ਦੁਨੀਆਂ 'ਚ ਸਭ ਤੋਂ ਤੇਜ਼ ਰਫ਼ਤਾਰ ਦੌੜਦੀਆਂ ਇਹ ਕਾਰਾਂ, ਟੌਪ ਸਪੀਡ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ
ਰਫ਼ਤਾਰ ਨੇ ਹਮੇਸ਼ਾ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ। ਭਾਵੇਂ ਉਹ ਸਾਈਕਲ ਦੀ ਹੋਵੇ ਜਾਂ ਕਾਰ ਦੀ। ਹੁਣ ਤਕ ਤੁਸੀਂ ਬਹੁਤ ਸਾਰੀਆਂ ਕਾਰਾਂ ਵੇਖੀਆਂ ਹੋਣਗੀਆਂ, ਪਰ ਅੱਜ ਅਸੀਂ ਤੁਹਾਨੂੰ ਦੁਨੀਆਂ ਦੀਆਂ 4 ਅਜਿਹੀਆਂ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਰਫ਼ਤਾਰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਕਾਰਾਂ ਸਿਰਫ਼ ਕੁਝ ਸਕਿੰਟਾਂ 'ਚ ਆਪਣੀ ਟਾਪ ਸਪੀਡ 'ਤੇ ਪਹੁੰਚ ਜਾਂਦੀਆਂ ਹਨ। ਇਨ੍ਹਾਂ ਦਾ ਇੰਜਣ ਵੀ ਬਹੁਤ ਸ਼ਕਤੀਸ਼ਾਲੀ ਹੈ। ਇਨ੍ਹਾਂ ਕਾਰਾਂ ਦੀ ਕੀਮਤ ਵੀ ਤੁਹਾਡੇ ਹੋਸ਼ ਉਡਾ ਦੇਵੇਗੀ।
Download ABP Live App and Watch All Latest Videos
View In App2021 Koenigsegg Jesko Absolut: ਮੌਜੂਦਾ ਸਮੇਂ ਇਹ ਕਾਰ ਦੁਨੀਆਂ ਦੀ ਸਭ ਤੋਂ ਤੇਜ਼ ਰਫ਼ਤਾਰ ਵਾਲੀ ਕਾਰ ਹੈ। ਇਸ ਦੀ ਟਾਪ ਸਪੀਡ 531 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਕਾਰ 'ਚ 16 ਹਾਰਸ ਪਾਵਰ ਦਾ ਇੰਜਨ ਹੈ, ਜੋ ਇਸ ਨੂੰ ਬਹੁਤ ਖਾਸ ਬਣਾਉਂਦੀ ਹੈ। ਬੇਹੱਦ ਲਗਜ਼ਰੀ ਡਿਜ਼ਾਈਨ ਵਾਲੀ ਇਸ ਕਾਰ ਦੀ ਕੀਮਤ ਲਗਪਗ 21 ਕਰੋੜ ਰੁਪਏ ਹੈ।
2021 Hennessey Venom F5: ਇਸ ਸਮੇਂ ਦੁਨੀਆਂ 'ਚ ਇਹ ਕਾਰ ਰਫ਼ਤਾਰ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਹੈ। ਇਸ ਕਾਰ ਦੀ ਟੌਪ ਸਪੀਡ 500 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਕਾਰ ਸਿਰਫ਼ 4 ਸਕਿੰਟ 'ਚ 0 ਤੋਂ 100 ਤਕ ਦੀ ਸਪੀਡ ਪ੍ਰਾਪਤ ਕਰ ਲੈਂਦੀ ਹੈ। ਇਸ ਕਾਰ ਦੀ ਕੀਮਤ ਲਗਪਗ 13 ਕਰੋੜ ਰੁਪਏ ਹੈ।
2020 Bugatti Chiron Super Sport 300+: ਬੁਗਾਟੀ ਦੀ ਇਹ ਕਾਰ ਦੁਨੀਆਂ ਦੀ ਸਭ ਤੋਂ ਤੇਜ਼ ਰਫ਼ਤਾਰ ਵਾਲੀਆਂ ਕਾਰਾਂ ਵਿੱਚੋਂ ਇੱਕ ਹੈ। ਇਸ ਕਾਰ ਦੀ ਟੌਪ ਸਪੀਡ 490 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਕਾਰ 'ਚ 1600 ਹਾਰਸ ਪਾਵਰ ਦਾ ਬਹੁਤ ਸ਼ਕਤੀਸ਼ਾਲੀ ਇੰਜਣ ਹੈ। ਇਹ ਸਿਰਫ਼ 3 ਸਕਿੰਟ 'ਚ 100 ਦੀ ਰਫ਼ਤਾਰ ਫੜ ਲੈਂਦੀ ਹੈ। ਇਸ ਦੀ ਕੀਮਤ ਲਗਪਗ 29 ਕਰੋੜ ਰੁਪਏ ਹੈ।
2021 SSC Tuatara: ਸਪੀਡ ਦੇ ਮਾਮਲੇ 'ਚ ਇਹ ਕਾਰ ਚੌਥੇ ਨੰਬਰ 'ਤੇ ਹੈ। ਇਸ ਕਾਰ ਦੀ ਟਾਪ ਸਪੀਡ 453 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਕਾਰ 'ਚ 1750 ਹਾਰਸ ਪਾਵਰ ਦਾ ਬਹੁਤ ਸ਼ਕਤੀਸ਼ਾਲੀ ਇੰਜਣ ਲਗਾਇਆ ਗਿਆ ਹੈ। ਲਗਪਗ 4 ਸਕਿੰਟ 'ਚ ਇਹ ਕਾਰ 100 ਦੀ ਸਪੀਡ ਫੜ ਸਕਦੀ ਹੈ। ਇਸ ਦੀ ਕੀਮਤ ਲਗਪਗ 14 ਕਰੋੜ ਰੁਪਏ ਹੈ।