Maharaja Express Train: ਇਸ ਟਰੇਨ 'ਚ ਸਫਰ ਕਰਨਾ ਕਿਸਮਤ ਦੀ ਗੱਲ ਹੈ, ਪਰ ਸਿਰਫ ਇੱਕ ਰਾਤ ਦਾ ਕਿਰਾਇਆ ਅਦਾ ਕਰਨ 'ਤੇ ਖਤਮ ਹੋ ਜਾਵੇਗੀ ਸਾਰੀ ਬੱਚਤ !
ਮਹਾਰਾਜਾ ਐਕਸਪ੍ਰੈਸ ਟ੍ਰੇਨ ਭਾਰਤ ਦੀ ਸਭ ਤੋਂ ਲਗਜ਼ਰੀ ਟ੍ਰੇਨ ਹੈ। ਇਸ ਨੂੰ ਇੰਡੀਅਨ ਰੇਲਵੇ ਟੂਰਿਜ਼ਮ ਕਾਰਪੋਰੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਟਰੇਨ ਦਾ ਕਿਰਾਇਆ ਭਾਰਤੀ ਰੇਲਵੇ ਦੀਆਂ ਟਰੇਨਾਂ 'ਚ ਸਭ ਤੋਂ ਜ਼ਿਆਦਾ ਹੈ। ਇਸ ਟਰੇਨ 'ਚ ਸਫਰ ਕਰਨ ਦਾ ਖਰਚਾ 5 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਹੈ।
Download ABP Live App and Watch All Latest Videos
View In Appਮਹਾਰਾਜਾ ਐਕਸਪ੍ਰੈਸ ਟਰੇਨ ਵਿੱਚ 23 ਕੋਚ ਹਨ ਅਤੇ ਇਨ੍ਹਾਂ ਡੱਬਿਆਂ ਵਿੱਚ ਕਈ ਤਰ੍ਹਾਂ ਦੇ ਰੂਮ ਸੈੱਟ ਹਨ। ਜਿਸ ਵਿੱਚ ਇੱਕ ਆਲੀਸ਼ਾਨ ਪ੍ਰੈਜ਼ੀਡੈਂਸ਼ੀਅਲ ਸੁਇਟ, 2 ਵੱਡੇ ਸੁਇਟ, 6 ਛੋਟੇ ਸੁਇਟ ਅਤੇ 5 ਡੀਲਕਸ ਕੈਬਿਨ ਹਨ। ਇਹ ਆਲੀਸ਼ਾਨ ਕਮਰੇ ਯਾਤਰੀਆਂ ਦੀ ਯਾਤਰਾ ਨੂੰ ਆਰਾਮਦਾਇਕ ਅਤੇ ਯਾਦਗਾਰ ਬਣਾਉਂਦੇ ਹਨ।
ਭਾਰਤ ਦੀ ਸਭ ਤੋਂ ਮਹਿੰਗੀ ਰੇਲਗੱਡੀ ਵਿੱਚ ਦੋ ਬਾਰ ਵੀ ਮੌਜੂਦ ਹਨ, ਜੋ ਮਹਾਰਾਜਿਆਂ ਵਾਂਗ ਲਗਜ਼ਰੀ ਦਿਖਾਉਂਦੇ ਹਨ। ਲੋਕ ਅਜਿਹੀ ਲਗਜ਼ਰੀ ਲਾਈਫ ਲਈ ਮਹਾਰਾਜਾ ਐਕਸਪ੍ਰੈਸ ਟਰੇਨ ਰਾਹੀਂ ਸਫਰ ਕਰਨਾ ਪਸੰਦ ਕਰਦੇ ਹਨ।
ਇਸ ਟਰੇਨ ਵਿੱਚ ਦੋ ਰੈਸਟੋਰੈਂਟ ਵੀ ਹਨ। ਹਰੇਕ ਰੈਸਟੋਰੈਂਟ ਵਿੱਚ 42 ਲੋਕਾਂ ਦੇ ਬੈਠਣ ਦੀ ਸਹੂਲਤ ਹੈ। ਇਸ ਦੇ ਇੱਕ ਰੈਸਟੋਰੈਂਟ ਦਾ ਨਾਮ ਰੰਗ ਮਹਿਲ ਅਤੇ ਦੂਜੇ ਦਾ ਨਾਮ ਮਯੂਰ ਮਹਿਲ ਹੈ।
ਰੰਗ ਮਹਿਲ ਨੂੰ ਰੰਗਾਂ ਦਾ ਮਹਿਲ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਭਾਰਤ ਦੇ ਰਾਸ਼ਟਰੀ ਪੰਛੀ ਮੋਰ ਦੀ ਥੀਮ 'ਤੇ ਮਯੂਰ ਮਹਿਲ ਬਣਾਇਆ ਗਿਆ ਹੈ। ਇਹ ਤਸਵੀਰ ਮਹਾਰਾਜਾ ਐਕਸਪ੍ਰੈਸ ਟਰੇਨ ਦੇ ਮਯੂਰ ਮਹਿਲ ਦੀ ਹੈ।
ਇਹ ਟਰੇਨ ਦੇਸ਼ ਦੇ ਚਾਰ ਵੱਖ-ਵੱਖ ਰੂਟਾਂ 'ਤੇ ਚਲਾਈ ਜਾਂਦੀ ਹੈ। ਇਹ ਚਾਰ ਮਾਰਗ ਯਾਤਰੀਆਂ ਨੂੰ ਭਾਰਤੀ ਦਰਸ਼ਨ ਵੱਲ ਲੈ ਜਾਂਦੇ ਹਨ। ਇਹ ਯਾਤਰਾ 8 ਦਿਨ ਅਤੇ 7 ਰਾਤਾਂ ਦੀ ਹੈ। ਇਸ ਦੇ ਚਾਰ ਰੂਟਾਂ ਦੇ ਨਾਂ ਹੈਰੀਟੇਜ ਆਫ਼ ਇੰਡੀਆ, ਦਿ ਇੰਡੀਅਨ ਪੈਨੋਰਮਾ, ਦਿ ਇੰਡੀਅਨ ਸਪਲੇਂਡਰ ਅਤੇ ਟ੍ਰੇਜ਼ਰਜ਼ ਆਫ਼ ਇੰਡੀਆ।
ਇਨ੍ਹਾਂ ਚਾਰ ਰੂਟਾਂ 'ਤੇ ਚੱਲਦੀ ਹੋਈ ਮਹਾਰਾਜਾ ਐਕਸਪ੍ਰੈਸ ਟਰੇਨ ਆਪਣੇ ਯਾਤਰੀਆਂ ਨੂੰ ਲਗਭਗ 12 ਇਤਿਹਾਸਕ ਸਥਾਨਾਂ ਦੀ ਯਾਤਰਾ 'ਤੇ ਲੈ ਜਾਂਦੀ ਹੈ। ਜਿਸ ਵਿੱਚ ਵਾਰਾਣਸੀ, ਉਦੈਪੁਰ, ਆਗਰਾ, ਦਿੱਲੀ, ਰਾਜਸਥਾਨ, ਮੁੰਬਈ ਵਰਗੇ ਮੁੱਖ ਸਥਾਨ ਸ਼ਾਮਲ ਹਨ। ਇਸ ਪੂਰੀ ਯਾਤਰਾ ਦੌਰਾਨ ਯਾਤਰੀ ਇੱਕ ਆਲੀਸ਼ਾਨ ਅਤੇ ਆਰਾਮਦਾਇਕ ਜੀਵਨ ਦਾ ਅਨੁਭਵ ਕਰਦੇ ਹਨ।