EPF Balance Check: PF ਖਾਤੇ 'ਚ ਕਿੰਨੇ ਪੈਸੇ ਹੋਏ ਜਮ੍ਹਾ, ਇਦਾਂ ਕਰੋ ਪਤਾ, ਜਾਣੋ ਪ੍ਰਕਿਰਿਆ
EPF Balance Check: PF ਖਾਤੇ 'ਚ ਜਮ੍ਹਾ ਰਾਸ਼ੀ ਜਾਣਨ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਈਲ 'ਚ ਉਮੰਗ ਐਪ ਡਾਊਨਲੋਡ ਕਰੋ। ਇਸ ਐਪ ਨੂੰ ਪੀਐਮ ਮੋਦੀ ਨੇ ਸਾਲ 2017 ਵਿੱਚ ਲਾਂਚ ਕੀਤਾ ਸੀ।
Download ABP Live App and Watch All Latest Videos
View In Appਇਕਨੋਮਿਕ ਟਾਈਮਸ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਆਪਣੇ ਆਪ ਨੂੰ ਰਜਿਸਟਰ ਕਰੋ। ਇਸ ਤੋਂ ਬਾਅਦ EPFO ਸੇਵਾਵਾਂ 'ਤੇ ਕਲਿੱਕ ਕਰੋ।
ਇੱਥੇ ਤੁਹਾਨੂੰ ਸਰਵਿਸ ਅਤੇ ਡਿਪਾਰਟਮੈਂਟ ਦੇ ਦੋ ਵਿਕਲਪ ਮਿਲਣਗੇ। ਇਸ 'ਚ ਸਰਵਿਸ ਆਪਸ਼ਨ ਚੁਣੋ ਅਤੇ ਵਿਊ ਪਾਸਬੁੱਕ 'ਤੇ ਜਾਓ।
ਇਸ ਤੋਂ ਬਾਅਦ ਤੁਹਾਨੂੰ Employee-centric service ਦਾ ਵਿਕਲਪ ਚੁਣਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲ੍ਹੇਗਾ ਜਿਸ ਵਿੱਚ UAN ਨੰਬਰ ਦੇਣਾ ਹੋਵੇਗਾ।
ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ, ਇਸਨੂੰ ਇੱਥੇ ਦਰਜ ਕਰੋ।
OTP ਦਾਖਲ ਕਰਨ ਤੋਂ ਬਾਅਦ ਓਕੇ ਬਟਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਤੁਹਾਨੂੰ EPF ਬੈਲੇਂਸ ਬਾਰੇ ਜਾਣਕਾਰੀ ਮਿਲ ਜਾਵੇਗੀ।