PF Withdrawn Process: ਰਿਟਾਇਰਮੈਂਟ ਤੋਂ ਪਹਿਲਾਂ ਪੈਸਿਆਂ ਦੀ ਪੈ ਗਈ ਲੋੜ, ਤਾਂ ਇਸ ਸੌਖੇ ਤਰੀਕੇ ਨਾਲ ਕਢਵਾਓ ਪੀਐਫ
ਭਾਰਤ ਵਿੱਚ ਜਿਹੜੇ ਲੋਕ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੇ ਸਾਰਿਆਂ ਦੇ ਖਾਤੇ ਵਿੱਚ ਪੀਐਫ ਆਉਂਦਾ ਹੈ। ਦੱਸ ਦਈਏ ਕਿ EPFO ਭਵਿੱਖ ਦੇ ਲਈ ਇੱਕ ਬਚਤ ਯੋਜਨਾ ਹੈ।
Download ABP Live App and Watch All Latest Videos
View In Appਇਸ ਸਕੀਮ ਵਿੱਚ ਕੰਪਨੀ ਅਤੇ ਕਰਮਚਾਰੀ ਦੋਵੇਂ ਖਾਤਿਆਂ ਵਿੱਚ ਬਰਾਬਰ ਯੋਗਦਾਨ ਪਾਉਂਦੇ ਹਨ। ਸਰਕਾਰ ਇਸ 'ਤੇ ਸਾਲਾਨਾ ਵਿਆਜ ਦਿੰਦੀ ਹੈ। ਤੁਸੀਂ ਇਹ ਪੈਸਾ ਰਿਟਾਇਰਮੈਂਟ ਤੋਂ ਬਾਅਦ ਕਢਵਾ ਸਕਦੇ ਹੋ।
ਪਰ ਜੇਕਰ ਤੁਹਾਨੂੰ ਰਿਟਾਇਰਮੈਂਟ ਤੋਂ ਪਹਿਲਾਂ ਪੈਸਿਆਂ ਦੀ ਲੋੜ ਪੈ ਗਈ ਹੈ ਤਾਂ ਤੁਸੀਂ ਆਪਣੇ EPFO ਦੇ ਖਾਤੇ ਵਿਚੋਂ PF ਕਢਾ ਸਕਦੇ ਹੋ। ਤੁਸੀਂ ਮੈਡੀਕਲ ਐਮਰਜੈਂਸੀ ਜਾਂ ਕੋਈ ਹੋਰ ਕਾਰਨ ਕਰਕੇ ਆਪਣੇ ਪੈਸੇ ਕਢਵਾ ਸਕਦੇ ਹੋ। ਇਸ ਲਈ ਤੁਹਾਨੂੰ ਕਿਤੇ ਜਾਣ ਦੀ ਲ ੜ ਨਹੀਂ ਪਵੇਗੀ, ਤੁਸੀਂ ਘਰ ਬੈਠਿਆਂ ਹੀ EPFO ਦੀ ਅਧਿਕਾਰਤ ਵੈੱਬਸਾਈਟ www.epfindia.gov.in 'ਤੇ ਜਾ ਕੇ ਆਪਣਾ ਪੀਐਫ ਕਢਾ ਸਕਦੇ ਹੋ।
ਸਭ ਤੋਂ ਪਹਿਲਾਂ ਤੁਸੀਂ EPFO ਦੀ ਅਧਿਕਾਰਤ ਵੈੱਬਸਾਈਟ www.epfindia.gov.in 'ਤੇ ਜਾਓ, ਇਸ ਤੋਂ ਬਾਅਦ ਤੁਸੀਂ UAN ਮੈਂਬਰ ਪੋਰਟਲ 'ਤੇ ਜਾਓ ਅਤੇ ਆਪਣਾ UAN ਨੰਬਰ ਪਾ ਕੇ ਅਤੇ ਪਾਸਵਰਡ ਨਾਲ ਲਾਗਇਨ ਕਰੋ। ਇਸ ਤੋਂ ਬਾਅਦ ਆਨਲਾਈਨ ਸਰਵਿਸ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ EPF ਤੋਂ PF ਐਡਵਾਂਸ ਕਢਵਾਉਣ ਵਾਲੇ ਫਾਰਮ ਦੀ ਚੋਣ ਕਰੋ।
ਆਨਲਾਈਨ ਐਡਵਾਂਸ ਕਲੇਮ 'ਤੇ ਕਲਿੱਕ ਕਰਕੇ ਅੱਗੇ ਵਧਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੇ UAN ਅਤੇ ਪਾਸਵਰਡ ਨਾਲ UAN ਮੈਂਬਰ ਪੋਰਟਲ 'ਤੇ ਲਾਗਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਆਨਲਾਈਨ ਸੇਵਾਵਾਂ 'ਤੇ ਕਲਿੱਕ ਕਰੋ। ਇਸ ਤੋਂ ਬਾਅਦ, ਈਪੀਐਫ ਤੋਂ ਪੀਐਫ ਐਡਵਾਂਸ ਕਢਵਾਉਣ ਲਈ ਫਾਰਮ ਦੀ ਚੋਣ ਕਰੋ।
ਇਸ ਤੋਂ ਬਾਅਦ, ਪੀਐਫ ਐਡਵਾਂਸ ਫਾਰਮ 31 ਦੀ ਚੋਣ ਕਰੋ ਅਤੇ ਹੇਠਾਂ ਦਿੱਤੇ ਕਾਰਨਾਂ ਵਿੱਚੋਂ ਇੱਕ ਦੀ ਚੋਣ ਕਰੋ। ਇਸ ਤੋਂ ਬਾਅਦ, ਜਿੰਨੇ ਪੈਸੇ ਕਢਵਾਉਣੇ ਹਨ, ਉਸ ਦੀ ਚੋਣ ਕਰੋ। ਇਸ ਤੋਂ ਬਾਅਦ ਬੈਂਕ ਖਾਤੇ ਦੇ ਚੈੱਕ ਦੀ ਸਕੈਨ ਕੀਤੀ ਕਾਪੀ ਅਪਲੋਡ ਕਰੋ। ਇਸ ਤੋਂ ਬਾਅਦ ਘਰ ਦਾ ਪਤਾ ਭਰੋ।
ਅਖੀਰ ਵਿੱਚ Gate Aadhaar OTP 'ਤੇ ਕਲਿੱਕ ਕਰੋ। ਆਪਣੇ ਆਧਾਰ ਲਿੰਕਡ ਮੋਬਾਈਲ 'ਤੇ ਪ੍ਰਾਪਤ ਹੋਇਆ OTP ਦਰਜ ਕਰੋ। ਇਸ ਤਰੀਕੇ ਨਾਲ ਤੁਹਾਡਾ ਕਲੇਮ ਸਬਮਿਟ ਹੋ ਜਾਵੇਗਾ।