Richest MPs: ਨਵੀਂ ਲੋਕ ਸਭਾ ਵਿੱਚ 93 ਫੀਸਦੀ MP ਕਰੋੜਪਤੀ, ਜਾਣੋ ਟੋਪ 3 ਅਮੀਰ ਸੰਸਦ ਮੈਂਬਰਾਂ ਦੇ ਨਾਂ
ਲੋਕ ਸਭਾ ਚੋਣ ਨਤੀਜੇ 2024: ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ, 2024 ਨੂੰ ਘੋਸ਼ਿਤ ਕੀਤੇ ਗਏ ਹਨ। ਚੁਣੇ ਗਏ 543 ਸੰਸਦ ਮੈਂਬਰਾਂ 'ਚੋਂ 93 ਫੀਸਦੀ ਯਾਨੀ 504 ਸੰਸਦ ਕਰੋੜਪਤੀ ਹਨ। ਸਾਲ 2019 ਅਤੇ 2014 ਵਿੱਚ ਕਰੋੜਪਤੀ ਸੰਸਦ ਮੈਂਬਰਾਂ ਦੀ ਗਿਣਤੀ ਕ੍ਰਮਵਾਰ 88 ਅਤੇ 82 ਪ੍ਰਤੀਸ਼ਤ ਸੀ।
Download ABP Live App and Watch All Latest Videos
View In Appਅੱਜ ਅਸੀਂ ਤੁਹਾਨੂੰ ਲੋਕ ਸਭਾ ਚੋਣਾਂ, 2024 ਵਿੱਚ ਚੁਣੇ ਗਏ ਟਾਪ-3 ਸਭ ਤੋਂ ਅਮੀਰ ਸੰਸਦ ਮੈਂਬਰਾਂ ਬਾਰੇ ਦੱਸ ਰਹੇ ਹਾਂ। ਇਨ੍ਹਾਂ ਸਾਰਿਆਂ ਦੀ ਜਾਇਦਾਦ ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ।
ਏਡੀਆਰ ਦੀ ਰਿਪੋਰਟ ਮੁਤਾਬਕ ਆਂਧਰਾ ਪ੍ਰਦੇਸ਼ ਦੇ ਗੁੰਟੂਰ ਤੋਂ ਚੁਣੇ ਗਏ ਟੀਡੀਪੀ ਸੰਸਦ ਚੰਦਰਸ਼ੇਖਰ ਪੇਮਾਸਾਨੀ ਸਭ ਤੋਂ ਅਮੀਰ ਸੰਸਦ ਮੈਂਬਰ ਹਨ। ਚੋਣ ਹਲਫ਼ਨਾਮੇ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 5,705 ਕਰੋੜ ਰੁਪਏ ਹੈ।
ਤੇਲੰਗਾਨਾ ਵਿੱਚ ਭਾਜਪਾ ਦੇ ਚੇਵੇਲਾ ਸੰਸਦੀ ਹਲਕੇ ਤੋਂ ਜਿੱਤਣ ਵਾਲੇ ਕੋਂਡਾ ਵਿਸ਼ਵੇਸ਼ਵਰ ਰੈੱਡੀ ਦੂਜੇ ਸਭ ਤੋਂ ਅਮੀਰ ਸੰਸਦ ਮੈਂਬਰ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 4,568 ਕਰੋੜ ਰੁਪਏ ਹੈ।
ਹਰਿਆਣਾ ਦੇ ਕੁਰੂਕਸ਼ੇਤਰ ਤੋਂ ਭਾਜਪਾ ਦੇ ਸੰਸਦ ਮੈਂਬਰ ਨਵੀਨ ਜਿੰਦਲ ਦੇਸ਼ ਦੇ ਤੀਜੇ ਸਭ ਤੋਂ ਅਮੀਰ ਸੰਸਦ ਮੈਂਬਰ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 1,241 ਕਰੋੜ ਰੁਪਏ ਹੈ।