Exit Poll 2024
(Source: Poll of Polls)
Income Tax Refund: ਜੇ ਨਹੀਂ ਕੀਤਾ ਹੈ ITR ਨਾਲ ਜੁੜਿਆ ਇਹ ਕੰਮ ਤਾਂ ਨਹੀਂ ਮਿਲੇਗਾ ਇੱਕ ਵੀ ਰੁਪਏ ਦਾ ਰਿਫੰਡ
ITR Filing: ਇਨਕਮ ਟੈਕਸ ਰਿਫੰਡ ਭਰਨ ਦੀ ਆਖਰੀ ਮਿਤੀ 31 ਜੁਲਾਈ ਸੀ, ਜਿਸ ਨੇ ਇਸ ਆਖਰੀ ਮਿਤੀ ਤੱਕ ਰਿਟਰਨ ਦਾਖਲ ਨਹੀਂ ਕਰਵਾਇਆ। ਉਹ ਦੇਰੀ ਨਾਲ ਆਈਟੀਆਰ ਫਾਈਲ ਕਰ ਸਕਦਾ ਹੈ। ਹਾਲਾਂਕਿ, ਜੇ ਤੁਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਹੈ ਅਤੇ ਰਿਟਰਨ ਦਾ ਇੰਤਜ਼ਾਰ ਕਰ ਰਹੇ ਹੋ, ਤਾਂ ਤੁਹਾਨੂੰ ਇੱਕ ਮਹੱਤਵਪੂਰਣ ਜਾਣਕਾਰੀ ਜਾਣ ਲੈਣੀ ਚਾਹੀਦੀ ਹੈ।
Download ABP Live App and Watch All Latest Videos
View In Appਇਨਕਮ ਟੈਕਸ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੇ ਤੁਸੀਂ ਰਿਟਰਨ ਫਾਈਲ ਕੀਤੀ ਹੈ, ਪਰ ਤੁਹਾਨੂੰ ਅਜੇ ਤੱਕ ਰਿਫੰਡ ਨਹੀਂ ਮਿਲਿਆ ਹੈ, ਤਾਂ ਅਜਿਹਾ ਹੋ ਸਕਦਾ ਹੈ ਕਿ ਇਨਕਮ ਟੈਕਸ ਵਿਭਾਗ ਨੇ ਹੁਣ ਤੱਕ ਤੁਹਾਡਾ ਰਿਫੰਡ ਰੋਕ ਦਿੱਤਾ ਹੈ। ਵਿੱਤੀ ਸਾਲ 2022-23 ਲਈ ਇਨਕਮ ਟੈਕਸ ਰਿਟਰਨ 'ਤੇ ਰਿਫੰਡ ਪ੍ਰਾਪਤ ਕਰਨ ਲਈ, ITR ਵੈਰੀਫਿਕੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ।
ਕੋਈ ਟੈਕਸ ਰਿਫੰਡ ਨਹੀਂ : ਜੇ ਤੁਸੀਂ ਡੈੱਡਲਾਈਨ ਦੇ ਅੰਦਰ-ਅੰਦਰ ਆਪਣਾ ITR ਫਾਈਲ ਨਹੀਂ ਕਰਦੇ ਅਤੇ ਤਸਦੀਕ ਨਹੀਂ ਕਰਦੇ, ਤਾਂ ਤੁਹਾਨੂੰ ਕੋਈ ਟੈਕਸ ਰਿਫੰਡ ਨਹੀਂ ਦਿੱਤਾ ਜਾਵੇਗਾ। ਇਨਕਮ ਟੈਕਸ ਵਿਭਾਗ ਦੇ ਅਨੁਸਾਰ, ਟੈਕਸ ਰਿਫੰਡ ਸਿਰਫ਼ ਉਨ੍ਹਾਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ITR ਦੀ ਪੁਸ਼ਟੀ ਕਰਦੇ ਹਨ।
ਕਿਵੇਂ ਕਰੀਏ ITR ਆਨਲਾਈਨ ਈ-ਵੇਰੀਫਾਈ : ਇਨਕਮ ਟੈਕਸ ਰਿਟਰਨ ਦੀ ਪੁਸ਼ਟੀ ਛੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਆਧਾਰ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਓਟੀਪੀ, ਤੁਹਾਡੇ ਪੂਰਵ-ਪ੍ਰਮਾਣਿਤ ਬੈਂਕ ਖਾਤੇ ਰਾਹੀਂ ਈਵੀਸੀ, ਡੀਮੈਟ ਖਾਤੇ ਰਾਹੀਂ ਤਿਆਰ ਈਵੀਸੀ, ਏਟੀਐਮ ਜਾਂ ਨੈੱਟ ਬੈਂਕਿੰਗ ਰਾਹੀਂ ਈਵੀਸੀ ਤੇ ਡਿਜੀਟਲ ਦਸਤਖਤ ਸਰਟੀਫਿਕੇਟ ਰਾਹੀਂ ਈ-ਵੈਰੀਫਿਕੇਸ਼ਨ ਕੀਤਾ ਜਾ ਸਕਦਾ ਹੈ।
ਇੰਝ ਜਾਣੋ ਆਈਟੀਆਰ ਈ-ਵੈਰੀਫਿਕੇਸ਼ਨ ਹੋ ਗਿਆ ਹੈ ਜਾਂ ਨਹੀਂ : ਵੈਰੀਫਿਕੇਸ਼ਨ ਦੇ ਦੌਰਾਨ, ਤੁਹਾਨੂੰ ਇਨਕਮ ਟੈਕਸ ਵਿਭਾਗ ਵੱਲੋਂ ਇੱਕ ਮੈਸੇਜ ਭੇਜਿਆ ਜਾਵੇਗਾ। ਈ-ਵੈਰੀਫਿਕੇਸ਼ਨ ਬਾਰੇ ਜਾਣਕਾਰੀ ਮੈਸੇਜ 'ਚ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਈਮੇਲ ਰਾਹੀਂ ਇਹ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਤੁਹਾਡੀ ਈ-ਵੈਰੀਫਿਕੇਸ਼ਨ ਪੂਰੀ ਹੋਈ ਹੈ ਜਾਂ ਨਹੀਂ।