Election Results 2024
(Source: ECI/ABP News/ABP Majha)
Budget 2022-23: ਮੋਦੀ ਸਰਕਾਰ ਨੇ ਬਜਟ 'ਚ ਕੀਤਾ ਇਹ ਕੰਮ ਤਾਂ 20 ਸਾਲ ਬਾਅਦ ਬਣ ਜਾਓਗੇ ਕਰੋੜਪਤੀ, ਜਾਣੋ ਕਿਵੇਂ
Budget 2022-23: ਹੁਣ ਬਜਟ ਪੇਸ਼ ਹੋਣ ਵਿੱਚ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਸਟੇਕ ਹੋਲਡਰਸ ਤੋਂ ਲੈ ਕੇ ਸੂਬਿਆਂ ਦੇ ਵਿੱਤ ਮੰਤਰੀਆਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਿਲ ਕੇ ਬਜਟ ਨਾਲ ਸਬੰਧਤ ਆਪਣੇ ਸੁਝਾਵਾਂ ਦੀ ਸੂਚੀ ਸੌਂਪੀ ਹੈ। ਚਾਰਟਰਡ ਅਕਾਊਂਟੈਂਟਸ ਦੀ ਸੰਸਥਾ ICAI (The Institute of Chartered Accountants of India) ਨੇ ਵੀ ਵਿੱਤ ਮੰਤਰੀ ਨੂੰ ਆਪਣਾ ਸੁਝਾਅ ਦਿੱਤਾ ਹੈ।
Download ABP Live App and Watch All Latest Videos
View In Appਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ (ICAI) ਨੇ ਵਿੱਤ ਮੰਤਰੀ ਨੂੰ ਪਬਲਿਕ ਪ੍ਰੋਵੀਡੈਂਟ ਫੰਡ (PPF) ਵਿੱਚ ਨਿਵੇਸ਼ ਦੀ ਅਧਿਕਤਮ ਸੀਮਾ ਮੌਜੂਦਾ 1.5 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਕਰਨ ਦਾ ਸੁਝਾਅ ਦਿੱਤਾ ਹੈ।
ICAI ਅਨੁਸਾਰ, PPF ਡਿਪਾਜ਼ਿਟ ਸਕੀਮ ਵਿੱਚ ਨਿਵੇਸ਼ ਸੀਮਾ ਨੂੰ ਵਧਾਉਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਸਵੈ-ਰੁਜ਼ਗਾਰ ਵਾਲੇ ਟੈਕਸਦਾਤਾਵਾਂ ਲਈ ਸਭ ਤੋਂ ਸੁਰੱਖਿਅਤ ਤੇ ਸਭ ਤੋਂ ਵਧੀਆ ਟੈਕਸ ਬਚਤ ਯੋਜਨਾਵਾਂ ਵਿੱਚੋਂ ਇੱਕ ਹੈ।
ICAI ਨੇ ਕਿਹਾ ਹੈ ਕਿ PPF 'ਚ ਨਿਵੇਸ਼ ਦੀ ਅਧਿਕਤਮ ਸੀਮਾ 'ਚ ਕਈ ਸਾਲਾਂ ਤੋਂ ਕੋਈ ਬਦਲਾਅ ਨਹੀਂ ਹੋਇਆ। ICAI ਦੇ ਮੁਤਾਬਕ, PPF 'ਚ ਨਿਵੇਸ਼ ਦੀ ਸੀਮਾ ਵਧਾਉਣ ਨਾਲ GDP 'ਚ ਘਰੇਲੂ ਬਚਤ ਦੀ ਹਿੱਸੇਦਾਰੀ ਵਧਾਉਣ 'ਚ ਮਦਦ ਮਿਲੇਗੀ।
ਜੇਕਰ PPF 'ਚ ਨਿਵੇਸ਼ ਦੀ ਸੀਮਾ ਵਧਾ ਕੇ 3 ਲੱਖ ਰੁਪਏ ਸਾਲਾਨਾ ਕਰ ਦਿੱਤੀ ਜਾਂਦੀ ਹੈ ਤੇ ਜੇਕਰ ਕੋਈ 20 ਸਾਲਾਂ ਲਈ ਹਰ ਸਾਲ PPF 'ਚ 3 ਲੱਖ ਰੁਪਏ ਦਾ ਨਿਵੇਸ਼ ਕਰਦਾ ਹੈ, ਤਾਂ 20 ਸਾਲਾਂ ਬਾਅਦ ਨਿਵੇਸ਼ਕ ਨੂੰ 1.33 ਕਰੋੜ ਰੁਪਏ ਦਾ ਰਿਟਰਨ ਮਿਲੇਗਾ।
ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਸਰਕਾਰ PPF 'ਤੇ 7.1 ਫੀਸਦੀ ਵਿਆਜ ਦਿੰਦੀ ਹੈ। PPF 'ਤੇ ਮਿਲਣ ਵਾਲੇ ਵਿਆਜ ਦੀ ਸਰਕਾਰ ਦੁਆਰਾ ਗਾਰੰਟੀ ਦਿੱਤੀ ਜਾਂਦੀ ਹੈ।