7th Pay Commission: ਸਰਕਾਰੀ ਮੁਲਾਜ਼ਮਾਂ ਨੂੰ ਜਲਦ ਮਿਲੇਗੀ ਖੁਸ਼ਖਬਰੀ, ਮੋਦੀ ਸਰਕਾਰ ਦੇਵੇਗੀ 18 ਮਹੀਨਿਆਂ ਦੇ ਬਕਾਏ ਸਮੇਤ DA, ਜਾਣੋ ਵੇਰਵੇ
7th Pay Commission DA Hike: ਜਲਦ ਹੀ ਕੇਂਦਰ ਸਰਕਾਰ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਮਹਿੰਗਾਈ ਭੱਤੇ (DA) ਵਿੱਚ ਵਾਧੇ ਦਾ ਐਲਾਨ ਮਾਰਚ ਦੇ ਅੰਤ ਤਕ ਕੀਤਾ ਜਾ ਸਕਦਾ ਹੈ।
Download ABP Live App and Watch All Latest Videos
View In Appਦਸੰਬਰ 2021 ਤਕ ਜੇਕਰ CPIIW ਦਾ ਅੰਕੜਾ 125 ਹੈ, ਤਾਂ ਮਹਿੰਗਾਈ ਭੱਤੇ 'ਚ ਤਿੰਨ ਫੀਸਦੀ ਤਕ ਦਾ ਵਾਧਾ ਹੋ ਸਕਦਾ ਹੈ। ਫਿਲਹਾਲ ਕੁੱਲ ਮਹਿੰਗਾਈ ਭੱਤਾ (DA) 31 ਫੀਸਦੀ ਹੈ ਜੋ ਵਧ ਕੇ 34 ਫੀਸਦੀ ਹੋ ਸਕਦਾ ਹੈ। ਜੇਕਰ ਮਹਿੰਗਾਈ ਭੱਤੇ ਨੂੰ ਵਧਾ ਕੇ 34 ਫੀਸਦੀ ਕੀਤਾ ਜਾਂਦਾ ਹੈ ਤਾਂ ਤਨਖ਼ਾਹ 'ਚ 20 ਹਜ਼ਾਰ ਰੁਪਏ ਦਾ ਵਾਧਾ ਹੋ ਸਕਦਾ ਹੈ।
ਕੇਂਦਰ ਸਰਕਾਰ ਮਹਿੰਗਾਈ ਭੱਤੇ 'ਚ 3 ਫੀਸਦੀ ਵਾਧਾ ਕਰਨ ਦਾ ਐਲਾਨ ਕਰ ਸਕਦੀ ਹੈ। 3 ਫੀਸਦੀ ਦੇ ਵਾਧੇ ਨਾਲ ਸਰਕਾਰੀ ਕਰਮਚਾਰੀਆਂ ਦੀ ਤਨਖਾਹ 'ਚ 20,000 ਰੁਪਏ ਤਕ ਦਾ ਵਾਧਾ ਹੋ ਸਕਦਾ ਹੈ। ਸੱਤਵੇਂ ਤਨਖ਼ਾਹ ਕਮਿਸ਼ਨ ਤਹਿਤ ਸਰਕਾਰੀ ਮੁਲਾਜ਼ਮਾਂ ਦਾ ਡੀਏ ਮੁੱਢਲੀ ਤਨਖ਼ਾਹ ਦੇ ਆਧਾਰ ’ਤੇ ਗਿਣਿਆ ਜਾਂਦਾ ਹੈ। ਮੌਜੂਦਾ ਡੀਏ ਦਰ ਅਕਤੂਬਰ 'ਚ 3 ਫੀਸਦੀ ਅਤੇ ਜੁਲਾਈ 'ਚ 11 ਫੀਸਦੀ ਦੇ ਵਾਧੇ ਤੋਂ ਬਾਅਦ 31 ਫੀਸਦੀ ਹੈ।
