Volkswagen ਦੀ ਨਵੀਂ SUV ਨੇ ਪੈਦਾ ਕੀਤੀ ਦਹਿਸ਼ਤ, ਲਾਂਚ ਦੇ ਇੱਕ ਮਹੀਨੇ ਅੰਦਰ ਹੀ Sold Out
ਜਰਮਨ ਆਟੋ ਦਿੱਗਜ Volkswagen ਦੀ ਲੇਟੈਸਟ ਮਿਡ-ਸਾਈਜ਼ SUV Taigun ਨੇ ਆਪਣੇ ਲਾਂਚ ਨਾਲ ਭਾਰਤੀ ਬਾਜ਼ਾਰ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇੱਥੇ ਇਸ ਨੂੰ ਗਾਹਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ।
Download ABP Live App and Watch All Latest Videos
View In Appਇਸ ਕਾਰ ਦੇ ਲਗਪਗ 250 ਯੂਨਿਟ ਹਰ ਰੋਜ਼ ਬੁੱਕ ਹੋ ਰਹੇ ਹਨ ਤੇ ਇਹੀ ਕਾਰਨ ਹੈ ਕਿ ਇਹ SUV ਸਿਰਫ ਇੱਕ ਮਹੀਨੇ ਵਿੱਚ ਹੀ ਸੋਲਡ ਆਊਟ ਹੋ ਗਈ ਹੈ। ਪਿਛਲੇ ਇੱਕ ਮਹੀਨੇ ਵਿੱਚ ਇਸ ਦੀਆਂ 18000 ਯੂਨਿਟਾਂ ਬੁੱਕ ਹੋ ਚੁੱਕੀਆਂ ਹਨ। ਇਹ ਮਿਡ-ਸਾਈਜ਼ SUV ਆਪਣੀ ਲੁੱਕ ਤੇ ਘੱਟ ਕੀਮਤ ਕਾਰਨ ਬਹੁਤ ਸਾਰੇ ਗਾਹਕਾਂ ਨੂੰ ਆਕਰਸ਼ਿਤ ਕਰ ਰਹੀ ਹੈ।
ਇਹ ਹੈ ਕੀਮਤ: Volkswagen Taigun SUV ਦੇ Comfortline ਮੈਨੂਅਲ ਵੇਰੀਐਂਟ ਦੀ ਕੀਮਤ 10,49,900 ਰੁਪਏ ਹੈ, ਜਦੋਂ ਕਿ ਇਸ ਦੇ ਹਾਈਲਾਈਨ ਆਟੋਮੈਟਿਕ ਵੇਰੀਐਂਟ ਦੀ ਕੀਮਤ 14,09,000 ਰੁਪਏ ਹੈ। ਦੂਜੇ ਪਾਸੇ, ਤੁਹਾਨੂੰ GT Plus DSG ਵੇਰੀਐਂਟ ਲਈ 17,49,900 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਸ਼ਾਨਦਾਰ ਡਿਜ਼ਾਈਨ: Volkswagen Taigun MQB A0 IN ਪਲੇਟਫਾਰਮ ਦਾ ਪਹਿਲਾ ਉਤਪਾਦ ਹੈ ਤੇ ਇਸ ਨੂੰ ਸਕਿਡ ਪਲੇਟਾਂ, ਰੂਫ ਰੇਲਸ, LED ਹੈੱਡਲੈਂਪਸ ਅਤੇ LED DRLs, ਸਪੋਰਟੀ ਡਿਊਲ ਟੋਨ ਅਲੌਏ ਵ੍ਹੀਲ ਦੇ ਨਾਲ ਸਾਈਡ ਤੇ ਵਹੀਲਸ ਆਰਚ 'ਤੇ ਵਧੇਰੇ ਕਲੈਡਿੰਗ ਹੈ।
