Rule Change: IMPS ਤੋਂ NPS ਤੱਕ, ਪੈਸੇ ਨਾਲ ਸੰਬੰਧੀ ਇਨ੍ਹਾਂ ਨਿਯਮ 'ਚ 1 ਫਰਵਰੀ ਤੋਂ ਹੋਵੇਗਾ ਬਦਲਾਅ, ਦੇਖੋ ਪੂਰੀ ਸੂਚੀ
Money Rule Changing: ਕੱਲ੍ਹ ਤੋਂ ਨਵਾਂ ਮਹੀਨਾ ਸ਼ੁਰੂ ਹੋਵੇਗਾ ਅਤੇ ਇਸ ਦੇ ਨਾਲ ਕਈ ਨਵੇਂ ਬਦਲਾਅ ਹੋਣ ਵਾਲੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੰਤਰਿਮ ਬਜਟ ਪੇਸ਼ ਕਰਨਗੇ। ਸੰਸਦ 'ਚ ਨਵੇਂ ਐਲਾਨ ਦੇ ਨਾਲ ਹੀ ਭਲਕੇ ਤੋਂ ਕਈ ਅਜਿਹੇ ਬਦਲਾਅ ਹੋਣ ਵਾਲੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ। ਇਸ ਵਿੱਚ NPS ਖਾਤੇ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਬਦਲਾਅ ਤੋਂ ਲੈ ਕੇ IMPS ਦੇ ਨਿਯਮਾਂ ਤੱਕ ਸ਼ਾਮਲ ਹਨ।
Download ABP Live App and Watch All Latest Videos
View In Appਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਯਾਨੀ PFRDA ਨੇ ਜਨਵਰੀ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਅਤੇ NPS ਖਾਤੇ ਤੋਂ ਅੰਸ਼ਕ ਰੂਪ ਵਿੱਚ ਪੈਸੇ ਕਢਵਾਉਣ ਦੇ ਨਿਯਮਾਂ ਨੂੰ ਬਦਲ ਦਿੱਤਾ ਹੈ। ਹੁਣ ਖਾਤਾਧਾਰਕ ਆਪਣੇ ਖਾਤੇ 'ਚ ਜਮ੍ਹਾ ਰਾਸ਼ੀ ਦਾ ਸਿਰਫ 25 ਫੀਸਦੀ ਹੀ ਕਢਵਾ ਸਕਣਗੇ। ਇਹ ਨਿਯਮ 1 ਫਰਵਰੀ ਤੋਂ ਲਾਗੂ ਹੋਵੇਗਾ।
ਕੱਲ੍ਹ ਤੋਂ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ IMPS ਮਨੀ ਟ੍ਰਾਂਸਫਰ ਦੇ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ। ਕੱਲ੍ਹ ਯਾਨੀ 1 ਫਰਵਰੀ ਤੋਂ IMPS ਰਾਹੀਂ ਪੈਸੇ ਟ੍ਰਾਂਸਫਰ ਕਰਨ ਲਈ, ਤੁਹਾਨੂੰ ਪ੍ਰਾਪਤਕਰਤਾ ਦੇ ਮੋਬਾਈਲ ਨੰਬਰ ਅਤੇ ਬੈਂਕ ਖਾਤਾ ਨੰਬਰ ਦੀ ਲੋੜ ਹੋਵੇਗੀ। ਹੁਣ NPCI ਨੇ ਲਾਭਪਾਤਰੀ ਦੇ ਨਾਮ ਅਤੇ IFSC ਦੀ ਲੋੜ ਨੂੰ ਹਟਾ ਦਿੱਤਾ ਹੈ।
ਕੱਲ੍ਹ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਹੋ ਸਕਦਾ ਹੈ। ਜਿੱਥੇ ਇੱਕ ਪਾਸੇ ਪੂਰੇ ਦੇਸ਼ ਦੀਆਂ ਨਜ਼ਰਾਂ ਵਿੱਤ ਮੰਤਰੀ ਦੇ ਬਜਟ ਭਾਸ਼ਣ 'ਤੇ ਟਿਕੀਆਂ ਹੋਈਆਂ ਹਨ, ਉੱਥੇ ਹੀ ਦੂਜੇ ਪਾਸੇ ਭਲਕੇ ਤੇਲ ਕੰਪਨੀਆਂ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੇ ਰੇਟਾਂ 'ਚ ਬਦਲਾਅ ਕਰ ਸਕਦੀਆਂ ਹਨ।
ਕੱਲ੍ਹ ਤੋਂ ਬਿਨਾਂ ਕੇਵਾਈਸੀ ਦੇ ਫਾਸਟੈਗ ਨੂੰ ਬੰਦ ਕਰ ਦਿੱਤਾ ਜਾਵੇਗਾ। KYC ਪੂਰਾ ਹੋਣ 'ਤੇ ਹੀ ਫਾਸਟੈਗ ਰਾਹੀਂ ਟੋਲ ਦਾ ਭੁਗਤਾਨ ਕੀਤਾ ਜਾਵੇਗਾ।
ਰਿਜ਼ਰਵ ਬੈਂਕ ਆਫ ਇੰਡੀਆ ਫਰਵਰੀ ਮਹੀਨੇ 'ਚ ਸਾਵਰੇਨ ਗੋਲਡ ਬਾਂਡ ਦੀ ਅਗਲੀ ਕਿਸ਼ਤ ਲਿਆ ਰਿਹਾ ਹੈ। SGB 2023-24 ਸੀਰੀਜ਼ IV 12 ਤੋਂ 16 ਫਰਵਰੀ ਦੇ ਵਿਚਕਾਰ ਖੁੱਲ੍ਹ ਰਹੀ ਹੈ।
ਪੰਜਾਬ ਐਂਡ ਸਿੰਧ ਬੈਂਕ ਦੀ 444 ਦਿਨਾਂ ਦੀ ਵਿਸ਼ੇਸ਼ FD ਸਕੀਮ 31 ਜਨਵਰੀ 2024 ਨੂੰ ਖ਼ਤਮ ਹੋ ਰਹੀ ਹੈ। ਅਜਿਹੇ 'ਚ ਇਸ ਯੋਜਨਾ 'ਚ ਨਿਵੇਸ਼ ਕਰਨ ਦਾ ਇਹ ਆਖਰੀ ਮੌਕਾ ਹੈ। ਇਸ ਵਿਸ਼ੇਸ਼ FD ਯੋਜਨਾ ਦੇ ਤਹਿਤ, ਗਾਹਕਾਂ ਨੂੰ 444 ਦਿਨਾਂ ਦੀ FD 'ਤੇ 7.4 ਪ੍ਰਤੀਸ਼ਤ ਵਿਆਜ ਦਰ ਦਾ ਲਾਭ ਮਿਲ ਰਿਹਾ ਹੈ।