ਸ਼ੇਅਰ ਬਾਜ਼ਾਰ ਚ ਭਾਰੀ ਗਿਵਾਰਟ ਤੋਂ ਬਾਅਦ ਵੇਖੋ ਅੱਜ ਦੇ Top Gainers ਤੇ Top Losers ਦੀ ਸੂਚੀ
Sensex News : ਅੱਜ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ। ਅੱਜ ਸੈਂਸੈਕਸ ਜਿੱਥੇ ਕਰੀਬ 1020.80 ਅੰਕਾਂ ਦੀ ਗਿਰਾਵਟ ਨਾਲ 58098.92 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ।
Download ABP Live App and Watch All Latest Videos
View In Appਦੂਜੇ ਪਾਸੇ ਨਿਫਟੀ 302.50 ਅੰਕਾਂ ਦੀ ਗਿਰਾਵਟ ਨਾਲ 17327.30 ਦੇ ਪੱਧਰ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਅੱਜ ਬੀਐੱਸਈ 'ਤੇ ਕੁੱਲ 3,587 ਕੰਪਨੀਆਂ ਦਾ ਕਾਰੋਬਾਰ ਹੋਇਆ, ਜਿਨ੍ਹਾਂ 'ਚੋਂ ਲਗਭਗ 1,002 ਸ਼ੇਅਰ ਵਧੇ ਅਤੇ 2,472 ਸ਼ੇਅਰ ਡਿੱਗ ਕੇ ਬੰਦ ਹੋਏ।
ਇਸ ਨਾਲ ਹੀ 113 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ 'ਚ ਕੋਈ ਫਰਕ ਨਹੀਂ ਪਿਆ। ਇਸ ਦੇ ਨਾਲ ਹੀ ਅੱਜ 135 ਸਟਾਕ 52 ਹਫਤਿਆਂ ਦੇ ਉੱਚ ਪੱਧਰ 'ਤੇ ਬੰਦ ਹੋਏ ਹਨ।
ਇਸ ਤੋਂ ਇਲਾਵਾ 36 ਸਟਾਕ ਆਪਣੇ 52 ਹਫਤੇ ਦੇ ਹੇਠਲੇ ਪੱਧਰ 'ਤੇ ਬੰਦ ਹੋਏ। ਇਸ ਤੋਂ ਇਲਾਵਾ ਅੱਜ 224 ਸ਼ੇਅਰਾਂ 'ਚ ਅੱਪਰ ਸਰਕਟ ਹੈ, ਜਦਕਿ 228 ਸ਼ੇਅਰਾਂ 'ਚ ਲੋਅਰ ਸਰਕਟ ਹੈ। ਇਸ ਤੋਂ ਇਲਾਵਾ ਅੱਜ ਸ਼ਾਮ ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਦੀ ਗਿਰਾਵਟ ਨਾਲ 80.99 ਰੁਪਏ 'ਤੇ ਬੰਦ ਹੋਇਆ।
Top Gainers : ਨਿਫਟੀ ਦੇ ਟਾਪ ਗੇਨਰ ਦੇਵੀ ਲੈਬ ਦਾ ਸਟਾਕ 63 ਰੁਪਏ ਦੇ ਵਾਧੇ ਨਾਲ 3,642.60 ਰੁਪਏ 'ਤੇ ਬੰਦ ਹੋਇਆ। ਸਨ ਫਾਰਮਾ ਦਾ ਸਟਾਕ 13 ਰੁਪਏ ਦੇ ਵਾਧੇ ਨਾਲ 921.10 ਰੁਪਏ 'ਤੇ ਬੰਦ ਹੋਇਆ।
Top Gainers : ਟਾਟਾ ਸਟੀਲ ਦਾ ਸ਼ੇਅਰ ਲਗਭਗ 1 ਰੁਪਏ ਦੇ ਵਾਧੇ ਨਾਲ 104.30 ਰੁਪਏ 'ਤੇ ਬੰਦ ਹੋਇਆ। ਸਿਪਲਾ ਦਾ ਸਟਾਕ 6 ਰੁਪਏ ਦੇ ਵਾਧੇ ਨਾਲ 1,068.10 ਰੁਪਏ 'ਤੇ ਬੰਦ ਹੋਇਆ। ITC ਦਾ ਸਟਾਕ ਕਰੀਬ 1 ਰੁਪਏ ਦੇ ਵਾਧੇ ਨਾਲ 346.40 ਰੁਪਏ 'ਤੇ ਬੰਦ ਹੋਇਆ।
Top Losers : ਪਾਵਰ ਗਰਿੱਡ ਕਾਰਪੋਰੇਸ਼ਨ ਦਾ ਸ਼ੇਅਰ ਕਰੀਬ 18 ਰੁਪਏ ਦੀ ਗਿਰਾਵਟ ਨਾਲ 202.55 ਰੁਪਏ 'ਤੇ ਬੰਦ ਹੋਇਆ। ਅਪੋਲੋ ਹਸਪਤਾਲ ਦੇ ਸ਼ੇਅਰ ਲਗਭਗ 190 ਰੁਪਏ ਦੀ ਗਿਰਾਵਟ ਨਾਲ 4,418.45 ਰੁਪਏ 'ਤੇ ਬੰਦ ਹੋਏ।
Top Losers : ਹਿੰਡਾਲਕੋ ਦਾ ਸਟਾਕ 16 ਰੁਪਏ ਦੀ ਗਿਰਾਵਟ ਨਾਲ 396.35 ਰੁਪਏ 'ਤੇ ਬੰਦ ਹੋਇਆ। ਅਡਾਨੀ ਪੋਰਟਸ ਦੇ ਸ਼ੇਅਰ 33 ਰੁਪਏ ਦੀ ਗਿਰਾਵਟ ਨਾਲ 913.80 ਰੁਪਏ 'ਤੇ ਬੰਦ ਹੋਏ। SBI ਦਾ ਸਟਾਕ 17 ਰੁਪਏ ਦੀ ਗਿਰਾਵਟ ਨਾਲ 550.60 ਰੁਪਏ 'ਤੇ ਬੰਦ ਹੋਇਆ।