FD Interest Rate: ਕੀ ਤੁਸੀਂ ਕਿਸੇ ਸਰਕਾਰੀ ਬੈਂਕ ਵਿੱਚ FD ਖਾਤਾ ਖੋਲ੍ਹਣ ਦੀ ਯੋਜਨਾ ਬਣਾ ਰਹੇ ਹੋ? ਇਹ ਬੈਂਕ ਦੇ ਰਿਹੈ ਸਭ ਤੋਂ ਮਜ਼ਬੂਤ ਰਿਟਰਨ
FD Interest Rates: ਦੇਸ਼ ਦੇ ਕਈ ਜਨਤਕ ਖੇਤਰ ਦੇ ਬੈਂਕਾਂ ਜਿਵੇਂ ਕਿ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੌਦਾ ਆਦਿ ਨੇ ਆਪਣੇ ਗਾਹਕਾਂ ਲਈ ਵਿਸ਼ੇਸ਼ FD ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਸ ਵਿੱਚ ਨਿਵੇਸ਼ਕਾਂ ਨੂੰ ਮਜ਼ਬੂਤ ਰਿਟਰਨ ਮਿਲ ਰਿਹਾ ਹੈ। ਜੇਕਰ ਤੁਸੀਂ ਵੀ ਕਿਸੇ ਸਰਕਾਰੀ ਬੈਂਕ ਦੀ FD ਸਕੀਮ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਭ ਤੋਂ ਜ਼ਿਆਦਾ ਰਿਟਰਨ ਕਿੱਥੇ ਮਿਲ ਰਿਹਾ ਹੈ।
Download ABP Live App and Watch All Latest Videos
View In Appਸਟੇਟ ਬੈਂਕ ਨੇ 22 ਅਕਤੂਬਰ 2022 ਨੂੰ ਆਪਣੀ 2 ਕਰੋੜ ਤੋਂ ਘੱਟ ਦੀ FD ਦੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਸ ਤੋਂ ਬਾਅਦ ਬੈਂਕ ਆਮ ਨਾਗਰਿਕਾਂ ਨੂੰ 3 ਫੀਸਦੀ ਤੋਂ ਲੈ ਕੇ 6.25 ਫੀਸਦੀ ਤੱਕ ਵਿਆਜ ਦਰਾਂ ਦੇ ਰਿਹਾ ਹੈ। ਦੂਜੇ ਪਾਸੇ ਸੀਨੀਅਰ ਨਾਗਰਿਕਾਂ ਨੂੰ 0.50 ਫੀਸਦੀ ਦੀ ਵਾਧੂ ਵਿਆਜ ਦਰ ਮਿਲ ਰਹੀ ਹੈ।
ਬੈਂਕ ਆਫ ਬੜੌਦਾ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਬੜੌਦਾ ਤਿਰੰਗਾ ਪਲੱਸ ਡਿਪਾਜ਼ਿਟ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਗਾਹਕਾਂ ਨੂੰ 399 ਦਿਨਾਂ ਦੀ FD ਸਕੀਮ 'ਤੇ 7.50 ਫੀਸਦੀ ਵਿਆਜ ਮਿਲ ਰਿਹਾ ਹੈ। ਦੂਜੇ ਪਾਸੇ ਬੈਂਕ ਵੱਲੋਂ ਸੀਨੀਅਰ ਸਿਟੀਜ਼ਨਾਂ ਨੂੰ 0.50 ਫੀਸਦੀ ਜ਼ਿਆਦਾ ਵਿਆਜ ਮਿਲ ਰਿਹਾ ਹੈ।
ਬੈਂਕ ਆਫ ਇੰਡੀਆ ਵੀ 'ਸਟਾਰ ਸੁਪਰ ਟ੍ਰਿਪਲ ਸੇਵਨ' ਐਫਡੀ ਸਕੀਮ ਲੈ ਕੇ ਆਇਆ ਹੈ। ਇਸ ਯੋਜਨਾ ਦੇ ਤਹਿਤ ਨਿਵੇਸ਼ਕਾਂ ਨੂੰ ਆਮ ਨਾਗਰਿਕਾਂ ਲਈ 2 ਕਰੋੜ ਤੋਂ ਘੱਟ ਦੀ ਐੱਫ.ਡੀ 'ਤੇ 7.75 ਫੀਸਦੀ ਅਤੇ ਸੀਨੀਅਰ ਨਾਗਰਿਕਾਂ ਨੂੰ 777 ਦਿਨਾਂ ਦੀ ਐੱਫ.ਡੀ 'ਤੇ 7.75 ਫੀਸਦੀ ਵਿਆਜ ਮਿਲ ਰਿਹਾ ਹੈ।
ਪੰਜਾਬ ਨੈਸ਼ਨਲ ਬੈਂਕ ਆਪਣੀ 2 ਕਰੋੜ ਤੋਂ ਘੱਟ ਦੀ ਐੱਫਡੀ 'ਤੇ ਆਮ ਨਾਗਰਿਕਾਂ ਨੂੰ 3.50 ਤੋਂ 6.50 ਫੀਸਦੀ ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਦੂਜੇ ਪਾਸੇ ਸੀਨੀਅਰ ਨਾਗਰਿਕਾਂ ਨੂੰ ਵਾਧੂ 50 ਆਧਾਰ ਅੰਕਾਂ ਦਾ ਲਾਭ ਮਿਲ ਰਿਹਾ ਹੈ।
ਕੇਨਰਾ ਬੈਂਕ ਆਪਣੇ ਆਮ ਨਾਗਰਿਕਾਂ ਨੂੰ 666 ਦਿਨਾਂ ਦੀ FD 'ਤੇ 7.00 ਫੀਸਦੀ ਵਿਆਜ ਦੇ ਰਿਹਾ ਹੈ। ਇਸ ਦੇ ਨਾਲ ਹੀ ਇਹ ਸੀਨੀਅਰ ਨਾਗਰਿਕਾਂ ਨੂੰ 7.50 ਫੀਸਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ।