Election Results 2024
(Source: ECI/ABP News/ABP Majha)
e-Shram Registration: ਈ-ਸ਼੍ਰਮ ਕਾਰਡ ਬਣਾਉਂਦੇ ਸਮੇਂ ਕਿਵੇਂ ਅਪਲੋਡ ਕਰੋ ਫੋਟੋ? ਜਾਣੋ ਰਜਿਸਟ੍ਰੇਸ਼ਨ ਦਾ ਪੂਰਾ ਪ੍ਰੋਸੈੱਸ
e-SHRAM Card Registration: ਗਰੀਬਾਂ ਦੀ ਮਦਦ ਲਈ ਸਰਕਾਰ ਕਈ ਤਰ੍ਹਾਂ ਦੀਆਂ ਯੋਜਨਾਵਾਂ ਲੈ ਕੇ ਆਉਂਦੀ ਹੈ। ਇਸ 'ਚ ਸਭ ਤੋਂ ਅਹਿਮ ਯੋਜਨਾ ਈ-ਸ਼ਰਮ ਕਾਰਡ (e-shram card) ਯੋਜਨਾ ਹੈ। ਇਸ ਯੋਜਨਾ ਦਾ ਮਕਸਦ ਹੈ ਕਿ ਸਰਕਾਰ ਅਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਮਦਦ ਪਹੁੰਚਾ ਸਕੇ। ਇਸ ਯੋਜਨਾ ਤਹਿਤ ਕੁੱਲ 18 ਕਰੋੜ ਲੋਕਾਂ ਨੇ ਹੁਣ ਤਕ ਈ-ਸ਼ਰਮ (e-shram Portal) ‘ਤੇ ਰਜਿਸਟ੍ਰੇਸ਼ਨ ਕਰਵਾਇਆ ਹੈ।
Download ABP Live App and Watch All Latest Videos
View In Appਖਾਸ ਗੱਲ ਇਹ ਹੈ ਕਿ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ 'ਚ ਜ਼ਿਆਦਾ ਗਿਣਤੀ ਔਰਤਾਂ ਦੀ ਹੈ। ਪੋਰਟਲ ਅਨੁਸਾਰ ਇਸ ਪੋਰਟਲ 'ਤੇ ਲਗਪਗ 52.93 ਪ੍ਰਤੀਸ਼ਤ ਔਰਤਾਂ ਤੇ 47.06 ਪ੍ਰਤੀਸ਼ਤ ਪੁਰਸ਼ਾਂ ਨੇ ਰਜਿਸਟਰ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਈ- ਸ਼੍ਰਮ 'ਚ ਰਜਿਸਟ੍ਰੇਸ਼ਨ ਲਈ ਤੁਸੀਂ ਤਿੰਨ ਤਰੀਕਿਆਂ ਨਾਲ ਰਜਿਸਟਰ ਕਰ ਸਕਦੇ ਹੋ। ਪਹਿਲਾ ਤਰੀਕਾ ਹੈ ਸਵੈ ਰਜਿਸਟ੍ਰੇਸ਼ਨ (Self Registration)। ਤੁਸੀਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਦੂਜਾ ਤਰੀਕਾ ਹੈ ਕਾਮਨ ਸਰਵਿਸ ਸੈਂਟਰ ਅਤੇ ਤੀਜਾ ਤਰੀਕਾ ਸਟੇਟ ਸਰਵਿਸ ਸੈਂਟਰ ਹੈ। ਸਭ ਤੋਂ ਵੱਧ ਵਰਤਿਆ ਜਾਣ ਵਾਲਾ ਤਰੀਕਾ ਸਵੈ ਰਜਿਸਟ੍ਰੇਸ਼ਨ ਹੈ।
ਜੇਕਰ ਤੁਸੀਂ ਸਵੈ-ਰਜਿਸਟ੍ਰੇਸ਼ਨ ਕਰਦੇ ਸਮੇਂ ਆਪਣੀ ਫੋਟੋ ਅਪਲੋਡ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਹਨਾਂ ਕਦਮਾਂ ਦੀ ਪਾਲਣਾ ਕਰ ਸਕਦੇ ਹੋ ਇੱਥੇ ਆਪਣਾ ਆਧਾਰ ਲਿੰਕ ਮੋਬਾਈਲ ਨੰਬਰ ਅਤੇ ਕੈਪਚਾ ਕੋਡ ਦਰਜ ਕਰੋ। ਇਸ ਤੋਂ ਬਾਅਦ ਤੁਹਾਡੇ ਮੋਬਾਈਲ 'ਤੇ OTP ਆਵੇਗਾ। ਇਸ ਨੂੰ ਭਰਨ ਤੋਂ ਬਾਅਦ ਬਾਕੀ ਸਾਰੀਆਂ ਪ੍ਰਕਿਰਿਆਵਾਂ ਜਿਵੇਂ ਕਿ ਫੋਟੋਆਂ ਅਪਲੋਡ ਕਰਨਾ ਆਦਿ ਨੂੰ ਪੂਰਾ ਕਰੋ। ਤੁਹਾਡੀ ਈ-ਸ਼੍ਰਮ ਕਾਰਡ ਰਜਿਸਟ੍ਰੇਸ਼ਨ ਪੂਰੀ ਹੋ ਜਾਵੇਗੀ।