ਬਜਟ 2022 ਤੋਂ ਪਹਿਲਾਂ ਟੁੱਟਿਆ ਸਾਲਾਂ ਪੁਰਾਣਾ ਰਿਵਾਜ, ਇਸ ਸਾਲ ਨਹੀਂ ਹੋ ਸਕਿਆ ਹਲਵਾ ਸਮਾਗਮ
Budget 2022 Halwa Ceremony: ਸਾਲ 2022 ਦਾ ਬਜਟ ਪੇਸ਼ ਹੋਣ 'ਚ ਹੁਣ ਕੁਝ ਹੀ ਘੰਟੇ ਬਾਕੀ ਹਨ। ਅਜਿਹੇ 'ਚ ਵਿੱਤ ਮੰਤਰਾਲੇ 'ਚ ਬਜਟ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਚੌਥੀ ਵਾਰ ਦੇਸ਼ ਦਾ ਬਜਟ ਪੇਸ਼ ਕਰਨ ਜਾ ਰਹੀ ਹੈ। ਇਸ ਸਾਲ ਦਾ ਬਜਟ ਕਈ ਮਾਇਨਿਆਂ ਵਿੱਚ ਪਿਛਲੇ ਸਾਲਾਂ ਦੇ ਬਜਟ ਨਾਲੋਂ ਵੱਖਰਾ ਹੈ।
Download ABP Live App and Watch All Latest Videos
View In App2022 ਦੇ ਬਜਟ ਤੋਂ ਪਹਿਲਾਂ ਸਾਲ 2022 'ਚ ਪੁਰਾਣੀ ਰਵਾਇਤ ਟੁੱਟ ਗਈ ਹੈ, ਜਦੋਂ ਇਸ ਸਾਲ ਵਿੱਤ ਮੰਤਰਾਲੇ 'ਚ ਹਲਵਾ ਰਸਮ ਨਹੀਂ ਹੋਈ।
ਹਰ ਸਾਲ ਬਜਟ ਤੋਂ ਪਹਿਲਾਂ secratariate ਦੇ ਨਾਰਥ ਬਲਾਕ ਵਿੱਚ ਇੱਕ ਵੱਡੀ ਕੜਾਹੀ ਵਿੱਚ ਹਲਵਾ ਬਣਾਇਆ ਜਾਂਦਾ ਹੈ। ਇਸ ਤੋਂ ਬਾਅਦ ਵਿੱਤ ਮੰਤਰੀ ਤੇ ਰਾਜ ਦੇ ਵਿੱਤ ਮੰਤਰੀ ਦੀ ਮੌਜੂਦਗੀ ਵਿੱਚ ਹਲਵਾ ਸਮਾਗਮ ਸ਼ੁਰੂ ਹੁੰਦਾ ਹੈ।
ਬਜਟ ਦੀ ਸ਼ੁਰੂਆਤ ਇੱਥੇ ਆਏ ਸਾਰੇ ਅਧਿਕਾਰੀਆਂ ਨੂੰ ਹਲਵਾ ਵੰਡ ਕੇ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਇਹ ਕੰਮ ਬਜਟ ਦਸਤਾਵੇਜ਼ਾਂ ਦੀ ਛਪਾਈ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਬਜਟ ਛਾਪਣ ਵਾਲੇ ਸਾਰੇ ਅਧਿਕਾਰੀਆਂ ਨੂੰ 2-3 ਦਿਨ ਇੱਥੇ ਰਹਿਣਾ ਪੈਂਦਾ ਹੈ ਤਾਂ ਜੋ ਪਹਿਲਾਂ ਬਜਟ ਲੀਕ ਨਾ ਹੋ ਜਾਵੇ।
ਬਜਟ ਪੇਸ਼ ਹੋਣ ਤੋਂ ਬਾਅਦ ਅਧਿਕਾਰੀ ਆਪਣੇ ਘਰ ਜਾ ਸਕਦੇ ਹਨ। ਹਲਵਾ ਸਮਾਗਮ ਦੀ ਇਹ ਪਰੰਪਰਾ ਕਦੋਂ ਸ਼ੁਰੂ ਹੋਈ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ, ਪਰ ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਭਾਰਤੀ ਪਰੰਪਰਾ ਵਿੱਚ ਕੋਈ ਵੀ ਕੰਮ ਹਲਵਾ ਖਾ ਕੇ ਸ਼ੁਰੂ ਹੁੰਦਾ ਹੈ, ਇਸ ਲਈ ਸਾਲਾਂ ਤੋਂ ਇਸ ਪਰੰਪਰਾ ਦਾ ਪਾਲਣ ਕੀਤਾ ਜਾ ਰਿਹਾ ਹੈ।
ਸਾਲ 2022 'ਚ ਇਸ ਹਲਵੇ ਦੀ ਰਸਮ ਦੀ 52 ਸਾਲ ਪੁਰਾਣੀ ਰਵਾਇਤ ਟੁੱਟ ਗਈ। ਇਸ ਦੇ ਪਿੱਛੇ ਕਾਰਨ ਹੈ ਕੋਰੋਨਾ। ਦੇਸ਼ ਇਸ ਸਮੇਂ ਕੋਰੋਨਾ ਦੀ ਤੀਜੀ ਲਹਿਰ ਨਾਲ ਜੂਝ ਰਿਹਾ ਹੈ। ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਇਸ ਸਾਲ ਵਿੱਤ ਮੰਤਰਾਲੇ ਨੇ ਹਲਵਾ ਸਮਾਗਮ ਰੱਦ ਕਰ ਦਿੱਤਾ ਸੀ।
ਇਸ ਸਾਲ ਮੰਤਰਾਲੇ ਨੇ ਸਾਰੇ ਅਧਿਕਾਰੀਆਂ ਨੂੰ ਮਠਿਆਈਆਂ ਭੇਜੀਆਂ ਹਨ। ਕਿਸੇ ਕਿਸਮ ਦਾ ਹਲਵਾ ਸਮਾਗਮ ਨਹੀਂ ਕਰਵਾਇਆ ਗਿਆ। ਇਸ ਸਾਲ ਕੋਰ ਸਟਾਫ਼ ਨੂੰ ਹਲਵਾ ਸਮਾਗਮਾਂ ਦੀ ਬਜਾਏ ਸਿਰਫ਼ ਮਠਿਆਈਆਂ ਵੰਡ ਕੇ ਆਪਣੇ ਕੰਮ ਦੇ ਸਥਾਨਾਂ 'ਤੇ 'ਲਾਕ-ਇਨ' ਕਰ ਦਿੱਤਾ ਗਿਆ ਹੈ। ਇਸ ਦੌਰਾਨ ਕੋਰੋਨਾ ਨਿਯਮਾਂ ਅਤੇ ਲੋਕਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਹੈ।