Top Car Launch This Month: ਦੁਨੀਆ ਦੀ ਸਭ ਤੋਂ 'ਪਾਵਰਫੁਲ' ਹੈਚਬੈਕ ਸਮੇਤ ਇਸ ਮਹੀਨੇ ਭਾਰਤ 'ਚ ਲਾਂਚ ਹੋਣਗੀਆਂ ਇਹ ਕਾਰਾਂ
Porsche Taycan EV: Porsche Taycan EV ਨੂੰ ਸਾਲ 2019 ਵਿੱਚ ਗਲੋਬਲ ਮਾਰਕੀਟ ਵਿੱਚ ਲਾਂਚ ਕੀਤਾ ਗਿਆ ਸੀ। ਭਾਰਤ ਦੇ ਗਾਹਕਾਂ ਨੂੰ ਇਸ ਕਾਰ ਲਈ 2 ਸਾਲ ਤੱਕ ਇੰਤਜ਼ਾਰ ਕਰਨਾ ਪਿਆ ਸੀ। ਹਾਲਾਂਕਿ ਹੁਣ ਇਹ ਇੰਤਜ਼ਾਰ ਖ਼ਤਮ ਹੋ ਗਿਆ ਹੈ। ਹੁਣ ਇਸ ਕਾਰ ਦੀ ਭਾਰਤ 'ਚ ਐਂਟਰੀ 12 ਨਵੰਬਰ ਨੂੰ ਹੋਣ ਜਾ ਰਹੀ ਹੈ।
Download ABP Live App and Watch All Latest Videos
View In AppPorsche Macan Facelift: Porsche ਸਿਰਫ Taycan EV ਹੀ ਨਹੀਂ ਸਗੋਂ Macan Facelift ਵੀ ਲਾਂਚ ਕਰੇਗੀ। ਯਾਨੀ Porsche ਭਾਰਤ 'ਚ ਇਕ ਨਹੀਂ ਸਗੋਂ 2 ਕਾਰਾਂ ਲਾਂਚ ਕਰੇਗੀ। ਇਸ ਕਾਰ 'ਤੇ ਵੀ 12 ਨਵੰਬਰ ਨੂੰ ਕਰੰਟ ਲੱਗੇਗਾ।
Mercedes-AMG A45 S: Mercedes-AMG A45 S ਇੱਕ ਲਗਜ਼ਰੀ ਹੈਚਬੈਕ ਕਾਰ ਹੈ। ਇਹ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਹੈਚਬੈਕ ਹੈ। ਇਸ ਕਾਰ 'ਚ 2.0 ਲੀਟਰ ਦਾ ਪੈਟਰੋਲ ਇੰਜਣ ਹੈ ਜੋ 421hp ਦੀ ਪਾਵਰ ਅਤੇ 500Nm ਦਾ ਟਾਰਕ ਜਨਰੇਟ ਕਰਦਾ ਹੈ।
Skoda Slavia: ਕੰਪਨੀ 18 ਨਵੰਬਰ ਨੂੰ Skoda Slavia ਨੂੰ ਪੇਸ਼ ਕਰੇਗੀ। ਕੰਪਨੀ ਇਸ ਕਾਰ ਨੂੰ ਸਕੋਡਾ ਰੈਪਿਡ ਦੇ ਬਦਲ ਵਜੋਂ ਬਾਜ਼ਾਰ 'ਚ ਲਾਂਚ ਕਰੇਗੀ। ਇਹ ਕਾਰ 1.5 ਲੀਟਰ ਟਰਬੋ ਪੈਟਰੋਲ ਇੰਜਣ ਨਾਲ ਆਵੇਗੀ।
Volkswagen Tiguan: ਇਹ Volkswagen ਦੀ ਮਸ਼ਹੂਰ ਕਾਰ ਹੈ। ਕੰਪਨੀ ਇਸ ਮਹੀਨੇ ਇਸ ਕਾਰ ਨੂੰ ਵੀ ਲਾਂਚ ਕਰ ਸਕਦੀ ਹੈ, ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਲਾਂਚ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਕਾਰ ਨੂੰ ਡੀਜ਼ਲ ਇੰਜਣ ਨਾਲ ਲਾਂਚ ਕੀਤਾ ਜਾਵੇਗਾ।