ਮਹਿੰਗਾਈ ਭੱਤੇ (DA) 'ਚ ਵਾਧੇ ਦਾ ਐਲਾਨ ਮਾਰਚ 'ਚ ਕੀਤਾ ਜਾ ਸਕਦਾ ਹੈ। ਏਆਈਸੀਪੀਆਈ ਦੇ ਅੰਕੜਿਆਂ ਅਨੁਸਾਰ ਦਸੰਬਰ 2021 ਤਕ ਡੀਏ 34.04% ਤਕ ਪਹੁੰਚ ਗਿਆ ਹੈ। ਭੱਤਿਆਂ 'ਚ 3% ਵਾਧੇ ਤੋਂ ਬਾਅਦ 18,000 ਰੁਪਏ ਦੀ ਮੂਲ ਤਨਖਾਹ 'ਤੇ ਡੀਏ 73,440 ਰੁਪਏ ਸਾਲਾਨਾ ਹੋ ਜਾਵੇਗਾ।
ਦਸੰਬਰ 2021 ਲਈ AICPI-IW ਡੇਟਾ ਜਾਰੀ ਕੀਤਾ ਗਿਆ ਹੈ ਜਿਸ 'ਚ ਸੂਚਕਾਂਕ 0.3 ਅੰਕ ਦੀ ਗਿਰਾਵਟ ਨਾਲ 125.4 'ਤੇ ਪਹੁੰਚ ਗਿਆ ਹੈ
ਸੂਚਕਾਂਕ ਇਕ ਅੰਕ ਦੀ ਗਿਰਾਵਟ ਨਾਲ 361 ਅੰਕਾਂ 'ਤੇ ਪਹੁੰਚ ਗਿਆ ਹੈ। ਇਸ ਦਾ ਮਤਲਬ ਹੈ ਕਿ ਮਹਿੰਗਾਈ ਭੱਤੇ ਲਈ 12 ਮਹੀਨਿਆਂ ਦਾ ਔਸਤ ਸੂਚਕਾਂਕ 351.33 ਹੈ ਭਾਵ ਔਸਤ ਸੂਚਕਾਂਕ 'ਤੇ 34.04% ਡੀਏ ਹੋਵੇਗਾ ਪਰ ਡੀਏ ਸਿਰਫ਼ ਪੂਰੇ ਤੌਰ 'ਤੇ ਦੇਣ ਯੋਗ ਹੈ।
ਇਸ ਲਈ ਜਨਵਰੀ 2022 ਤੋਂ ਕੁੱਲ 34% ਹੋ ਜਾਵੇਗਾ, ਅਜਿਹੀ ਸਥਿਤੀ 'ਚ 3. ਕਰਮਚਾਰੀਆਂ ਦੀ ਮਹਿੰਗਾਈ ਭੱਤੇ ਦੀ ਪ੍ਰਤੀਸ਼ਤਤਾ 'ਚ ਵਾਧਾ ਤੈਅ ਮੰਨਿਆ ਜਾ ਰਿਹਾ ਹੈ।
ਮਹਿੰਗਾਈ ਭੱਤੇ (DA) 'ਚ ਵਾਧੇ ਦਾ ਐਲਾਨ ਮਾਰਚ 'ਚ ਕੀਤਾ ਜਾ ਸਕਦਾ ਹੈ। ਏਆਈਸੀਪੀਆਈ ਦੇ ਅੰਕੜਿਆਂ ਅਨੁਸਾਰ ਦਸੰਬਰ 2021 ਤਕ ਡੀਏ 34.04% ਤਕ ਪਹੁੰਚ ਗਿਆ ਹੈ। ਭੱਤਿਆਂ 'ਚ 3% ਵਾਧੇ ਤੋਂ ਬਾਅਦ 18,000 ਰੁਪਏ ਦੀ ਮੂਲ ਤਨਖਾਹ 'ਤੇ ਡੀਏ 73,440 ਰੁਪਏ ਸਾਲਾਨਾ ਹੋ ਜਾਵੇਗਾ।