Budget: ਆਮ ਜਨਤਾ ਦੀਆਂ ਟੁੱਟੀਆਂ ਉਮੀਦਾਂ, ਬਜਟ ਤੋਂ ਮਿਡਲ ਕਲਾਸ ਹੋਇਆ ਨਿਰਾਸ਼
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦੇਸ਼ ਦਾ ਆਰਥਿਕ ਬਜਟ 2026 ਪੇਸ਼ ਕੀਤਾ। ਲਗਭਗ 53 ਲੱਖ ਕਰੋੜ ਰੁਪਏ ਦੇ ਇਸ ਵਿਸ਼ਾਲ ਬਜਟ ਚ ਸਰਕਾਰ ਨੇ ਆਮ ਆਦਮੀ, ਔਰਤਾਂ, ਕਿਸਾਨਾਂ ਅਤੇ ਨੌਜਵਾਨਾਂ ਤੇ ਧਿਆਨ ਕੇਂਦਰਿਤ ਕਰਨ ਦਾ ਦਾਅਵਾ ਕੀਤਾ ਹੈ।

image source twitter
1/6
ਹਾਲਾਂਕਿ, ਕਈ ਅਜਿਹੇ ਵੱਡੇ ਐਲਾਨ ਹਨ ਜਿਨ੍ਹਾਂ ਦੀ ਉਮੀਦ ਆਮ ਜਨਤਾ ਕਰ ਰਹੀ ਸੀ, ਪਰ ਉਹ ਪੂਰੀ ਨਹੀਂ ਹੋ ਸਕੀ। ਇਸ ਤੋਂ ਇਲਾਵਾ ਬਜਟ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ।
2/6
ਟੈਕਸਦਾਤਾਵਾਂ ਨੂੰ ਉਮੀਦ ਸੀ ਕਿ ਨਵੇਂ ਟੈਕਸ ਰਿਜੀਮ ਤਹਿਤ ਆਮ ਟੈਕਸ ਦਾਤਾਵਾਂ ਲਈ 12 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ ਉੱਤੇ ਜ਼ੀਰੋ ਫੀਸਦੀ ਟੈਕਸ ਦਾ ਐਲਾਨ ਕੀਤਾ ਗਿਆ ਸੀ, ਜਿਸ ਦੀ ਲਿਮਟ ਵਧਾ ਕੇ ਇਸ ਵਾਰ 14 ਲੱਖ ਕੀਤੇ ਜਾਣ ਦੀ ਉਮੀਦ ਸੀ ਪਰ ਸਰਕਾਰ ਨੇ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।
3/6
ਨਵੇਂ ਟੈਕਸ ਸਿਸਟਮ ਦੇ ਤਹਿਤ PPF, NPS ਅਤੇ ELSS ਵਰਗੀਆਂ ਬਚਤ ਯੋਜਨਾਵਾਂ 'ਤੇ ਟੈਕਸ ਛੋਟ ਦਿੱਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਸੀ। ਪਰ ਸਰਕਾਰ ਨੇ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹ ਸਿਰਫ ਪੁਰਾਣੇ ਟੈਕਸ ਰਿਜੀਮ ਦੇ ਤਹਿਤ ਹੀ ਛੋਟ ਦੇ ਯੋਗ ਹੋਣਗੇ। ਓਲਡ ਟੈਕਸ ਰਿਜੀਮ 'ਚ ਇਨ੍ਹਾਂ ਯੋਜਨਾ ਵਿਚ ਨਿਵੇਸ਼ ਉੱਤੇ ਇਨਕਮ ਟੈਕਸ ਦੀ ਧਾਰਾ 80ਸੀ ਦੇ ਤਹਿਤ 1.5 ਲੱਖ ਰੁਪਏ ਤੱਕ ਦੀ ਛੋਟ ਦਿੱਤੀ ਜਾਂਦੀ ਹੈ।
4/6
ਬਜਟ ਨੇ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ ਹੈ। F&O ਟ੍ਰੇਡਰਾਂ ਲਈ ਟ੍ਰਾਂਜੈਕਸ਼ਨ ਚਾਰਜ ਵਧਾ ਦਿੱਤੇ ਗਏ ਹਨ। ਇਸ ਦੇ ਨਾਲ ਹੀ ਲੌਂਗ ਟਰਮ (LTCG) ਅਤੇ ਸ਼ਾਰਟ ਟਰਮ (STCG) ਕੈਪੀਟਲ ਗੇਨ ਟੈਕਸ ਵਿੱਚ ਵੀ ਕੋਈ ਕਟੌਤੀ ਨਹੀਂ ਕੀਤੀ ਗਈ।
5/6
ਕਿਸਾਨਾਂ ਨੂੰ ਉਮੀਦ ਸੀ ਕਿ PM ਕਿਸਾਨ ਸਨਮਾਨ ਨਿਧੀ ਦੀ ਰਾਸ਼ੀ 6,000 ਰੁਪਏ ਤੋਂ ਵਧਾ ਕੇ 12,000 ਰੁਪਏ ਕੀਤੀ ਜਾਵੇਗੀ, ਪਰ ਅਜਿਹਾ ਨਹੀਂ ਹੋਇਆ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਫਸਲਾਂ ਦੇ ਐੱਮ.ਐੱਸ.ਪੀ. (MSP) ਬਾਰੇ ਵੀ ਬਜਟ ਵਿੱਚ ਕੋਈ ਵੱਡਾ ਐਲਾਨ ਨਹੀਂ ਮਿਲਿਆ।
6/6
ਬਜ਼ੁਰਗਾਂ ਨੂੰ ਉਮੀਦ ਸੀ ਕਿ ਰੇਲ ਟਿਕਟਾਂ ਵਿੱਚ ਮਿਲਣ ਵਾਲੀ ਰਿਆਇਤ ਮੁੜ ਸ਼ੁਰੂ ਹੋਵੇਗੀ, ਪਰ ਸਰਕਾਰ ਨੇ ਇਸ 'ਤੇ ਚੁੱਪੀ ਧਾਰੀ ਰੱਖੀ। ਬੀਮਾ ਯੋਜਨਾਵਾਂ ਅਤੇ TDS ਕਟੌਤੀ ਵਿੱਚ ਵੀ ਕੋਈ ਰਾਹਤ ਨਹੀਂ ਮਿਲੀ।
Published at : 01 Feb 2026 04:27 PM (IST)