Royal Enfield New Bike: ਛੇਤੀ ਲਾਂਚ ਹੋਵੇਗੀ Royal Enfield Scram 411, ਬਾਈਕ ਦੀ ਲੁੱਕ ਤੇ ਫੀਚਰ ਸ਼ਾਨਦਾਰ
Royal Enfield New Bike: ਰਾਇਲ ਐਨਫੀਲਡ ਬਾਈਕ ਦੇ ਸ਼ਕਤੀਸ਼ਾਲੀ ਇੰਜਣ ਤੇ ਬਾਡੀ ਲਈ ਵੱਖਰੀ ਸ਼੍ਰੇਣੀ ਹੈ। ਕੰਪਨੀ ਦੀਆਂ 350cc ਸੈਗਮੈਂਟ ਦੀਆਂ ਬਾਈਕਸ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਹੁਣ ਕੰਪਨੀ ਜਲਦ ਹੀ ਭਾਰਤੀ ਬਾਜ਼ਾਰ 'ਚ ਆਪਣੀਆਂ 2 ਬਾਈਕਸ Royal Enfield Super Meteor 350 ਤੇ Royal Enfield Scram 411 ਨੂੰ ਲਾਂਚ ਕਰ ਸਕਦੀ ਹੈ।
Download ABP Live App and Watch All Latest Videos
View In Appਦੋਵੇਂ ਬਾਈਕਸ ਲੁੱਕ ਤੇ ਫੀਚਰਸ ਦੇ ਲਿਹਾਜ਼ ਨਾਲ ਖਾਸ ਹੋਣਗੀਆਂ। ਇਨ੍ਹਾਂ ਦੋਵਾਂ 'ਚੋਂ ਸਭ ਤੋਂ ਜ਼ਿਆਦਾ ਚਰਚਾ Royal Enfield Scram 411 ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀ ਦੀ ਮੌਜੂਦਾ ਐਡਵੈਂਚਰ ਬਾਈਕ RE ਦਾ ਸਸਤਾ ਵਰਜ਼ਨ ਹੋਵੇਗਾ। ਹਾਲ ਹੀ 'ਚ ਇਸ ਬਾਈਕ ਦੀ ਸਪਾਈ ਇਮੇਜ ਸਾਹਮਣੇ ਆਈ ਸੀ, ਜੋ ਟੈਸਟਿੰਗ ਦੌਰਾਨ ਕੀਤੀ ਗਈ ਸੀ। ਆਓ ਜਾਣਦੇ ਹਾਂ ਇਸ ਬਾਈਕ 'ਚ ਕੀ ਖਾਸ ਹੋਵੇਗਾ।
ਹਿਮਾਲੀਅਨ ਮਾਡਲ ਤੋਂ ਪ੍ਰੇਰਿਤ: Royal Enfield Scram 411 ਦੀਆਂ ਲੀਕ ਹੋਈਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਐਡਵੈਂਚਰ ਬਾਈਕ ਹੋਵੇਗੀ। ਇਸ 'ਚ ਲੁੱਕ ਅਤੇ ਫੀਚਰਸ 'ਤੇ ਕਾਫੀ ਕੰਮ ਕੀਤਾ ਗਿਆ ਹੈ ਜੋ ਲੋਕਾਂ ਨੂੰ ਇਸ ਵੱਲ ਆਕਰਸ਼ਿਤ ਕਰੇਗਾ। ਫੋਟੋ ਵਿੱਚ ਇਸ ਬਾਈਕ ਦੀ ਦਿੱਖ ਤੋਂ ਸਾਫ਼ ਹੈ ਕਿ ਇਹ ਹਿਮਾਲੀਅਨ ਬਾਈਕ ਤੋਂ ਬਹੁਤ ਜ਼ਿਆਦਾ ਪ੍ਰੇਰਿਤ ਹੈ ਤੇ ਇਸਦਾ ਅਗਲਾ ਵੇਰੀਐਂਟ ਹੈ। ਇਸ ਨਵੀਂ ਬਾਈਕ 'ਚ 19-ਇੰਚ ਦਾ ਫਰੰਟ ਵ੍ਹੀਲ, ਸਪੋਕ ਵ੍ਹੀਲ, ਸਿੰਗਲ ਪੀਸ ਗ੍ਰੈਬ ਰੇਲ ਤੇ ਹਿਮਾਲੀਅਨ ਸਟਾਈਲ ਫੁੱਟ ਟੈਂਕ ਮਿਲੇਗਾ।
ਦਿੱਖ 'ਤੇ ਕੰਮ ਕੀਤਾ: Royal Enfield Scram 411 ਨੂੰ ਟੇਲਲੈਂਪਸ ਅਤੇ ਰੀਅਰ ਇੰਡੀਕੇਟਰਾਂ ਦੇ ਨਾਲ-ਨਾਲ ਸੋਧੇ ਹੋਏ ਹੈੱਡਲੈਂਪ ਮਾਸਕ ਤੇ ਵੱਡੀ ਵਿੰਡਸਕ੍ਰੀਨ 'ਤੇ ਦੁਬਾਰਾ ਕੰਮ ਕੀਤਾ ਗਿਆ ਹੈ। ਇਹ ਇਨ੍ਹਾਂ ਪੱਖੋਂ ਹਿਮਾਲਿਆ ਤੋਂ ਬਿਲਕੁਲ ਵੱਖਰਾ ਹੋਵੇਗਾ। ਇਸ 'ਚ ਤੁਹਾਨੂੰ ਸਪਲਿਟ ਸੀਟ ਤੇ ਆਰਾਮਦਾਇਕ ਪਿਲੀਅਨ ਸੀਟ ਵੀ ਮਿਲੇਗੀ।
ਇੰਜਣ ਵੀ ਮਜ਼ਬੂਤ ਹੋਵੇਗਾ: ਇਸ ਬਾਈਕ ਦੇ ਇੰਜਣ ਅਤੇ ਪਾਵਰ ਦੀ ਗੱਲ ਕਰੀਏ ਤਾਂ ਇਸ 'ਚ 411cc ਸਿੰਗਲ ਸਿਲੰਡਰ ਏਅਰ-ਕੂਲਡ SOHC ਇੰਜਣ ਹੋਵੇਗਾ, ਜੋ 24.3bhp ਦੀ ਪਾਵਰ ਅਤੇ 32Nm ਦਾ ਟਾਰਕ ਜਨਰੇਟ ਕਰ ਸਕਦਾ ਹੈ। ਇਸ 'ਚ 5-ਸਪੀਡ ਗਿਅਰਬਾਕਸ ਦੀ ਸੁਵਿਧਾ ਮਿਲੇਗੀ। ਬਾਈਕ ਨੂੰ ਇੰਸਟਰੂਮੈਂਟ ਕਲਸਟਰ ਤੇ ਟ੍ਰਿਪਰ ਨੈਵੀਗੇਸ਼ਨ ਵੀ ਮਿਲ ਸਕਦਾ ਹੈ। ਜੇਕਰ ਕੀਮਤ ਦੀ ਗੱਲ ਕਰੀਏ ਤਾਂ ਇਸ ਬਾਈਕ ਦੀ ਸ਼ੁਰੂਆਤੀ ਕੀਮਤ 2 ਲੱਖ ਰੁਪਏ ਹੋ ਸਕਦੀ ਹੈ।
20222 KTM 390 Duke ਮੁਕਾਬਲਾ ਕਰੇਗਾ: ਹੁਣ ਤੱਕ ਆਈਆਂ ਖਬਰਾਂ ਮੁਤਾਬਕ ਇਸ ਬਾਈਕ ਦੀ ਕੀਮਤ 20222 KTM 390 Duke ਨਾਲ ਮੁਕਾਬਲਾ ਕਰਨਾ ਯਕੀਨੀ ਹੈ। KTM ਦੀ ਇਸ ਬਾਈਕ ਦੀ ਕੀਮਤ ਫਿਲਹਾਲ ਲਗਪਗ 2.70 ਹਜ਼ਾਰ ਰੁਪਏ ਹੈ। ਇਸ 'ਚ 373.2cc ਦਾ ਇੰਜਣ ਹੈ। ਇਸ 'ਚ 6-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ।