Stock Market ਅੱਜ ਨਜ਼ਰ ਆਈ ਜ਼ਬਰਦਸਤ ਉਛਾਲ
Stock Market Closing: ਸ਼ੇਅਰ ਬਾਜ਼ਾਰ ਦਿਨ ਭਰ ਜ਼ਬਰਦਸਤ ਉਛਾਲ ਦੇ ਨਾਲ ਕਾਰੋਬਾਰ ਕਰਦਾ ਰਿਹਾ ਅਤੇ ਸੈਂਸੈਕਸ-ਨਿਫਟੀ ਮਜ਼ਬੂਤ ਗਤੀ ਨਾਲ ਬੰਦ ਹੋਇਆ।
Download ABP Live App and Watch All Latest Videos
View In Appਨਿਫਟੀ 14 ਸਤੰਬਰ ਤੋਂ ਬਾਅਦ ਪਹਿਲੀ ਵਾਰ 18,000 ਦੇ ਉੱਪਰ ਬੰਦ ਹੋਇਆ ਹੈ। ਸੈਂਸੈਕਸ 786 ਅੰਕਾਂ ਦੇ ਉਛਾਲ ਨਾਲ ਕਾਰੋਬਾਰ ਬੰਦ ਹੋਇਆ ਹੈ।
ਅੱਜ ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 27 ਸਟਾਕ ਵਾਧੇ ਨਾਲ ਬੰਦ ਹੋਏ ਹਨ ਅਤੇ 3 ਸਟਾਕ ਡਿੱਗੇ ਹਨ। ਅੱਜ ਡਿੱਗਦੇ ਸ਼ੇਅਰਾਂ 'ਚ ਇੰਡਸਇੰਡ ਬੈਂਕ, ਐੱਨ.ਟੀ.ਪੀ.ਸੀ., ਡਾ. ਰੈੱਡੀਜ਼ ਲੈਬਾਰਟਰੀਜ਼ ਦੇ ਸ਼ੇਅਰਾਂ 'ਚ ਗਿਰਾਵਟ ਨਾਲ ਕਾਰੋਬਾਰ ਬੰਦ ਹੋ ਗਿਆ ਹੈ।
ਅੱਜ ਦੇ ਵਧ ਰਿਹੈ ਸਟਾਕ : ਸੈਂਸੈਕਸ ਦੇ ਅੱਜ ਚੜ੍ਹਦੇ ਸਟਾਕ 'ਚ ਅਲਟਰਾਟੈੱਕ ਸੀਮੈਂਟ 4.18 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ। HDFC 2.89 ਫੀਸਦੀ ਅਤੇ ਸਨ ਫਾਰਮਾ 2.75 ਫੀਸਦੀ ਵਧਿਆ ਹੈ। M&M 'ਚ 2.70 ਫੀਸਦੀ, HDFC ਬੈਂਕ 'ਚ 2.60 ਫੀਸਦੀ ਅਤੇ L&T 'ਚ 2.50 ਫੀਸਦੀ ਦੇ ਉਛਾਲ ਨਾਲ ਕਾਰੋਬਾਰ ਬੰਦ ਹੋਇਆ।
ਅੱਜ ਦੇ ਡਿੱਗ ਰਿਹੈ ਸਟਾਕ : ਸੈਂਸੈਕਸ ਦੇ ਤਿੰਨ ਸਟਾਕਾਂ ਤੋਂ ਇਲਾਵਾ ਅੱਜ ਨਿਫਟੀ 'ਚ ਅਪੋਲੋ ਹਸਪਤਾਲ 1.25 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। ਰੈੱਡੀਜ਼ ਲੈਬਾਰਟਰੀਆਂ 0.73 ਫੀਸਦੀ ਡਿੱਗ ਕੇ ਬੰਦ ਹੋਈਆਂ। ਟਾਟਾ ਸਟੀਲ 0.49 ਫੀਸਦੀ ਅਤੇ ਬ੍ਰਿਟਾਨੀਆ 0.37 ਫੀਸਦੀ ਦੀ ਕਮਜ਼ੋਰੀ ਨਾਲ ਬੰਦ ਹੋਏ। NTPC 'ਚ ਕਾਰੋਬਾਰ 0.34 ਫੀਸਦੀ ਡਿੱਗ ਕੇ ਬੰਦ ਹੋਇਆ ਹੈ।