Anant Radhika Pre Wedding Ceremony: ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਸਿਤਾਰਿਆਂ ਨੇ ਕੀਤੀ ਸ਼ਿਰਕਤ, ਵੇਖੋ ਖੂਬਸੂਰਤ ਤਸਵੀਰਾਂ
Anant Radhika Pre Wedding Ceremony: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ 1 ਮਾਰਚ ਤੋਂ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਸਨ। ਇਸ ਪ੍ਰੋਗਰਾਮ 'ਚ ਕਾਰੋਬਾਰੀ, ਰਾਜਨੀਤੀ, ਬਾਲੀਵੁੱਡ ਅਤੇ ਹਾਲੀਵੁੱਡ ਦੀ ਦੁਨੀਆ ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੇ ਸ਼ਿਰਕਤ ਕੀਤੀ।
Download ABP Live App and Watch All Latest Videos
View In Appਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੂੰ ਆਪਣੀ ਪਤਨੀ ਪ੍ਰਿਸਿਲਾ ਚੈਨ ਨਾਲ ਦੇਖਿਆ ਗਿਆ।
ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਆਪਣੀ ਪਤਨੀ ਨਤਾਸ਼ਾ ਪੂਨਾਵਾਲਾ ਨਾਲ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਬਹੁਤ ਹੀ ਸਟਾਈਲਿਸ਼ ਲੁੱਕ ਵਿੱਚ ਨਜ਼ਰ ਆਏ।
ਉੱਘੇ ਕਾਰੋਬਾਰੀ ਲਕਸ਼ਮੀ ਮਿੱਤਲ ਆਪਣੀ ਪਤਨੀ ਊਸ਼ਾ ਮਿੱਤਲ ਨਾਲ ਪ੍ਰੋਗਰਾਮ ਵਿੱਚ ਮੌਜੂਦ ਸਨ।
ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਵੀ ਮੌਜੂਦ ਸੀ। ਇਸ ਮੌਕੇ ਨੀਤਾ ਅੰਬਾਨੀ ਉਨ੍ਹਾਂ ਦਾ ਸਵਾਗਤ ਕਰਦੀ ਨਜ਼ਰ ਆਈ।
ਇਸ ਪ੍ਰੋਗਰਾਮ 'ਚ ਕਾਰੋਬਾਰੀ ਜਗਤ ਤੋਂ ਇਲਾਵਾ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਸੈਫ ਅਲੀ ਖਾਨ ਆਪਣੀ ਪਤਨੀ ਕਰੀਨਾ ਕਪੂਰ ਖਾਨ ਅਤੇ ਬੇਟੇ ਤੈਮੂਰ ਨਾਲ ਕਾਫੀ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਏ।
ਇਸ ਤੋਂ ਇਲਾਵਾ ਅਜੇ ਦੇਵਗਨ ਅਤੇ ਅਕਸ਼ੈ ਕੁਮਾਰ ਨੇ ਵੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਸਾਊਥ ਦੇ ਸੁਪਰਸਟਾਰ ਰਾਮ ਚਰਨ ਆਪਣੀ ਪਤਨੀ ਉਪਾਸਨਾ ਨਾਲ ਮੌਜੂਦ ਸਨ।
ਇਸ ਮੌਕੇ 'ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਪਣੀ ਪਤਨੀ ਸਾਕਸ਼ੀ ਧੋਨੀ ਨਾਲ ਕਾਫੀ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਏ।
ਇਸ ਮੌਕੇ ਪੂਰਾ ਅੰਬਾਨੀ ਪਰਿਵਾਰ ਬੇਹੱਦ ਖੂਬਸੂਰਤ ਲੱਗ ਰਿਹਾ ਸੀ। ਮੁਕੇਸ਼ ਅੰਬਾਨੀ, ਨੀਤਾ ਅੰਬਾਨੀ, ਆਕਾਸ਼ ਅੰਬਾਨੀ, ਸ਼ਲੋਕਾ ਅੰਬਾਨੀ, ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਲੁੱਕ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।