Budget 2023 : ਤੁਹਾਡੀ ਆਮਦਨ 5 ਲੱਖ, 10 ਲੱਖ ਜਾਂ 15 ਲੱਖ ,ਜਾਣੋ ਟੈਕਸ 'ਚ ਸਰਕਾਰ ਨੇ ਤੁਹਾਨੂੰ ਦਿੱਤੀ ਕਿੰਨੀ ਰਾਹਤ
New Tax Regime : ਨਵੀਂ ਇਨਕਮ ਟੈਕਸ ਪ੍ਰਣਾਲੀ ਦੇ ਤਹਿਤ ਜਿਨ੍ਹਾਂ ਦੀ ਸਾਲਾਨਾ ਆਮਦਨ 7 ਲੱਖ ਰੁਪਏ ਤੱਕ ਹੈ, ਉਨ੍ਹਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਨਵੀਂ ਆਮਦਨ ਟੈਕਸ ਪ੍ਰਣਾਲੀ ਨੂੰ ਆਕਰਸ਼ਕ ਬਣਾਉਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਟੈਕਸ ਸਲੈਬ ਵਿੱਚ ਵੱਡੇ ਬਦਲਾਅ ਕੀਤੇ ਹਨ।
Download ABP Live App and Watch All Latest Videos
View In Appਜਿਨ੍ਹਾਂ ਲੋਕਾਂ ਦੀ ਆਮਦਨ ਸੀਮਾ 3 ਲੱਖ ਰੁਪਏ ਤੋਂ 7 ਲੱਖ ਰੁਪਏ ਦੇ ਵਿਚਕਾਰ ਹੈ ਅਤੇ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਜਿਨ੍ਹਾਂ 'ਤੇ ਟੈਕਸ 25000 ਰੁਪਏ ਹੈ, ਸਰਕਾਰ ਇਨਕਮ ਟੈਕਸ ਐਕਟ ਵਿਚ 87ਏ ਦੇ ਤਹਿਤ ਟੈਕਸ ਛੋਟ ਦੇਵੇਗੀ। ਯਾਨੀ ਤੁਹਾਨੂੰ ਇਹ ਟੈਕਸ ਨਹੀਂ ਦੇਣਾ ਪਵੇਗਾ ਪਰ ਜਿਨ੍ਹਾਂ ਦੀ ਸਾਲਾਨਾ ਆਮਦਨ 7 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਨੂੰ ਇਸ ਛੋਟ ਦਾ ਲਾਭ ਨਹੀਂ ਮਿਲੇਗਾ।
ਮੰਨ ਲਓ ਤੁਹਾਡੀ ਸਾਲਾਨਾ ਆਮਦਨ 9 ਲੱਖ ਰੁਪਏ ਹੈ ਤਾਂ ਤੁਹਾਨੂੰ ਛੋਟ ਦਾ ਲਾਭ ਨਹੀਂ ਮਿਲੇਗਾ ਅਤੇ ਤੁਹਾਨੂੰ ਕੁੱਲ 45,000 ਰੁਪਏ ਦਾ ਆਮਦਨ ਟੈਕਸ ਅਦਾ ਕਰਨਾ ਹੋਵੇਗਾ। ਹਾਲਾਂਕਿ, ਇਹ ਪੁਰਾਣੀ ਸਲੈਬ ਦੇ ਤਹਿਤ ਅਦਾ ਕੀਤੇ ਜਾ ਰਹੇ 60,000 ਰੁਪਏ ਤੋਂ 25% ਘੱਟ ਹੈ।
