ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ, ਕਈਆਂ ਦੀਆਂ 100 ਕਰੋੜ ਤੋਂ ਵੀ ਵੱਧ ਕੀਮਤ

World's most expensive cars

1/5
ਦੁਨੀਆ ਦੀ ਸਭ ਤੋਂ ਮਹਿੰਗੀ ਕਾਰ ਦੀ ਵੱਧ ਤੋਂ ਵੱਧ ਕੀਮਤ ਕਿੰਨੀ ਹੋ ਸਕਦੀ ਹੈ? ਰਤਾ ਸੋਚੋ। ਤੁਹਾਨੂੰ ਦੱਸ ਦੇਈਏ ਕਿ ਅਜਿਹੀ ਐਕਸਟ੍ਰਾ ਲਗਜ਼ਰੀ ਕਾਰ 100 ਕਰੋੜ ਰੁਪਏ ਤੋਂ ਵੀ ਵੱਧ ਕੀਮਤ ਦੀ ਹੋ ਸਕਦੀ ਹੈ। ਜੀ ਹਾਂ, ਇਹ ਬਿਲਕੁਲ ਸੱਚ ਹੈ। ਆਓ ਜਾਣੀਏ ਅਜਿਹੀਆਂ ਕੁਝ ਮਹਿੰਗੀਆਂ ਸ਼ਾਹੀ ਕਾਰਾਂ ਬਾਰੇ।
2/5
Bugatti La Voiture Noire: ਬੁਗਾਟੀ ਦੀ ਇਹ ਕਾਰ ਦੁਨੀਆ ਦੀ ਸਭ ਤੋਂ ਵੱਧ ਮਹਿੰਗੀ ਕਾਰ ਹੈ। ਇਸ ਦੀ ਕੀਮਤ 132 ਕਰੋੜ ਰੁਪਏ ਹੈ। ਦੋ ਵਰ੍ਹੇ ਪਹਿਲਾਂ ਜਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ ਵਿੱਚ ਇਸ ਨੂੰ ਪਹਿਲੀ ਵਾਰ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਨੂੰ ‘ਦ ਬਲੈਕ ਕਾਰ’ ਦੇ ਨਾਂ ਨਾਲ ਵੀ ਜਾਣਿਆ ਜਾਂਦੀ ਹੈ। ਇਸ ਕਾਰ ਦੀ ਵੱਧ ਤੋਂ ਵੱਧ ਰਫ਼ਤਾਰ 420 ਕਿਲੋਮੀਟਰ ਪ੍ਰਤੀ ਘੰਟਾ ਹੈ।
3/5
Pragani Zonda HP Barchetta: ਇਸ ਕਾਰ ਦੀ ਕੀਮਤ 125 ਕਰੋੜ ਰੁਪਏ ਹੈ। ਇਸ ਸੁਪਰ ਕਾਰ ਦਾ ਇੰਟੀਰੀਅਰ ਤੇ ਐਕਸਟੀਰੀਅਰ ਬਹੁਤ ਸ਼ਾਹੀ ਲੁੱਕ ਦਿੰਦਾ ਹੈ। ਇਸ ਦਾ ਇੰਜਣ ਬਹੁਤ ਦਮਦਾਰ ਹੈ। ਦੁਨੀਆ ਵਿੱਚ ਇਸ ਦੀਆਂ ਕੁਝ ਗਿਣਤੀ ਦੀਆਂ ਹੀ ਯੂਨਿਟਸ ਤਿਆਰ ਕੀਤੀਆਂ ਜਾਂਦੀਆਂ ਹਨ।
4/5
Rolls Royce Sweptail: ਰੌਲਸ ਰਾਇਸ ਦੀ ਇਹ ਕਾਰ ਦੁਨੀਆ ਵਿੱਚ ਤੀਜੀ ਸਭ ਤੋਂ ਮਹਿੰਗੀ ਕਾਰ ਹੈ। ਇਸ ਦੀ ਕੀਮਤ 92 ਕਰੋੜ ਰੁਪਏ ਹੈ। ਇਸ ਕਾਰ ਦਾ ਡਿਜ਼ਾਇਨ ਤਿਆਰ ਕਰਨ ਵਿੱਚ ਹੀ 5 ਵਰ੍ਹੇ ਲੱਗ ਗਏ ਸਨ। ਇਹ ਵੇਖਣ ਨੂੰ ਹੀ ਬਹੁਤ ਰਾਇਲ ਜਾਪਦੀ ਹੈ।
5/5
Bugatti Centodieci: ਬੁਗਾਟੀ ਦੀ ਇਹ ਕਾਰ ਦੁਨੀਆ ਦੀ ਚੌਥੀ ਸਭ ਤੋਂ ਵੱਧ ਮਹਿੰਗੀ ਕਾਰ ਹੈ। ਇਸ ਦੀ ਕੀਮਤ 64 ਕਰੋੜ ਰੁਪਏ ਹੈ। ਇਸ ਕਾਰ ਦਾ ਡਿਜ਼ਾਈਨ ਤੇ ਫ਼ੀਚਰਜ਼ ਬਹੁਤ ਸ਼ਾਨਦਾਰ ਹਨ। ਇਸ ਨੂੰ ਦੁਨੀਆ ਦੀ ਸਭ ਤੋਂ ਤੇਜ਼ ਤੇ ਅਸਾਧਾਰਣ ਕਾਰ ਮੰਨਿਆ ਜਾਂਦਾ ਹੈ। ਇਸ ਦੀ ਟੌਪ ਸਪੀਡ 420 ਕਿਲੋਮੀਟਰ ਪ੍ਰਤੀ ਘੰਟਾ ਹੈ। ਅਜਿਹੀਆਂ ਸਿਰਫ਼ 10 ਕਾਰਾਂ ਹੀ ਦੁਨੀਆ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ।
Sponsored Links by Taboola