ਨਾਲ ਲਾਂਚ ਕੀਤਾ ਜਾਵੇਗਾ। ਇਹ ਕਾਰ ਘਰੇਲੂ ਬਾਜ਼ਾਰ ਵਿੱਚ ਇੱਕ ਪ੍ਰਸਿੱਧ ਕਾਰ ਹੈ ਅਤੇ 2023 ਵਿੱਚ ਸਭ ਤੋਂ ਵੱਧ ਵਿਕਣ ਵਾਲੀ ਹੈਚਬੈਕ ਦਾ ਖਿਤਾਬ ਜਿੱਤ ਚੁੱਕੀ ਹੈ।
Download ABP Live App and Watch All Latest Videos
View In Appਦੂਜੀ ਕਾਰ Hyundai Creta ਫੇਸਲਿਫਟ ਹੈ। ਇਸ ਦੇ ਲਈ ਜ਼ਿਆਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਕਿਉਂਕਿ ਇਸ ਨੂੰ 16 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਇਸ SUV 'ਚ ADAS ਅਤੇ 360 ਡਿਗਰੀ ਵਰਗੇ ਨਵੀਨਤਮ ਟੈਕਨਾਲੋਜੀ ਫੀਚਰਸ ਦੇਖਣ ਨੂੰ ਮਿਲਣਗੇ।
ਤੀਜੇ ਨੰਬਰ 'ਤੇ ਮਹਿੰਦਰਾ XUV300 ਫੇਸਲਿਫਟ ਹੈ, ਜੋ ਇਸ ਮਹੀਨੇ ਲਾਂਚ ਹੋਣ ਵਾਲੀ ਹੈ। ਮਹਿੰਦਰਾ ਆਪਣੀ ਕਾਰ ਦਾ ਇਹ ਅਪਡੇਟਿਡ ਵਰਜ਼ਨ ਲਿਆ ਰਹੀ ਹੈ। ਇਸ ਦੇ ਬਾਹਰੀ ਅਤੇ ਅੰਦਰੂਨੀ ਹਿੱਸੇ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ।
ਕੰਪਨੀ ਨੇ ਪਹਿਲਾਂ ਹੀ ਕਿਆ ਸੋਨੇਟ ਫੇਸਲਿਫਟ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਕੰਪਨੀ ਇਸ ਕਾਰ ਦੀ ਕੀਮਤ ਦਾ ਖੁਲਾਸਾ ਕਰ ਸਕਦੀ ਹੈ। ਲਾਂਚ ਤੋਂ ਬਾਅਦ ਇਹ ਘਰੇਲੂ ਬਾਜ਼ਾਰ 'ਚ ਮਾਰੂਤੀ ਬ੍ਰੇਜ਼ਾ, ਹੁੰਡਈ ਵੇਨਿਊ ਅਤੇ ਟਾਟਾ ਨੈਕਸਨ ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ।
ਮਹਿੰਦਰਾ ਜਲਦ ਹੀ ਆਪਣੀ ਇਲੈਕਟ੍ਰਿਕ ਕਾਰ XUV400 ਦਾ ਫੇਸਲਿਫਟ ਵਰਜ਼ਨ ਵੀ ਲਿਆਉਣ ਜਾ ਰਹੀ ਹੈ, ਜਿਸ ਨੂੰ ਕਈ ਨਵੀਨਤਮ ਅਪਡੇਟਸ ਨਾਲ ਦੇਖਿਆ ਜਾਵੇਗਾ। ਇਨ੍ਹਾਂ ਬਦਲਾਵਾਂ 'ਚ ਇਨਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟਰੂਮੈਂਟ ਅਤੇ ਕਲਾਈਮੇਟ ਕੰਟਰੋਲ ਵਰਗੇ ਬਦਲਾਅ ਸ਼ਾਮਲ ਹੋਣਗੇ।