ਆਮਦਨ ਕਰ ਵਿਭਾਗ ਦਾ ਵੱਡਾ ਝਟਕਾ! ਨਹੀਂ ਵਧੇਗੀ ਰਿਟਰਨ ਭਰਨ ਦੀ ਤਰੀਕ
IT Returns last date 2023: ਇਸ ਵਾਰ ਆਮਦਨ ਕਰ ਦੀ ਰਿਟਰਨ ਦਾ ਸਮਾਂ ਨਹੀਂ ਵਧੇਗਾ। ਇਸ ਲਈ 31 ਜੁਲਾਈ ਤੱਕ ਹੀ ਆਮਦਨ ਕਰ ਦੀ ਰਿਟਰਨ ਭਰਨੀ ਪਏਗੀ। ਇਸ ਮਗਰੋਂ ਮੋਟਾ ਜੁਰਮਾਨਾ ਲੱਗ ਸਕਦਾ ਹੈ। ਆਮਦਨ ਕਰ ਵਿਭਾਗ ਨੇ ਇਸ ਸਬੰਧੀ ਸਖਤ ਸੰਕੇਤੇ ਦੇ ਦਿੱਤੇ ਹਨ। ਇਸ ਲਈ ਤਾਰੀਖ ਵਧਣ ਦੀ ਉਡੀਕ ਕਰਨ ਵਾਲਿਆਂ ਨੂੰ ਝਟਕਾ ਲੱਗਾ ਹੈ।
Download ABP Live App and Watch All Latest Videos
View In Appਹਾਸਲ ਜਾਣਕਾਰੀ ਮੁਤਾਬਕ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਆਮਦਨ ਕਰ ਰਿਟਰਨ (ਆਈਟੀਆਰ) ਦਾਖ਼ਲ ਕਰਨ ਦੀ 31 ਜੁਲਾਈ ਦੀ ਸਮਾਂ ਸੀਮਾ ਅੱਗੇ ਵਧਾਉਣ ਬਾਰੇ ਵਿਚਾਰ ਨਹੀਂ ਕੀਤਾ ਜਾ ਰਿਹਾ। ਮਾਲ ਵਿਭਾਗ ਦੇ ਸਕੱਤਰ ਸੰਜੈ ਮਲਹੋਤਰਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨਾਲ ਹੀ ਆਮਦਨ ਕਰ ਭਰਨ ਵਾਲਿਆਂ ਨੂੰ ਛੇਤੀ ਤੋਂ ਛੇਤੀ ਆਪਣੀ ਟੈਕਸ ਰਿਟਰਨ ਦਾਖ਼ਲ ਕਰਨ ਲਈ ਕਿਹਾ।
ਉਨ੍ਹਾਂ ਇਸ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਨੂੰ ਉਮੀਦ ਹੈ ਕਿ ਇਸ ਸਾਲ ਪਿਛਲੇ ਸਾਲ ਨਾਲੋਂ ਵੱਧ ਟੈਕਸ ਰਿਟਰਨਾਂ ਦਾਖ਼ਲ ਹੋਣਗੀਆਂ।’’ ਪਿਛਲੇ ਸਾਲ 31 ਜੁਲਾਈ ਤੱਕ ਲਗਪਗ 5.83 ਕਰੋੜ ਇਨਕਮ ਟੈਕਸ ਰਿਟਰਨਾਂ ਭਰੀਆਂ ਗਈਆਂ ਸਨ, ਜੋ ਸਾਲ 2022-23 ਲਈ ਰਿਟਰਨ ਦਾਖ਼ਲ ਕਰਨ ਦਾ ਆਖ਼ਰੀ ਦਿਨ ਸੀ।
ਉਨ੍ਹਾਂ ਕਿਹਾ, ‘‘ਅਸੀਂ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਕਿਉਂਕਿ ਪਿਛਲੇ ਸਾਲ ਨਾਲੋਂ ਤੇਜ਼ੀ ਨਾਲ ਰਿਟਰਨਾਂ ਦਾਖ਼ਲ ਹੋ ਰਹੀਆਂ ਹਨ। ਅਸੀਂ ਉਨ੍ਹਾਂ ਨੂੰ ਸਲਾਹ ਵੀ ਦੇਵਾਂਗੇ ਕਿ ਉਹ ਆਖ਼ਰੀ ਪਲ ਤੱਕ ਉਡੀਕ ਨਾ ਕਰਨ ਅਤੇ ਸਮਾਂ ਸੀਮਾ ਵਧਾਏ ਜਾਣ ਦੀ ਉਮੀਦ ਨਾ ਕਰਨ।’’ ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਆਪਣੇ ਟੈਕਸ ਰਿਟਰਨ ਦਾਖ਼ਲ ਕਰਨ ਦੀ ਸਲਾਹ ਦੇਵਾਂਗਾ ਕਿਉਂਕਿ 31 ਜੁਲਾਈ ਦੀ ਸਮਾਂ ਸੀਮਾ ਤੇਜ਼ੀ ਨਾਲ ਨੇੜੇ ਆ ਰਹੀ ਹੈ।’’