ਕਿਵੇਂ ਕਰੀਏ ਆਧਾਰ ਕਾਰਡ ਨੂੰ ਅਪਡੇਟ, ਜਾਣੋ ਕਿਹੜੇ ਜ਼ਰੂਰੀ ਨੇ ਦਸਤਾਵੇਜ਼
How To Update Aadhaar Card: UIDAI ਦੁਆਰਾ ਜਾਰੀ ਕੀਤਾ ਆਧਾਰ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਮੋਬਾਈਲ ਸਿਮ ਤੋਂ ਲੈ ਕੇ ਸਰਕਾਰੀ ਕੰਮਾਂ ਤੱਕ ਹਰ ਕੰਮ ਲਈ ਆਧਾਰ ਕਾਰਡ ਜ਼ਰੂਰੀ ਹੈ। ਘਰ ਦਾ ਪਤਾ ਜਾਂ ਮੋਬਾਈਲ ਨੰਬਰ ਬਦਲਣ ਤੋਂ ਬਾਅਦ ਸਾਨੂੰ ਆਪਣਾ ਆਧਾਰ ਕਾਰਡ ਅਪਡੇਟ ਕਰਨਾ ਹੋਵੇਗਾ। UIDAI ਨੇ ਆਧਾਰ ਕਾਰਡ ਨੂੰ ਅਪਡੇਟ ਕਰਨ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਹੈ।
Download ABP Live App and Watch All Latest Videos
View In AppUIDAI ਨੇ ਆਧਾਰ ਅਪਡੇਟ ਦੇ ਸਮੇਂ ਲੱਗਣ ਵਾਲੇ ਦਸਤਾਵੇਜ਼ ਦੀ ਇਕ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ’ਚ ਦੱਸਿਆ ਗਿਆ ਹੈ ਕਿ ਆਧਾਰ ਅਪਡੇਟ ਦੇ ਸਮੇਂ ਕਿਹੜੇ ਦਸਤਾਵੇਜ਼ ਦੀ ਜ਼ਰੂਰਤ ਪੈਂਦੀ ਹੈ। ਇਸ ਤੋਂ ਇਲਾਵਾ UIDAI ਨੇ ਇਹ ਵੀ ਕਿਹਾ ਕਿ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ ਵਰਤੇ ਜਾਣ ਵਾਲੇ ਦਸਤਾਵੇਜ਼ਾਂ 'ਤੇ ਤੁਹਾਡਾ ਨਾਮ ਤੇ ਜਨਮ ਤਰੀਕ ਸਹੀ ਹੋਣੀ ਚਾਹੀਦੀ ਹੈ।
ਆਓ ਜਾਣਦੇ ਹਾਂ ਕਿ ਆਧਾਰ ਕਾਰਡ ਨੂੰ ਅਪਡੇਟ ਕਰਦੇ ਸਮੇਂ ਕਿਹੜੇ ਦਸਤਾਵੇਜ਼ ਦੀ ਜ਼ਰੂਰਤ ਪੈਂਦੀ ਹੈ - ਇਹ ਦਸਤਾਵੇਜ਼ ਹਨ ਜ਼ਰੂਰੀ : ਰਿਲੇਸ਼ਨ ਸਬੂਤ , ਮਨਰੇਗਾ ਜੌਬ ਕਾਰਡ, ਪੈਨਸ਼ਨ ਕਾਰਡ, ਪਾਸਪੋਰਟ, ਸੈਨਾ ਕੈਂਟੀਨ ਕਾਰਡ ਜਨਮ ਤਰੀਕ: ਜਨਮ ਪ੍ਰਮਾਣ ਪੱਤਰ, ਪਾਸਪੋਰਟ, ਪੈਨ ਕਾਰਡ, ਮਾਰਕ ਸ਼ੀਟਾਂ, SSLC ਬੁੱਕ/ਸਰਟੀਫਿਕੇਟ