ਡਿਜ਼ਾਈਨ ਦੇ ਪਿਛਲੇ ਪਾਸੇ LED ਟੇਲਲਾਈਟਾਂ ਹਨ ਜੋ ਇੱਕ ਵੱਡੀ LED ਲਾਈਟ ਬਾਰ ਨਾਲ ਜੁੜੀਆਂ ਹੋਈਆਂ ਹਨ। ਇਸ ਦਾ ਪੇਂਟ ਕਾਫੀ ਆਕਰਸ਼ਕ ਹੈ।
ਸ਼ਾਨਦਾਰ ਫੀਚਰਸ: ਕੈਬਿਨ ਵਿੱਚ ਡਿਊਲ ਟੋਨ ਬਲੈਕ ਐਂਡ ਗ੍ਰੇ ਕਲਰ ਅਤੇ ਸੈਂਟਰ ਸਟੇਜ 'ਤੇ 10-ਇੰਚ ਦੀ ਇੰਫੋਟੇਨਮੈਂਟ ਡਿਸਪਲੇਅ ਹੈ। Taigun ਵਿੱਚ ਹਵਾਦਾਰ ਫਰੰਟ ਸੀਟਾਂ, ਇਲੈਕਟ੍ਰਿਕ ਸਨਰੂਫ, LED ਹੈੱਡਲੈਂਪਸ, ਕਲਾਈਮੇਟ ਕੰਟਰੋਲ ਟਾਈਪ-ਸੀ USB ਪੋਰਟ ਵੀ ਹਨ। SUV ਵਿੱਚ ਸਟੋਰੇਜ ਪਾਕੇਟਸ, ਸੈਂਟਰਲ ਆਰਮਰੇਸਟ ਤੇ ਟੂ-ਟੋਨ ਫੈਬਰਿਕ ਤੇ ਫੌਕਸ ਲੈਦਰ ਅਪਹੋਲਸਟ੍ਰੀ ਵੀ ਮਿਲਦੀ ਹੈ।
ਪਾਵਰਫੁੱਲ ਇੰਜਣ: Taigun ਦੋ ਟਰਬੋਚਾਰਜਡ ਪੈਟਰੋਲ ਇੰਜਣ 1-ਲੀਟਰ TSI ਤੇ 1.5-ਲੀਟਰ TSI ਨਾਲ ਪੇਸ਼ ਕੀਤੀ ਗਈ ਹੈ। ਦੂਜਾ ਇੰਜਣ ਵਿਕਲਪ 1.5-ਲੀਟਰ 4-ਸਿਲੰਡਰ ਟਰਬੋ ਪੈਟਰੋਲ ਇੰਜਣ ਹੈ ਅਤੇ ਇਹ 150 PS ਦੀ ਵੱਧ ਤੋਂ ਵੱਧ ਪਾਵਰ ਤੇ 250 Nm ਪੀਕ ਟਾਰਕ ਪੈਦਾ ਕਰੇਗਾ।
ਦੋਨਾਂ ਇੰਜਣਾਂ ਲਈ ਇੱਕ 6-ਸਪੀਡ ਮੈਨੂਅਲ ਤੇ 1.0-ਲੀਟਰ ਯੂਨਿਟ ਲਈ ਇੱਕ ਟਾਰਕ ਕਨਵਰਟਰ ਆਟੋਮੈਟਿਕ ਹੈ। ਇਹ 6-ਸਪੀਡ ਮੈਨੂਅਲ ਤੇ 7-ਸਪੀਡ DSG ਨਾਲ ਉਪਲਬਧ ਹੈ।
Skoda Kushaq ਨਾਲ ਮੁਕਾਬਲਾ: Volkswagen Taigun ਭਾਰਤ ਵਿੱਚ Skoda Kushaq ਨਾਲ ਮੁਕਾਬਲਾ ਕਰੇਗੀ। ਇਸ ਵਿੱਚ ਕਨੈਕਟਡ ਕਾਰ ਤਕਨਾਲੋਜੀ ਤੇ ਹੋਰ ਬਹੁਤ ਸਾਰੇ ਫੀਚਰਸ ਦੇ ਨਾਲ ਸਨਰੂਫ ਤੇ ਹਵਾਦਾਰ ਸੀਟਾਂ ਵੀ ਹਨ।