EPFO: PF ਨਾਲ ਜੁੜਿਆ ਕੋਈ ਵੀ ਕੰਮ ਤੁਰੰਤ ਹੋਵੇਗਾ ਪੂਰਾ, ਇਸ ਪ੍ਰਕਿਰਿਆ ਰਾਹੀਂ ਕਰੋ ਸ਼ਿਕਾਇਤ!
ਕਰਮਚਾਰੀ ਭਵਿੱਖ ਨਿਧੀ ਸੰਸਥਾ ਕਰਮਚਾਰੀਆਂ ਦੀ ਸੇਵਾਮੁਕਤੀ ਲਈ ਫੰਡ ਜਮ੍ਹਾਂ ਕਰਵਾਉਂਦੀ ਰਹਿੰਦੀ ਹੈ। ਇਹ ਫੰਡ ਕਰਮਚਾਰੀਆਂ ਦੀ ਤਨਖਾਹ ਅਤੇ ਕੰਪਨੀਆਂ ਦੀ ਤਰਫੋਂ ਈਪੀਐਫ ਜਾਂ ਪੀਐਫ ਖਾਤੇ ਵਿੱਚ ਜਮ੍ਹਾ ਕੀਤਾ ਜਾਂਦਾ ਹੈ। ਸਰਕਾਰ ਇਸ ਡਿਪਾਜ਼ਿਟ 'ਤੇ ਸਾਲਾਨਾ ਵਿਆਜ ਵੀ ਅਦਾ ਕਰਦੀ ਹੈ। ਹੁਣ ਇਸ ਰਕਮ ਨੂੰ ਚੈੱਕ ਕਰਨ, ਕਢਵਾਉਣ ਜਾਂ ਕੋਈ ਹੋਰ ਕੰਮ ਕਰਨ ਲਈ ਆਨਲਾਈਨ ਸਹੂਲਤ ਦਿੱਤੀ ਗਈ ਹੈ।
Download ABP Live App and Watch All Latest Videos
View In Appਜੇਕਰ ਕੋਈ ਕੰਪਨੀ ਕਰਮਚਾਰੀਆਂ ਦੇ PF ਦੇ ਪੈਸੇ ਜਮ੍ਹਾ ਨਹੀਂ ਕਰਵਾਉਂਦੀ ਹੈ ਜਾਂ ਜੇਕਰ ਤੁਹਾਨੂੰ ਇਸ ਖਾਤੇ ਦੇ ਤਹਿਤ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਬਾਰੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਇਹ ਸ਼ਿਕਾਇਤ EPFO ਪੋਰਟਲ 'ਤੇ ਹੀ EPF i-Grievance Management System (EPFiGMS) ਦੇ ਤਹਿਤ ਕੀਤੀ ਜਾ ਸਕਦੀ ਹੈ। ਤੁਸੀਂ ਆਪਣੇ ਖਾਤੇ ਦੇ ਤਹਿਤ ਸ਼ਿਕਾਇਤ ਕਿਵੇਂ ਦਰਜ ਕਰ ਸਕਦੇ ਹੋ।
EPFO ਪੋਰਟਲ EPF ਗਾਹਕਾਂ ਨੂੰ ਖੁੱਲ੍ਹੀਆਂ ਸ਼ਿਕਾਇਤਾਂ ਅਤੇ ਰਿਕਵੈਸਟ ਦੇ ਸਟੇਟਸ ਦੇਖਣ ਦੀ ਆਗਿਆ ਦਿੰਦਾ ਹੈ। ਸ਼ਿਕਾਇਤ ਸਿਰਫ਼ PF ਮੈਂਬਰ, EPS ਪੈਨਸ਼ਨਰ, ਰੁਜ਼ਗਾਰਦਾਤਾ ਅਤੇ EPF ਨਾਲ ਜੁੜੇ ਲੋਕ ਹੀ ਦਰਜ ਕਰ ਸਕਦੇ ਹਨ।
ਸ਼ਿਕਾਇਤ ਦਰਜ ਕਰਾਉਣ ਲਈ, ਤੁਹਾਨੂੰ epfigms.gov.in 'ਤੇ ਜਾਣਾ ਪਵੇਗਾ। ਇੱਥੇ 'ਰਜਿਸਟਰ ਸ਼ਿਕਾਇਤ' 'ਤੇ ਕਲਿੱਕ ਕਰੋ ਅਤੇ ਹੁਣ ਸਟੇਟਸ 'ਤੇ ਕਲਿੱਕ ਕਰੋ। ਇਸ ਤੋਂ ਬਾਅਦ UAN ਅਤੇ ਪਾਸਵਰਡ ਦਿਓ ਅਤੇ ਗੇਟ ਡਿਟੇਲ 'ਤੇ ਜਾਓ। ਹੁਣ OTP ਦਿਓ ਅਤੇ ਵੈਰੀਫਿਕੇਸ਼ਨ ਪੂਰਾ ਕਰੋ।
ਹੁਣ ਨਾਮ, ਲਿੰਗ, ਕਨਟੈਕਟ ਇਨਫੋਰਮੇਸ਼ਨ, ਪਿੰਨ ਕੋਡ, ਸੂਬਾ ਅਤੇ ਹੋਰ ਨਿੱਜੀ ਜਾਣਕਾਰੀ ਦਰਜ ਕਰੋ। ਹੁਣ ਪੀਐਫ ਖਾਤਾ ਨੰਬਰ ਵਿੱਚ ਸ਼ਿਕਾਇਤ ਵੇਰਵਿਆਂ 'ਤੇ ਕਲਿੱਕ ਕਰੋ। ਹੁਣ ਸ਼ਿਕਾਇਤ ਦੀ ਕਿਸਮ ਚੁਣੋ। ਹੁਣ Choose File 'ਤੇ ਕਲਿੱਕ ਕਰਕੇ ਦਸਤਾਵੇਜ਼ ਅੱਪਲੋਡ ਕਰੋ। ਹੁਣ ਤੁਹਾਡੀ ਪੂਰੀ ਜਾਣਕਾਰੀ ਸ਼ਿਕਾਇਤ ਵੇਰਵਿਆਂ ਵਿੱਚ ਦਿਖਾਈ ਦੇਵੇਗੀ। ਸ਼ਿਕਾਇਤ ਦਰਜ ਕਰਨ ਤੋਂ ਬਾਅਦ, ਤੁਹਾਨੂੰ EPFO ਵੱਲੋਂ ਇੱਕ ਮੇਲ ਭੇਜਿਆ ਜਾਵੇਗਾ।