Sensex 'ਚ ਤੇਜ਼ੀ, 491 ਅੰਕ ਚੜ੍ਹ ਕੇ ਹੋਇਆ ਬੰਦ
ਅੱਜ ਸ਼ੇਅਰ ਬਾਜ਼ਾਰ Share Market ਦੀ ਸਮਾਪਤੀ ਤੇਜ਼ੀ ਨਾਲ ਹੋਈ। ਅੱਜ ਜਿੱਥੇ ਸੈਂਸੈਕਸ 491.01 ਅੰਕਾਂ ਦੇ ਵਾਧੇ ਨਾਲ 58410.98 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 126.10 ਅੰਕਾਂ ਦੇ ਵਾਧੇ ਨਾਲ 17311.80 ਦੇ ਪੱਧਰ 'ਤੇ ਬੰਦ ਹੋਇਆ।
Download ABP Live App and Watch All Latest Videos
View In Appਇਸ ਤੋਂ ਇਲਾਵਾ ਬੀਐੱਸਈ 'ਚ ਅੱਜ ਕੁੱਲ 3,701 ਕੰਪਨੀਆਂ ਦਾ ਕਾਰੋਬਾਰ ਹੋਇਆ, ਜਿਨ੍ਹਾਂ 'ਚੋਂ ਕਰੀਬ 1,627 ਸ਼ੇਅਰ ਚੜ੍ਹ ਕੇ ਅਤੇ 1,901 ਸ਼ੇਅਰ ਡਿੱਗ ਕੇ ਬੰਦ ਹੋਏ।
173 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ 'ਚ ਕੋਈ ਫਰਕ ਨਹੀਂ ਪਿਆ। ਇਸ ਦੇ ਨਾਲ ਹੀ ਅੱਜ 114 ਸਟਾਕ 52 ਹਫਤਿਆਂ ਦੇ ਉੱਚ ਪੱਧਰ 'ਤੇ ਬੰਦ ਹੋਏ ਹਨ। ਇਸ ਤੋਂ ਇਲਾਵਾ 94 ਸਟਾਕ ਆਪਣੇ 52 ਹਫਤੇ ਦੇ ਹੇਠਲੇ ਪੱਧਰ 'ਤੇ ਬੰਦ ਹੋਏ।
ਇਸ ਤੋਂ ਇਲਾਵਾ 268 ਸ਼ੇਅਰਾਂ 'ਚ ਅੱਪਰ ਸਰਕਟ, ਜਦਕਿ ਲੋਅਰ ਸਰਕਟ 220 ਸ਼ੇਅਰਾਂ 'ਚ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਅੱਜ ਸ਼ਾਮ ਡਾਲਰ ਦੇ ਮੁਕਾਬਲੇ ਰੁਪਿਆ ਬਿਨਾਂ ਕਿਸੇ ਹਿੱਲਜੁਲ ਦੇ 82.35 ਰੁਪਏ 'ਤੇ ਬੰਦ ਹੋਇਆ।
ਨਿਫਟੀ ਦੇ Losers : ਹਿੰਡਾਲਕੋ ਦਾ ਸਟਾਕ 9 ਰੁਪਏ ਦੀ ਗਿਰਾਵਟ ਨਾਲ 388.30 ਰੁਪਏ 'ਤੇ ਬੰਦ ਹੋਇਆ। ਲਾਰਸਨ ਦਾ ਸਟਾਕ ਕਰੀਬ 28 ਰੁਪਏ ਦੀ ਗਿਰਾਵਟ ਨਾਲ 1,883.20 ਰੁਪਏ 'ਤੇ ਬੰਦ ਹੋਇਆ।
JSW ਸਟੀਲ ਦਾ ਸ਼ੇਅਰ 9 ਰੁਪਏ ਦੀ ਗਿਰਾਵਟ ਨਾਲ 631.45 ਰੁਪਏ 'ਤੇ ਬੰਦ ਹੋਇਆ। ਐਚਸੀਐਲ ਟੈਕ ਦਾ ਸ਼ੇਅਰ 8 ਰੁਪਏ ਦੀ ਗਿਰਾਵਟ ਨਾਲ 994.60 ਰੁਪਏ 'ਤੇ ਬੰਦ ਹੋਇਆ। ਵਿਪਰੋ ਦਾ ਸਟਾਕ ਕਰੀਬ 2 ਰੁਪਏ ਦੀ ਗਿਰਾਵਟ ਨਾਲ 375.10 ਰੁਪਏ 'ਤੇ ਬੰਦ ਹੋਇਆ।
ਨਿਫਟੀ ਦੇ Gainer: ਐਸਬੀਆਈ ਦਾ ਸਟਾਕ ਲਗਭਗ 16 ਰੁਪਏ ਦੇ ਵਾਧੇ ਨਾਲ 543.20 ਰੁਪਏ 'ਤੇ ਬੰਦ ਹੋਇਆ। ਬਜਾਜ ਫਾਈਨਾਂਸ ਦਾ ਸ਼ੇਅਰ 36 ਰੁਪਏ ਦੇ ਵਾਧੇ ਨਾਲ 1,723.80 ਰੁਪਏ 'ਤੇ ਬੰਦ ਹੋਇਆ।
ਐਕਸਿਸ ਬੈਂਕ ਦਾ ਸ਼ੇਅਰ 16 ਰੁਪਏ ਦੇ ਵਾਧੇ ਨਾਲ 816.50 ਰੁਪਏ 'ਤੇ ਬੰਦ ਹੋਇਆ। NTPC ਦਾ ਸਟਾਕ ਕਰੀਬ 3 ਰੁਪਏ ਦੇ ਵਾਧੇ ਨਾਲ 168.30 ਰੁਪਏ 'ਤੇ ਬੰਦ ਹੋਇਆ। ਆਈਸੀਆਈਸੀਆਈ ਬੈਂਕ ਦਾ ਸ਼ੇਅਰ 16 ਰੁਪਏ ਦੇ ਵਾਧੇ ਨਾਲ 886.50 ਰੁਪਏ 'ਤੇ ਬੰਦ ਹੋਇਆ।