ਜੇਕਰ ਤੁਹਾਡੇ ਕੋਲ ਵੀ ਹੈ ਇਹ ਯੋਗਤਾ ਤਾਂ ਅੱਜ ਹੀ ਇਸ ਭਰਤੀ ਲਈ ਅਪਲਾਈ ਕਰੋ, ਲੱਖਾਂ 'ਚ ਮਿਲੇਗੀ ਤਨਖਾਹ
ਇਸ ਭਰਤੀ ਪ੍ਰਕਿਰਿਆ ਰਾਹੀਂ ਕੁੱਲ 40 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿੱਚ ਸੀਨੀਅਰ ਐਗਜੀਕਿਊਟਿਵ, ਐਗਜੀਕਿਊਟਿਵ ਅਤੇ ਆਫਸਰਾਂ ਦੀਆਂ ਅਸਾਮੀਆਂ ਸ਼ਾਮਲ ਹਨ।
Download ABP Live App and Watch All Latest Videos
View In Appਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ/ਬੀ.ਟੈਕ/ਐਮਬੀਏ ਜਾਂ ਪੀਜੀਡੀਐਮ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ, ਉਮੀਦਵਾਰਾਂ ਕੋਲ ਸਬੰਧਤ ਖੇਤਰ ਵਿੱਚ ਘੱਟੋ-ਘੱਟ 2 ਤੋਂ 10 ਸਾਲਾਂ ਦਾ ਪੋਸਟ-ਕੁਆਲੀਫ਼ਿਕੇਸ਼ਨ ਤਜਰਬਾ ਹੋਣਾ ਚਾਹੀਦਾ ਹੈ।
ਨੋਟੀਫਿਕੇਸ਼ਨ ਅਨੁਸਾਰ, ਇਸ ਭਰਤੀ ਮੁਹਿੰਮ ਦੇ ਤਹਿਤ ਸੀਨੀਅਰ ਐਗਜੀਕਿਊਟਿਵ, ਐਗਜੀਕਿਊਟਿਵ ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 55 ਸਾਲ ਹੈ। ਜਦੋਂਕਿ ਅਫਸਰ ਦੇ ਅਹੁਦੇ ਲਈ ਇਹ 45 ਸਾਲ ਹੈ।
ਇਨ੍ਹਾਂ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ 47 ਹਜ਼ਾਰ 625 ਰੁਪਏ ਤੋਂ ਲੈ ਕੇ 1 ਲੱਖ 24 ਹਜ਼ਾਰ 670 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 1500 ਰੁਪਏ ਅਦਾ ਕਰਨੇ ਪੈਣਗੇ। ਜਦਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਫੀਸ ਭਰਨ ਤੋਂ ਛੋਟ ਦਿੱਤੀ ਜਾਵੇਗੀ।