ID ਸਬੂਤ : ਪਾਸਪੋਰਟ, ਪੈਨ ਕਾਰਡ, ਰਾਸ਼ਨ ਕਾਰਡ, ਵੋਟਰ ਆਈਡੀ, ਡ੍ਰਾਇਵਿੰਗ ਲਾਇਸੇਂਸ ਪਤੇ ਦਾ ਸਬੂਤ: ਪਾਸਪੋਰਟ, ਬੈਂਕ ਸਟੇਟਮੈਂਟ, ਪਾਸਬੁੱਕ, ਰਾਸ਼ਨ ਕਾਰਡ ਪੋਸਟ ਆਫਿਸ ਖਾਤੇ ਦੇ ਵੇਰਵੇ : ਵੋਟਰ ਆਈਡੀ, ਡ੍ਰਾਇਵਿੰਗ ਲਾਇਸੇਂਸ, ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ
ਆਧਾਰ ਕਾਰਡ ਨੂੰ ਕਿਵੇਂ ਅਪਡੇਟ ਕਰੀਏ : ਤੁਸੀਂ ਆਧਾਰ ਕਾਰਡ ਨੂੰ ਆਨਲਾਈਨ ਤੇ ਆਫਲਾਈਨ ਮੋਡ ਵਿੱਚ ਅਪਡੇਟ ਕਰ ਸਕਦੇ ਹੋ। ਜੇਕਰ ਤੁਸੀਂ 10 ਸਾਲਾਂ ਤੋਂ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕੀਤਾ ਹੈ ਤਾਂ ਤੁਹਾਡੇ ਲਈ ਇਸ ਨੂੰ ਅਪਡੇਟ ਕਰਨਾ ਜ਼ਰੂਰੀ ਹੈ। ਆਧਾਰ ਵਿੱਚ ਤੁਹਾਡਾ ਨਾਮ, ਪਤਾ, ਜਨਮ ਮਿਤੀ ਦੇ ਨਾਲ-ਨਾਲ ਬਾਇਓਮੈਟ੍ਰਿਕ ਵੇਰਵਿਆਂ ਜਿਵੇਂ ਕਿ ਅੱਖਾਂ ਦਾ ਸਕੈਨ, ਫਿੰਗਰਪ੍ਰਿੰਟ ਆਦਿ ਸ਼ਾਮਲ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ 10 ਸਾਲਾਂ ਵਿੱਚ ਇੱਕ ਵਾਰ ਇਸਨੂੰ ਅਪਡੇਟ ਕਰਨਾ ਹੋਵੇਗਾ।
ਤੁਸੀਂ ਆਪਣੇ ਨਜ਼ਦੀਕੀ ਆਧਾਰ ਕੇਂਦਰ 'ਤੇ ਜਾ ਕੇ ਆਪਣਾ ਆਧਾਰ ਕਾਰਡ ਅਪਡੇਟ ਕਰ ਸਕਦੇ ਹੋ। ਇੱਥੇ ਤੁਸੀਂ ਆਪਣਾ ਨਾਮ, ਫਿੰਗਰਪ੍ਰਿੰਟ, ਅੱਖਾਂ ਦਾ ਸਕੈਨ ਆਦਿ ਅਪਡੇਟ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਉੱਪਰ ਦੱਸੇ ਗਏ ਦਸਤਾਵੇਜ਼ ਆਪਣੇ ਨਾਲ ਲੈ ਕੇ ਜਾਣੇ ਹੋਣਗੇ। ਤੁਸੀਂ ਆਪਣਾ ਆਧਾਰ ਆਨਲਾਈਨ ਵੀ ਅਪਡੇਟ ਕਰ ਸਕਦੇ ਹੋ। ਤੁਸੀਂ UIDAI ਦੇ ਅਧਿਕਾਰਤ ਪੋਰਟਲ 'ਤੇ ਜਾ ਕੇ ਆਧਾਰ ਨੂੰ ਅਪਡੇਟ ਕਰ ਸਕਦੇ ਹੋ। ਆਧਾਰ ਅਪਡੇਟ ਕਰਨ ਲਈ ਤੁਹਾਨੂੰ 50 ਰੁਪਏ ਦਾ ਚਾਰਜ ਦੇਣਾ ਹੋਵੇਗਾ। ਫਿਲਹਾਲ, ਆਨਲਾਈਨ ਅਪਡੇਟ ਲਈ ਕੋਈ ਚਾਰਜ ਨਹੀਂ ਹੈ। ਇਸਦਾ ਮਤਲਬ ਹੈ ਕਿ ਤੁਸੀਂ 31 ਦਸੰਬਰ 2023 ਤੱਕ ਆਧਾਰ ਨੂੰ ਮੁਫ਼ਤ ਵਿੱਚ ਅਪਡੇਟ ਕਰ ਸਕਦੇ ਹੋ।