Exit Poll 2024
(Source: Poll of Polls)
RBI: 31 ਜੁਲਾਈ ਜਾਂ ਅਗਸਤ ਨਹੀਂ, 30 ਸਤੰਬਰ ਹੀ ਕਿਉਂ ਰੱਖੀ ਗਈ 2000 ਰੁਪਏ ਦਾ ਨੋਟ ਬਦਲਣ ਦੀ ਆਖਰੀ ਤਰੀਕ
2000 ਰੁਪਏ ਦੇ ਨੋਟ ਬਦਲਣ ਦੀ ਆਖਰੀ ਮਿਤੀ 30 ਸਤੰਬਰ 2023 ਰੱਖੀ ਗਈ ਹੈ। ਹਾਲਾਂਕਿ RBI ਨੇ ਆਪਣੇ ਸਰਕੂਲਰ 'ਚ ਇਹ ਸਾਫ ਨਹੀਂ ਕੀਤਾ ਹੈ ਕਿ ਇਸ ਤੋਂ ਬਾਅਦ ਕੀ ਹੋਵੇਗਾ।
Download ABP Live App and Watch All Latest Videos
View In Appਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ 2000 ਰੁਪਏ ਦੇ ਨੋਟ ਬਦਲਣ ਨੂੰ ਲੈ ਕੇ ਪਹਿਲੀ ਵਾਰ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਲੀਗਲ ਟੈਂਡਰ ਹੀ ਰਹੇਗਾ।
ਗਵਰਨਰ ਨੇ ਕਿਹਾ ਕਿ ਆਰਬੀਆਈ ਦਾ 2000 ਰੁਪਏ ਦਾ ਨੋਟ ਜਾਰੀ ਕਰਨ ਦਾ ਮਕਸਦ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਜ਼ਾਰ ਵਿੱਚ ਹੋਰ ਮੁੱਲਾਂ ਦੇ ਵੀ ਕਾਫ਼ੀ ਨੋਟ ਉਪਲਬਧ ਹਨ, ਜਿਨ੍ਹਾਂ ਨੂੰ ਬਦਲਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ।
iਸਿਰਫ 30 ਸਤੰਬਰ ਹੀ ਕਿਉਂ ਵਾਲੇ ਸਵਾਲ 'ਤੇ ਗਵਰਨਰ ਨੇ ਕਿਹਾ ਕਿ 30 ਸਤੰਬਰ ਤੱਕ ਦਾ ਸਮਾਂ ਦੇਣ ਪਿੱਛੇ ਕਾਰਨ ਨੋਟ ਬਦਲਣ ਲਈ 4 ਮਹੀਨੇ ਦਾ ਸਮਾਂ ਕਾਫੀ ਹੈ।
ਕਿਉਂਕਿ ਇਸ ਦੌਰਾਨ ਨੋਟ ਆਸਾਨੀ ਨਾਲ ਬਦਲੇ ਜਾ ਸਕਦੇ ਹਨ। ਆਰਬੀਆਈ ਗਵਰਨਰ ਨੇ ਕਿਹਾ ਕਿ ਨੋਟ ਬਦਲਣ ਲਈ 4 ਮਹੀਨੇ ਬਹੁਤ ਜ਼ਿਆਦਾ ਸਮਾਂ ਹੈ। ਬਿਨਾਂ ਕਿਸੇ ਪਰੇਸ਼ਾਨੀ ਅਤੇ ਜਲਦਬਾਜ਼ੀ ਦੇ ਨੋਟ ਬਦਲੇ ਜਾ ਸਕਦੇ ਹਨ।
ਤੁਹਾਨੂੰ ਦੱਸ ਦਈਏ ਕਿ 2000 ਰੁਪਏ ਦਾ ਨੋਟ 2016 ਵਿੱਚ ਨੋਟਬੰਦੀ ਦੌਰਾਨ ਜਾਰੀ ਕੀਤਾ ਗਿਆ ਸੀ ਅਤੇ 2018-19 ਵਿੱਚ ਇਸ ਦੀ ਛਪਾਈ ਬੰਦ ਕਰ ਦਿੱਤੀ ਗਈ ਸੀ।