Upcoming Cars in 2023: ਸਾਲ ਦੇ ਅਖ਼ੀਰ ਤੱਕ ਸੜਕਾਂ ਉੱਤੇ ਦਿਸਣ ਲੱਗ ਜਾਣਗੀਆਂ ਇਹ ਗੱਡੀਆਂ
ਇਸ ਲਿਸਟ 'ਚ ਪਹਿਲਾ ਨਾਂ ਜਾਪਾਨੀ ਆਟੋਮੋਬਾਈਲ ਕੰਪਨੀ ਹੌਂਡਾ ਦਾ ਹੈ। ਜਿਸ ਨੇ ਹਾਲ ਹੀ 'ਚ ਆਪਣੀ SUV ਐਲੀਵੇਟ ਤੋਂ ਪਰਦਾ ਹਟਾਇਆ ਹੈ। ਕੰਪਨੀ ਇਸ ਕਾਰ ਨੂੰ ਸਤੰਬਰ 'ਚ ਲਾਂਚ ਕਰ ਸਕਦੀ ਹੈ। ਹਾਲਾਂਕਿ, ਗਾਹਕ ਇਸ ਨੂੰ 5,000 ਰੁਪਏ ਦੀ ਰਕਮ ਨਾਲ ਬੁੱਕ ਕਰ ਸਕਦੇ ਹਨ।
Download ABP Live App and Watch All Latest Videos
View In Appਦੂਜੀ ਕਾਰ Citroën ਦੀ Citroën C3 Aircross SUV ਹੈ, ਜਿਸ ਨੂੰ 5-7 ਸੀਟਰ ਵਿਵਸਥਾ ਨਾਲ ਪੇਸ਼ ਕੀਤਾ ਜਾਵੇਗਾ। ਕੰਪਨੀ ਇਸ ਕਾਰ ਨੂੰ ਕਈ ਨਵੇਂ ਫੀਚਰਸ ਨਾਲ ਪੇਸ਼ ਕਰੇਗੀ।
ਤੀਜੇ ਨੰਬਰ 'ਤੇ BYD ਸੀਲ ਹੈ, ਜੋ ਕਿ ਚੀਨ ਦੀ ਕੰਪਨੀ ਹੈ। ਇਸ ਇਲੈਕਟ੍ਰਿਕ ਕਾਰ ਨੂੰ ਜਨਵਰੀ 2023 'ਚ ਦੇਸ਼ 'ਚ ਆਟੋ ਐਕਸਪੋ 'ਚ ਪੇਸ਼ ਕੀਤਾ ਗਿਆ ਸੀ। ਕੰਪਨੀ ਇਸ ਸਾਲ ਦੇ ਅੰਤ ਤੱਕ ਇਸ ਵਾਹਨ ਨੂੰ ਲਾਂਚ ਕਰਨ ਦਾ ਐਲਾਨ ਕਰ ਚੁੱਕੀ ਹੈ।
ਇਸ ਲਿਸਟ 'ਚ ਅਗਲਾ ਨਾਂ ਕੋਰੀਆਈ ਆਟੋਮੋਬਾਈਲ ਕੰਪਨੀ ਦੀ ਕਾਰ Hyundai i20 Fislift ਦਾ ਹੈ। ਕੰਪਨੀ ਨੇ ਹਾਲ ਹੀ 'ਚ ਇਸ ਕਾਰ ਨੂੰ ਗਲੋਬਲੀ ਲਾਂਚ ਕੀਤਾ ਹੈ। ਕੁਝ ਰੈਡੀਕਲ ਬਦਲਾਅ ਦੇ ਨਾਲ ਇਹ ਕਾਰ ਇਸ ਸਾਲ ਦੇ ਅੰਤ ਤੱਕ ਬਾਜ਼ਾਰ 'ਚ ਆ ਸਕਦੀ ਹੈ।
ਇਸ ਸਾਲ ਲਾਂਚ ਹੋਣ ਵਾਲੀ ਪੰਜਵੀਂ ਕਾਰ Nissan X-Trail ਹੈ। ਨਿਸਾਨ ਇੱਕ ਜਾਪਾਨੀ ਆਟੋਮੋਬਾਈਲ ਕੰਪਨੀ ਹੈ, ਜਿਸ ਨੇ 2022 ਵਿੱਚ ਹੀ ਆਪਣੀ ਕਾਰ ਦਾ ਖੁਲਾਸਾ ਕੀਤਾ ਸੀ, ਨਾਲ ਹੀ ਇਸ ਨੂੰ ਕਈ ਵਾਰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਇਹ ਵੀ 5-7 ਬੈਠਣ ਦੀ ਵਿਵਸਥਾ ਨਾਲ ਪੇਸ਼ ਕੀਤਾ ਜਾਵੇਗਾ।