LPG Cylinder: ਹੁਣ ਸਿਰਫ਼ ਮਿਸ ਕਾਲ ਦੇ ਕੇ ਬੁੱਕ ਕਰੋ ਗੈਸ ਕਨੈਕਸ਼ਨ, ਇੱਕ ਕਾਲ ਨਾਲ ਸਿੱਧਾ ਘਰ ਆਵੇਗਾ ਸਿਲੰਡਰ
ਤੁਸੀਂ ਘਰ ਬੈਠੇ ਆਨਲਾਈਨ ਬੁਕਿੰਗ ਤੱਕ ਆਨਲਾਈਨ ਖਰੀਦਦਾਰੀ ਕਰ ਸਕਦੇ ਹੋ। ਜੇ ਤੁਸੀਂ ਗੈਸ ਕਨੈਕਸ਼ਨ ਲੈਣਾ ਚਾਹੁੰਦੇ ਹੋ ਜਾਂ ਗੈਸ ਸਿਲੰਡਰ ਬੁੱਕ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਹ ਕੰਮ ਮਿਸਡ ਕਾਲ ਰਾਹੀਂ ਕਰ ਸਕਦੇ ਹੋ।
Download ABP Live App and Watch All Latest Videos
View In Appਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਤੁਹਾਨੂੰ ਕਈ ਬਦਲ ਦਿੱਤੇ ਗਏ ਹਨ, ਜਿੱਥੇ ਤੁਸੀਂ ਸਿਰਫ਼ ਇੱਕ ਮਿਸਡ ਕਾਲ ਰਾਹੀਂ ਉਨ੍ਹਾਂ ਦੀ ਸੇਵਾ ਦਾ ਲਾਭ ਲੈ ਸਕਦੇ ਹੋ। ਗੈਸ ਸਿਲੰਡਰ ਪ੍ਰਦਾਨ ਕਰਨ ਵਾਲੀ ਜਨਤਕ ਖੇਤਰ ਦੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਗਾਹਕਾਂ ਲਈ ਇੱਕ ਮਿਸਡ ਕਾਲ ਨੰਬਰ ਜਾਰੀ ਕੀਤਾ ਹੈ।
IOC ਕੰਪਨੀ ਦਾ ਕਹਿਣਾ ਹੈ ਕਿ ਸਿਲੰਡਰ ਜਾਂ ਗੈਸ ਕੁਨੈਕਸ਼ਨ ਤੁਹਾਡੇ ਘਰ ਦੇ ਦਰਵਾਜ਼ੇ 'ਤੇ ਮਿਲੇਗਾ ਅਤੇ ਇਸ ਦੇ ਲਈ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਬਸ ਇੱਕ ਕਾਲ ਕਰੋ ਅਤੇ ਸਿਲੰਡਰ ਤੁਹਾਡੇ ਘਰ ਪਹੁੰਚ ਜਾਵੇਗਾ।
ਤੁਹਾਨੂੰ ਸਿਰਫ਼ ਆਪਣੇ ਮੋਬਾਈਲ 'ਤੇ 8454955555 ਡਾਇਲ ਕਰਨਾ ਹੈ ਅਤੇ ਐਲਪੀਜੀ ਕਨੈਕਸ਼ਨ ਤੁਹਾਡੇ ਘਰ ਪਹੁੰਚ ਜਾਵੇਗਾ। ਇਸ ਨੰਬਰ 8454955555 'ਤੇ ਮਿਸ ਕਾਲ ਕਰਨ ਤੋਂ ਬਾਅਦ, ਇੰਡੇਨ ਤੋਂ ਇੱਕ ਸੁਨੇਹਾ ਆਵੇਗਾ। ਹੁਣ ਤੁਹਾਨੂੰ ਇੱਕ ਲਿੰਕ ਮਿਲੇਗਾ, ਤੁਹਾਨੂੰ ਇਸ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਤੋਂ ਸਿਰਫ਼ ਤੁਹਾਡੇ ਬਾਰੇ ਹੀ ਜਾਣਕਾਰੀ ਮੰਗੀ ਜਾਵੇਗੀ।
ਸਾਰੀ ਜਾਣਕਾਰੀ ਦੇਣ ਤੋਂ ਬਾਅਦ, ਤੁਹਾਨੂੰ ਇਹ ਸਾਰੇ ਵੇਰਵੇ ਜਮ੍ਹਾਂ ਕਰਾਉਣੇ ਪੈਣਗੇ। ਇਸ ਤੋਂ ਬਾਅਦ ਤੁਹਾਡੇ ਇਲਾਕੇ ਦਾ ਡਿਸਟ੍ਰੀਬਿਊਟਰ ਤੁਹਾਡੇ ਨਾਲ ਜੁੜ ਜਾਵੇਗਾ। ਪ੍ਰਕਿਰਿਆ ਤੋਂ ਬਾਅਦ, ਤੁਹਾਨੂੰ ਆਪਣੇ ਗੈਸ ਸਿਲੰਡਰ ਨਾਲ ਸਬੰਧਤ ਸੇਵਾ ਘਰ ਵਿੱਚ ਹੀ ਮਿਲੇਗੀ।
ਗਾਹਕ ਆਪਣੇ ਸਿਲੰਡਰ ਨੂੰ ਵੀ ਦੁਬਾਰਾ ਵੀ ਭਰ ਸਕਦੇ ਹਨ। ਉਹ ਇਸ ਨੰਬਰ 'ਤੇ ਮਿਸ ਕਾਲ ਕਰਕੇ ਆਪਣਾ ਸਿਲੰਡਰ ਰੀਫਿਲ ਕਰਵਾ ਸਕਦੇ ਹਨ। ਪੁਰਾਣੇ ਗਾਹਕਾਂ ਨੂੰ ਆਪਣੇ ਰਜਿਸਟਰਡ ਨੰਬਰ ਤੋਂ ਕਾਲ ਕਰਨੀ ਪਵੇਗੀ।