5 ਲੱਖ ਦੀ ਆਮਦਨ 'ਤੇ ਟੈਕਸ ! ਮੰਨ ਲਓ ਕਿ ਕਿਸੇ ਵਿਅਕਤੀ ਦੀ ਆਮਦਨ 5 ਲੱਖ ਰੁਪਏ ਹੈ ਤਾਂ ਨਵੀਂ ਟੈਕਸ ਪ੍ਰਣਾਲੀ ਤੋਂ ਪਹਿਲਾਂ ਉਸ 'ਤੇ 12,500 ਰੁਪਏ ਦਾ ਟੈਕਸ ਲਗਾਇਆ ਜਾਂਦਾ ਸੀ। ਸਰਕਾਰ ਟੈਕਸ ਛੋਟ ਦਿੰਦੀ ਸੀ, ਇਸ ਲਈ ਕੋਈ ਟੈਕਸ ਨਹੀਂ ਦੇਣਾ ਪੈਂਦਾ ਸੀ। ਹੁਣ 5 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲਿਆਂ 'ਤੇ 10,000 ਰੁਪਏ ਦਾ ਟੈਕਸ ਲੱਗੇਗਾ ਪਰ ਸਰਕਾਰ ਇਸ 'ਤੇ ਛੋਟ ਦੇਵੇਗੀ, ਇਸ ਲਈ ਕੋਈ ਟੈਕਸ ਨਹੀਂ ਦੇਣਾ ਪਵੇਗਾ।
10 ਲੱਖ ਦੀ ਆਮਦਨ 'ਤੇ ਕਿੰਨਾ ਟੈਕਸ ! ਜੇਕਰ ਕਿਸੇ ਵਿਅਕਤੀ ਦੀ ਆਮਦਨ 10 ਲੱਖ ਰੁਪਏ ਹੈ ਤਾਂ ਨਵੀਂ ਟੈਕਸ ਪ੍ਰਣਾਲੀ ਦੇ ਪੁਰਾਣੇ ਟੈਕਸ ਸਲੈਬ ਦੇ ਅਨੁਸਾਰ ਉਸ ਨੂੰ 75,000 ਰੁਪਏ ਦਾ ਇਨਕਮ ਟੈਕਸ ਦੇਣਾ ਪਵੇਗਾ ਪਰ ਨਵੀਂ ਟੈਕਸ ਪ੍ਰਣਾਲੀ 'ਚ ਟੈਕਸ ਸਲੈਬ 'ਚ ਬਦਲਾਅ ਕਾਰਨ 10 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ 60,000 ਰੁਪਏ ਦਾ ਇਨਕਮ ਟੈਕਸ ਦੇਣਾ ਹੋਵੇਗਾ, ਮਤਲਬ 15,000 ਰੁਪਏ ਦੀ ਸਾਲਾਨਾ ਬੱਚਤ।
ਹੁਣ 15 ਲੱਖ ਦੀ ਆਮਦਨ 'ਤੇ ਕਿੰਨਾ ਟੈਕਸ! ਮੰਨ ਲਓ ਕਿ ਕਿਸੇ ਵਿਅਕਤੀ ਦੀ ਸਾਲਾਨਾ ਆਮਦਨ 15 ਲੱਖ ਰੁਪਏ ਹੈ ਤਾਂ ਨਵੀਂ ਟੈਕਸ ਪ੍ਰਣਾਲੀ ਦੇ ਪੁਰਾਣੇ ਸਲੈਬ ਦੇ ਤਹਿਤ ਉਸ ਟੈਕਸਦਾਤਾ ਨੂੰ 1,87,500 ਰੁਪਏ ਦਾ ਆਮਦਨ ਟੈਕਸ ਅਦਾ ਕਰਨਾ ਹੋਵੇਗਾ ਪਰ ਹੁਣ ਅਜਿਹੇ ਟੈਕਸਦਾਤਾਵਾਂ ਨੂੰ 1,50,000 ਰੁਪਏ ਦਾ ਟੈਕਸ ਦੇਣਾ ਪਵੇਗਾ ਯਾਨੀ 37500 ਰੁਪਏ ਦਾ ਇਨਕਮ ਟੈਕਸ ਬਚੇਗਾ।